1 ਜਨਵਰੀ 2020 ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਚੀਜ਼ਾਂ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

2019 ਸਾਲ ਦੇ ਬੀਤਣ ‘ਤੇ ਨਵੇਂ ਸਾਲ 2020 ਦੇ ਆਗਮਨ 'ਚ ਹੁਣ ਕੁਝ ਦਿਨ ਬਾਕੀ ਰਹਿ ਗਏ ਹਨ...

New Year

ਨਵੀਂ ਦਿੱਲੀ: 2019 ਸਾਲ ਦੇ ਬੀਤਣ ‘ਤੇ ਨਵੇਂ ਸਾਲ 2020 ਦੇ ਆਗਮਨ 'ਚ ਹੁਣ ਕੁਝ ਦਿਨ ਬਾਕੀ ਰਹਿ ਗਏ ਹਨ। ਨਵੇਂ ਸਾਲ ਦੇ ਆਉਣ ਦੀ ਖੁਸ਼ੀ ਦੇ ਨਾਲ ਜਨਤਾ 'ਤੇ ਨਵਾਂ ਬੋਝ ਵੀ ਵਧਣ ਜਾ ਰਿਹਾ ਹੈ। ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਜਾ ਰਿਹਾ ਹੈ। ਇਲੈਕਟ੍ਰਾਨਿਕ ਆਇਟਮਜ਼ ਦੇ ਨਾਲ ਹੀ FMCG ਪ੍ਰੋਡਕਟਸ ਤੇ ਗੱਡੀਆਂ ਦੀਆਂ ਕੀਮਤਾਂ 'ਚ 1 ਜਨਵਰੀ 2020 ਤੋਂ ਵਾਧਾ ਹੋਣ ਜਾ ਰਿਹਾ ਹੈ। ਅਜਿਹੇ ਵਿਚ ਨਵੇਂ ਸਾਲ ਨੂੰ ਲੈ ਕੇ ਕੁਝ ਖ਼ਾਸ ਪਲਾਨਿੰਗ ਕੀਤੀ ਗਈ ਹੈ ਤਾਂ ਉਸ ਦਾ ਜੇਬ 'ਤੇ ਪੈਣ ਵਾਲੇ ਅਸਰ ਨੂੰ ਧਿਆਨ 'ਚ ਜ਼ਰੂਰ ਰੱਖੋ।

ਜਿਨ੍ਹਾਂ ਲੋਕਾਂ ਨੇ ਨਵੇਂ ਸਾਲ 'ਚ ਟੀਵੀ ਤੇ ਫਰਿੱਜ ਖਰੀਦਣ ਦੀ ਪਲਾਨਿੰਗ ਕੀਤੀ ਹੋਈ ਹੈ, ਉਨ੍ਹਾਂ ਨੂੰ ਖਰੀਦੇ ਗਏ ਉਤਪਾਦਾਂ 'ਤੇ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਕੰਜਿਊਮਰ ਪ੍ਰੋਡਕਟ ਇੰਡਸਟਰੀ (Consumer Product Industry) ਮੁਤਾਬਿਕ ਆਲਮੀ ਪੱਧਰ 'ਤੇ TV, Fridge ਦੀਆਂ ਕੀਮਤਾਂ 'ਚ 15 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸੇ ਕਾਰਨ ਜਨਵਰੀ 2020 'ਚ ਟੀਵੀ ਦੀਆਂ ਕੀਮਤਾਂ ਵਧਣਗੀਆਂ। ਉੱਥੇ ਹੀ ਨਵੇਂ ਊਰਜਾ ਲੈਬਲਿੰਗ ਸਟੈਂਡਰਡ ਵੀ ਜਨਵਰੀ 2020 ਤੋਂ ਲਾਗੂ ਹੋਣਗੇ। ਇਸ ਕਾਰਨ ਫਾਈਵ ਸਟਾਰ ਰੈਫਰੀਜਰੇਟਰ ਦੀ ਮੈਨੂਫੈਕਚਰਿੰਗ 6 ਹਜ਼ਾਰ ਰੁਪਏ ਤਕ ਮਹਿੰਗੀ ਹੋ ਜਾਵੇਗੀ।

ਰੋਜ਼ਾਨਾ ਵਰਤੇ ਜਾਣ ਵਾਲੇ ਉਤਪਾਦ ਵੀ ਨਵੇਂ ਸਾਲ ਤੋਂ ਮਹਿੰਗੇ ਹੋਣ ਜਾ ਰਹੇ ਹਨ। ਇਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੀ ਸ਼ਾਮਲ ਹਨ। ਖਾਧ ਤੇਲ, ਦਾਲਾਂ, ਲਸਣ, ਪਿਆਜ਼ ਦੇ ਮਹਿੰਗੇ ਹੋਣ ਕਾਰਨ ਖਾਣ-ਪੀਣ ਦੇ ਕਈ ਉਤਪਾਦ ਮਹਿੰਗੇ ਹੋ ਸਕਦੇ ਹਨ। ਉੱਥੇ ਹੀ ਦੂਸਰੇ ਪਾਸੇ FMCG ਕੰਪਨੀਆਂ ਨੈਸਲੇ, ITC, ਪਾਰਲੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਉਤਪਾਦਾਂ ਦੇ ਪੈਕੇਜ ਦਾ ਆਕਾਰ ਘਟਾਉਣ ਦਾ ਪਲਾਨ ਬਣਾ ਰਹੀਆਂ ਹਨ। ਕੱਚੇ ਮਾਲ ਦੀਆਂ ਕੀਮਤਾਂ 'ਚ ਇਜ਼ਾਫ਼ਾ ਹੋਣ ਕਾਰਨ ਨਮਕੀਨ, ਸਨੈਕ, ਕੇਕ, ਸਾਬਨ, ਫ੍ਰੋਜ਼ਨ ਕੇਕ, ਬਿਸਕੁਟ, ਨੂਡਲਜ਼ ਸਮੇਤ ਹੋਰ ਉਤਪਾਦ ਮਹਿੰਗੇ ਹੋ ਸਕਦੇ ਹਨ।

ਇਹ ਗੱਡੀਆਂ ਹੋਣਗੀਆਂ ਮਹਿੰਗੀਆਂ

ਨਵੇਂ ਸਾਲ 'ਚ ਆਟੋ ਸੈਕਟਰ ਦੀਆਂ ਕਈ ਕੰਪਨੀਆਂ ਨੇ ਕੀਮਤਾਂ 'ਚ ਇਜ਼ਾਫ਼ਾ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚ ਹੁੰਡਈ (Hyundai) ਰੇਨਾ (Renault) ਆਦਿ ਕੰਪਨੀਆਂ ਸ਼ਾਮਲ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਉਸਾਰੀ ਲਾਗਤ 'ਚ ਵਾਧਾ ਹੋਣ ਕਾਰਨ ਉਹ ਗੱਡੀਆਂ ਦੀਆਂ ਕੀਮਤਾਂ 'ਚ ਇਜ਼ਾਫ਼ਾ ਕਰਨਗੀਆਂ ਤੇ ਇਹ 1 ਜਨਵਰੀ 2020 ਤੋਂ ਲਾਗੂ ਹੋ ਸਕਦਾ ਹੈ। ਜਿਨ੍ਹਾਂ ਗੱਡੀਆਂ ਦੀ ਕੀਮਤ ਵਧੇਗੀ ਉਸ ਵਿਚ ਕਵਿੱਡ, ਕੈਪਟਰ, ਟ੍ਰਿਬਰ, ਡਸਟਰ ਤੇ ਲੌਜੀ ਸ਼ਾਮਲ ਹਨ, ਉੱਥੇ ਹੀ ਹੁੰਡਈ, ਐੱਸਯੂਵੀ, ਸੇਡਾਨ, ਹੈਚਬੈਕ ਦੀਆਂ ਕੀਮਤਾਂ 'ਚ ਇਜ਼ਾਫ਼ਾ ਕਰੇਗੀ।

ਭਾਰਤੀ ਸਟੇਟ ਬੈਂਕ ਵੱਲੋਂ ਇਕ ਨੋਟਿਸ ਜਾਰੀ ਕਰ ਕੇ ਜਾਣਕਾਰੀ ਦਿੱਤੀ ਗਈ ਹੈ ਕਿ 1 ਜਨਵਰੀ 2020 ਤੋਂ ਮੈਗਨੈਟਿਕ ਸਟ੍ਰਿਪ ਵਾਲੇ ਡੈਬਿਟ ਕਾਰਡ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਅਜਿਹੇ ਵਿਚ ਜਿਨ੍ਹਾਂ ਲੋਕਾਂ ਕੋਲ ਮੈਗਨੈਟਿਕ ਸਟ੍ਰਿਪ ਵਾਲੇ ਕਾਰਡ ਹਨ ਉਨ੍ਹਾਂ ਨੂੰ ਤੁਰੰਤ ਬੈਂਕ ਨਾਲ ਰਾਬਤਾ ਕਰ ਕੇ ਨਵੇਂ ਚਿੱਪ ਵਾਲੇ ਕਾਰਡ ਇਸ਼ੂ ਕਰਵਾਉਣੇ ਚਾਹੀਦੇ ਹਨ। 1 ਜਨਵਰੀ 2020 ਤੋਂ ਸਿਰਫ਼ EMV ਚਿਪ ਤੇ ਪਿਨ ਵਾਲੇ ਕਾਰਡ ਹੀ ਵਰਤੇ ਜਾ ਸਕਣਗੇ।