ਆਮ ਆਦਮੀ ਦੀ ਜੇਬ ’ਤੇ ਫਿਰ ਚਲੇਗੀ ਕੈਂਚੀ...ਹੁਣ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ!
ਭਾਰਤ ਵਿਚ ਵੇਚੇ ਗਏ ਲਗਭਗ 75 ਪ੍ਰਤੀਸ਼ਤ ਆਈਫੋਨ ਦੀ ਸਪਲਾਈ ਕੀਤੀ ਜਾਂਦੀ ਹੈ...
ਨਵੀਂ ਦਿੱਲੀ: ਆਉਣ ਵਾਲੇ ਸਮੇਂ ਵਿਚ ਘਰੇਲੂ ਇਸਤੇਮਾਲ ਹੋਣ ਵਾਲੇ ਵਸਤਾਂ ਸਾਬਣ, ਤੇਲ, ਚੱਪਲਾਂ ਅਤੇ ਸਮਾਰਟਫੋਨ ਮਹਿੰਗੇ ਹੋ ਸਕਦੇ ਹਨ। ਇਸ ਦਾ ਕਾਰਨ ਇਹ ਹੈ ਕਿ ਕੰਪਨੀਆਂ ਨੇ ਹਾਲ ਹੀ ਵਿਚ ਕੇਂਦਰੀ ਬਜਟ ਵਿਚ ਵਧਾਈ ਗਈ ਕਸਟਮ ਡਿਊਟੀ ਦਾ ਬੋਝ ਗਾਹਕਾਂ ਤੇ ਪਾਉਣ ਦੀ ਤਿਆਰੀ ਕਰ ਲਈ ਹੈ। ਕੰਪਨੀਆਂ ਅਪਣੇ ਉਤਪਾਦਾਂ ਦੀ ਕੀਮਤ ਵਿਚ 10 ਪ੍ਰਤੀਸ਼ਤ ਤਕ ਦਾ ਵਾਧਾ ਕਰਨ ਜਾ ਰਹੀਆਂ ਹਨ।
ਅਮਰੀਕੀ ਸਮਾਰਟਫੋਨ ਕੰਪਨੀ ਐਪਲ ਨੇ ਕਸਟਮ ਡਿਊਟੀ ਦਾ ਬੋਝ ਵਧਣ ਤੋਂ ਬਾਅਦ ਆਈਫੋਨ ਦੇ ਕਈ ਮਾਡਲਾਂ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਨੇ ਆਈਫੋਨ-11 ਪ੍ਰੋ, 11 ਪ੍ਰੋ ਮੈਕਸ ਅਤੇ ਆਈਫੋਨ-8 ਦੀ ਕੀਮਤ ਵਿਚ 600 ਤੋਂ 1300 ਰੁਪਏ ਤਕ ਦਾ ਵਾਧਾ ਕੀਤਾ ਹੈ। ਕੰਪਨੀ ਨੇ 64 ਜੀਬੀ ਵਾਲੇ ਆਈਫੋਨ-8 ਦੀ ਕੀਮਤ 39,900 ਰੁਪਏ ਤੋਂ ਵਧ ਕੇ 40,500 ਰੁਪਏ, 64 ਜੀਬੀ ਵਾਲੇ ਆਈਫੋਨ-11 ਪ੍ਰੋ ਦੀ ਕੀਮਤ 99,900 ਤੋਂ ਵਧ ਕੇ 1,01200 ਰੁਪਏ।
ਆਈਫੋਨ-11 ਪ੍ਰੋ ਮੈਕਸ 64 ਜੀਬੀ ਦੀ ਕੀਮਤ 1,09,900 ਤੋਂ ਵਧ ਕੇ 1,11,200 ਰੁਪਏ ਕਰ ਦਿੱਤੀ ਹੈ। ਕੰਪਨੀ ਨੇ ਆਈਫੋਨ-11 ਦੀਆਂ ਕੀਮਤਾਂ ਵਿਚ ਕੋਈ ਵਾਧਾ ਕਰਨ ਦਾ ਫ਼ੈਸਲਾ ਨਹੀਂ ਲਿਆ। ਕੰਪਨੀ ਇਸ ਆਈਫੋਨ ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਹੈਂਡਲ ਕਰੇਗੀ। ਇਸ ਤੋਂ ਇਲਾਵਾ ਭਾਰਤ ਵਿਚ ਭਾਰਤ ਵਿਚ ਨਿਰਮਿਤ ਆਈਫੋਨ ਐਕਸਆਰ, ਆਈਫੋਨ -7 ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਭਾਰਤ ਵਿਚ ਵੇਚੇ ਗਏ ਲਗਭਗ 75 ਪ੍ਰਤੀਸ਼ਤ ਆਈਫੋਨ ਦੀ ਸਪਲਾਈ ਕੀਤੀ ਜਾਂਦੀ ਹੈ। ਸਪੋਰਟਸ ਵਿਅਰ ਬ੍ਰਾਂਡ ਪਿਊਮਾ ਇੰਡੀਆ ਨੇ ਇੰਪੋਰਟ ਡਿਊਟੀ ਵਧਾਉਣ ਕਾਰਨ ਅਪ੍ਰੈਲ ਤੋਂ ਅਪਣੇ ਉਤਪਾਦਾਂ ਦੀ ਕੀਮਤ ਵਿਚ 10 ਪ੍ਰਤੀਸ਼ਤ ਤਕ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਪਿਊਮਾ ਇੰਡੀਆ ਦੇ ਡਾਇਰੈਕਟਰ ਅਭਿਸ਼ੇਕ ਗਾਂਗੁਲੀ ਨੇ ਕਿਹਾ ਕਿ ਅਪ੍ਰੈਲ ਤਕ ਉਹ ਕੀਮਤਾਂ ਵਿਚ ਕੋਈ ਵਾਧਾ ਨਹੀਂ ਕਰਨਗੇ।
ਇਸ ਦਾ ਕਾਰਨ ਇਹ ਹੈ ਕਿ ਉਹ ਇਸ ਦੀ ਮਿਆਦ ਲਈ ਉਤਪਾਦਾਂ ਦੀ ਸਪਲਾਈ ਕਰ ਚੁੱਕੇ ਹਨ ਜਿਸਸ ਦੇ ਲਈ ਉਹਨਾਂ ਨੇ ਕੋਈ ਸਪਲਾਈ ਫੀਸ ਵੀ ਨਹੀਂ ਦਿੱਤੀ। ਪਿਊਮਾ ਮੁੱਖ ਰੂਪ ਤੋਂ ਚੱਪਲ ਦਾ ਕਾਰੋਬਾਰ ਕਰਨ ਲਈ ਪ੍ਰਸਿੱਧ ਹੈ ਅਤੇ ਇਸ ਦੇ 70 ਪ੍ਰਤੀਸ਼ਤ ਉਤਪਾਦ ਵਿਦੇਸ਼ ਤੋਂ ਸਪਲਾਈ ਹੁੰਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮਹੀਨੇ ਦੇ ਅਖੀਰ ਤਕ ਏਅਰ ਕੰਡੀਸ਼ਨਰ ਵਾਸ਼ਿੰਗ ਮਸ਼ੀਨ ਅਤੇ ਰੈਫ੍ਰੀਜਰੇਟਰ ਦੀਆਂ ਕੀਮਤਾਂ ਵਿਚ 3 ਤੋਂ 6 ਪ੍ਰਤੀਸ਼ਤ ਦਾ ਵਾਧਾ ਹੋ ਜਾਵੇਗਾ।
ਉਤਪਾਦਕਾਂ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹਨਾਂ ਉਤਪਾਦਾਂ ਤੇ 2.5 ਪ੍ਰਤੀਸ਼ਤ ਦੀ ਕਸਟਮ ਡਿਊਟੀ ਵਧਣ ਅਤੇ ਕੋਰੋਨਾ ਵਾਇਰਸ ਕਾਰਨ ਕੰਪੋਨੈਂਟ ਅਤੇ ਲਾਜੀਸਟਿਕ ਲਾਗਤ ਵਧਣ ਕਾਰਨ ਉਹਨਾਂ ਨੂੰ ਕੀਮਤਾਂ ਵਿਚ ਵਾਧਾ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਪੇਸ਼ ਕੀਤੇ ਗਏ ਆਮ ਬਜਟ ਵਿਚ ਕਈ ਉਤਪਾਦਾਂ ਉੱਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਕੀਤਾ ਸੀ।
ਇਸ ਵਾਧੇ ਦੇ ਨਾਲ, ਜੁੱਤੀਆਂ 'ਤੇ ਕਸਟਮ ਡਿਊਟੀ ਦੁੱਗਣੀ 20 ਪ੍ਰਤੀਸ਼ਤ ਹੋ ਗਈ ਹੈ. ਇਸ ਤੋਂ ਇਲਾਵਾ ਮੱਖਣ, ਪਨੀਰ, ਪੱਖੇ, ਖਾਣਾ ਪੀਹਣ ਵਾਲੇ, ਲੋਹਾ, ਕਮਰਾ ਹੀਟਰ, ਚਾਹ, ਕਾਫੀ ਮੇਕਰ, ਰਸੋਈ ਦੇ ਸਾਮਾਨ ਅਤੇ ਵਾਲਾਂ ਦੇ ਡ੍ਰਾਇਅਰ ਆਦਿ ਉਤਪਾਦਾਂ 'ਤੇ ਵਧੇਰੇ ਕਸਟਮ ਡਿਊਟੀ ਲਗਾਈ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।