ਰਤਨ ਜੜੇ ਗਹਿਣੇ ਜੇਬ ’ਤੇ ਪਾਉਣਗੇ ਦੁੱਗਣਾ ਅਸਰ, ਕਸਟਮ ਡਿਊਟੀ ਵਿਚ ਵੀ ਹੋਇਆ ਵਾਧਾ

ਏਜੰਸੀ

ਖ਼ਬਰਾਂ, ਵਪਾਰ

ਜੇ ਗੱਲ ਕਰੀਏ ਸੋਨੇ ਦੇ ਸਿੱਕਿਆਂ ਦੀ ਤਾਂ ਸਿੱਕਿਆਂ ਤੇ ਵੀ ਇੰਪੋਰਟ ਡਿਊਟੀ 10...

Jewelery may be expensive custom duty on various types of jewelry

ਨਵੀਂ ਦਿੱਲੀ: 1 ਫਰਵਰੀ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਬਜਟ ਵਿਚ ਬਿਨਾਂ ਕੱਟੇ ਸਟੋਨਸ ਤੇ ਬੁਨਿਆਦੀ ਕਸਟਮ ਡਿਊਟੀ 0 ਤੋਂ ਵਧਾ ਕੇ 0.5 ਫ਼ੀਸਦੀ ਕ ਦਿੱਤੀ ਗਈ ਹੈ। ਇਸ ਨਾਲ ਜਿਹੜੇ ਰਤਨਾਂ ਵਾਲੇ ਗਹਿਣੇ ਹੋਣਗੇ ਉਹਨਾਂ ਦੀ ਕੀਮਤ ਵਧ ਜਾਵੇਗੀ। ਖਪਤਕਾਰਾਂ ਨੂੰ ਰੂਬੀ, ਪੰਨਾ ਅਤੇ ਨੀਲਮ ਜੜੇ ਗਹਿਣੇ ਲੈਣ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।

ਇਸ ਦੇ ਨਾਲ ਹੀ ਰਫ ਕਲਰਡ ਜੈਮਸ ਸਟੋਨ, ਰਫ ਸੈਮੀ ਪ੍ਰੀਸ਼ੀਅਸ ਸਟੋਨਸ, ਰਫ ਸਿੰਥੈਟਿਕ ਜੈਮ ਸਟੋਨ, ਪਾਲਿਸ਼ਡ ਅਤੇ ਰਫ ਕਿਊਬਿਕ ਜਿਰਕੋਨੀਆ ਤੇ ਵੀ ਬੁਨਿਆਦੀ ਕਸਟਮ ਡਿਊਟੀ ਵਧ ਕੇ 0.5 ਫ਼ੀਸਦੀ ਹੋ ਗਈ ਹੈ। ਪਹਿਲਾਂ ਇਹਨਾਂ ਕੀਮਤੀ ਪੱਥਰਾਂ ਤੇ ਕਿਸੇ ਵੀ ਤਰ੍ਹਾਂ ਕੋਈ ਡਿਊਟੀ ਨਹੀਂ ਲੱਗਦੀ ਸੀ। ਇਸ ਨਾਲ ਵੱਖ ਵੱਖ ਤਰ੍ਹਾਂ ਦੇ ਰਤਨਾਂ ਤੇ ਕਸਟਮ ਡਿਊਟੀ ਵਧਣ ਨਾਲ ਬਰਾਮਦਕਾਰ ਤੇ ਵੀ ਅਸਰ ਪਵੇਗਾ।

ਜੇ ਗੱਲ ਕਰੀਏ ਸੋਨੇ ਦੇ ਸਿੱਕਿਆਂ ਦੀ ਤਾਂ ਸਿੱਕਿਆਂ ਤੇ ਵੀ ਇੰਪੋਰਟ ਡਿਊਟੀ 10 ਤੋਂ ਵਧ ਕੇ 12.5 ਫ਼ੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਇਹ ਸੋਨੇ ਤੇ ਇੰਪੋਰਟ ਡਿਊਟੀ ਦੇ ਬਰਾਬਰ ਹੋ ਚੁੱਕੀ ਹੈ। ਇਸ ਨਾਲ ਘਰੇਲੂ ਬਜ਼ਾਰ ਵਿਚ ਮੈਨੂਫੈਕਚਰਡ ਗੋਲਡ ਕੁਆਇਨਸ ਨੂੰ ਵੀ ਬਰਾਬਰ ਮੌਕਾ ਦਿੱਤਾ ਗਿਆ ਹੈ। ਘਰੇਲੂ ਬਾਜ਼ਾਰ ’ਚ ਖਪਤਕਾਰ ਸ਼ੁੱਧ ਸੋਨੇ ਦੇ ਗਹਿਣੇ ਦੇ ਮੁਕਾਬਲੇ ਰਤਨ ਜੜੇ ਗਹਿਣਿਆਂ ਨੂੰ ਤਰਜੀਹ ਦੇ ਰਹੇ ਸਨ ਕਿਉਂਕਿ ਪਿਛਲੇ ਇਕ ਸਾਲ ’ਚ ਸੋਨੇ ਦੀ ਕੀਮਤ 20 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ।

ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ ਹੁਣ ਰਤਨ ਜੜੇ ਗਹਿਣਿਆਂ ਦੀ ਖਪਤ ਘਟ ਸਕਦੀ ਹੈ ਕਿਉਂਕਿ ਡਿਊਟੀ ਦੀ ਵਜ੍ਹਾ ਨਾਲ ਇਨ੍ਹਾਂ ਦੇ ਭਾਅ ਵਧ ਜਾਣਗੇ।

ਜੈੱਮ ਐਂਡ ਜਿਊਲਰੀ ਐਕਸਪੋਰਟ ਪ੍ਰੋਮੋਸ਼ਨ ਕਾਊਂਸਲ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਦਾ ਕਹਿਣਾ ਹੈ ਕਿ ਇਹ ਕਦਮ ਬਰਾਮਦਕਾਰਾਂ ਅਤੇ ਰਤਨਾਂ ਦੀ ਕਟਿੰਗ ਅਤੇ ਪਾਲਿਸ਼ਿੰਗ ਟ੍ਰੇਡ ਨੂੰ ਨਿਰਾਸ਼ ਕਰਨ ਵਾਲਾ ਹੈ। ਇੰਪੋਰਟ ਡਿਊਟੀ ’ਚ ਵਾਧਾ ਹੋਣ ਨਾਲ ਇਹ ਸਟੋਨ ਮਹਿੰਗੇ ਹੋ ਜਾਣਗੇ। ਇਨ੍ਹਾਂ ਰਤਨਾਂ ਲਈ ਅਮਰੀਕਾ, ਹਾਂਗਕਾਂਗ ਅਤੇ ਯੂਰਪ ਸਭ ਤੋਂ ਵੱਡੇ ਬਾਜ਼ਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।