TikTok ‘ਤੇ ਭਾਰਤ ਵਿਚ ਰੋਕ ਲੱਗਣ ਨਾਲ 6 ਅਰਬ ਡਾਲਰ ਦੇ ਨੁਕਸਾਨ ਦੀ ਸੰਭਾਵਨਾ: ਰਿਪੋਰਟ

ਏਜੰਸੀ

ਖ਼ਬਰਾਂ, ਵਪਾਰ

ਬਾਈਟਡਾਂਸ ਲਿਮਟਡ ਨੂੰ ਭਾਰਤ ਵਿਚ ਉਸ ਦੇ ਤਿੰਨ ਐਪ ‘ਤੇ ਰੋਕ ਲਗਾਏ ਜਾਣ ਨਾਲ ਛੇ ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

TikTok

ਨਵੀਂ ਦਿੱਲੀ: ਵੀਡੀਓ ਸੋਸ਼ਲ ਮੀਡੀਆ ਐਪ ਟਿਕਟਾਕ ‘ਤੇ ਮਾਲਿਕਾਨਾ ਹੱਕ ਰੱਖਣ ਵਾਲੀ ਚੀਨ ਦੀ ਕੰਪਨੀ ਬਾਈਟਡਾਂਸ ਲਿਮਟਡ ਨੂੰ ਭਾਰਤ ਵਿਚ ਉਸ ਦੇ ਤਿੰਨ ਐਪ ‘ਤੇ ਰੋਕ ਲਗਾਏ ਜਾਣ ਨਾਲ ਛੇ ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਬੀਤੇ ਦਿਨੀਂ ਚੀਨ ਦੀਆਂ ਕੁੱਲ 59 ਐਪਸ ‘ਤੇ ਰੋਕ ਲਗਾ ਦਿੱਤੀ ਸੀ।

ਇਸ ਵਿਚ ਟਿਕਟਾਕ, ਵੀਗੋ ਵੀਡੀਓ, ਹੇਲੋ, ਯੂਸੀ ਬ੍ਰਾਊਜ਼ਰ, ਯੂਸੀ ਨਿਊਜ਼, ਵੀਚੈਟ ਅਤੇ ਸ਼ੇਅਰਚੈਟ ਆਦਿ ਮਸ਼ਹੂਰ ਐਪ ਸ਼ਾਮਲ ਹਨ। ਭਾਰਤ ਸਰਕਾਰ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਅਤੇ ਡਾਟਾ ਸੁਰੱਖਿਆ ਨੂੰ ਖਤਰਾ ਦੱਸਦੇ ਹੋਏ ਇਹਨਾਂ ਐਪਸ ਨੂੰ ਬੰਦ ਕਰ ਦਿੱਤਾ ਸੀ। ਪਰ ਸਰਕਾਰ ਦੇ ਇਸ ਫੈਸਲੇ ਨੂੰ 15 ਜੂਨ ਨੂੰ ਲਦਾਖ ਦੀ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜ ਵਿਚਕਾਰ ਹੋਈ ਝੜਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 

ਚੀਨ ਦੇ ਇਕ ਅਖ਼ਬਾਰ ਨੇ ਵੀ ਬਾਈਟਡਾਂਸ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਭਾਰਤ ਵੱਲੋਂ ਚੀਨੀ ਐਪ ‘ਤੇ ਪਾਬੰਦੀ ਲਗਾਉਣ ਨਾਲ ਕੁੱਲ 6 ਅਰਬ ਡਾਲਰ ਤੋਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬਾਈਟਡਾਂਸ ਚੀਨ ਵਿਚ ਇਕ ਉਭਰ ਰਹੀ ਤਕਨਾਲੋਜੀ ਕੰਪਨੀ ਹੈ। ਡਾਟਾ ਸੁਰੱਖਿਆ ਕਾਰਨ ਭਾਰਤ ਤੋਂ ਇਲਾਵਾ ਇਸ ਕੰਪਨੀ ਨੂੰ ਕਈ ਹੋਰ ਦੇਸ਼ਾਂ ਵਿਚ ਵੀ ਸਥਾਨਕ ਸਰਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ