ਦੀਵਾਲੀ 'ਤੇ ਆਰਬੀਆਈ ਦਾ ਗ੍ਰਾਹਕਾਂ ਨੂੰ ਇੱਕ ਹੋਰ ਤੋਹਫ਼ਾ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਕਾਂ ਨੂੰ ਦਿਵਾਲੀ 'ਤੇ ਇੱਕ ਹੋਰ ਦਿੱਤਾ ਹੈ। ਆਰਬੀਆਈ ਨੇ ਰੇਪੋ ਰਟੇ ਵਿੱਚ 25 ਬੇਸਿਸ ਪੁਆਇੰਟ ਦੀ..

RBI

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਲੋਕਾਂ ਨੂੰ ਦਿਵਾਲੀ 'ਤੇ ਇੱਕ ਹੋਰ ਦਿੱਤਾ ਹੈ। ਆਰਬੀਆਈ ਨੇ ਰੇਪੋ ਰਟੇ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਰੇਪੋ ਰੇਟ ਘਟਣ ਤੋਂ ਬਾਅਦ ਬੈਂਕ ਵੀ ਵਿਆਜ ਦਰ ਘਟਾਉਣਗੇ ਅਤੇ ਲੋਕਾਂ ਦੇ ਹੋਮ ਲੋਨ, ਆਟੋ ਲੋਨ ਆਦਿ ਦੀ EMI ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ ਇਸ ਸਾਲ ਹੁਣ ਤੱਕ ਵਿਆਜ ਦਰ 'ਚ 1.35 ਫੀਸਦੀ ਤੱਕ ਦੀ ਕਟੌਤੀ ਹੋ ਚੁੱਕੀ ਹੈ। ਰੈਪੋ ਰੇਟ ਘੱਟ ਕੇ ਹੁਣ 5.15 ਫੀਸਦੀ ਰਹਿ ਗਈ ਹੈ ਅਤੇ ਰਿਵਰਸ ਰੇਪੋ ਰੇਟ 4.90 ਫੀਸਦੀ ਹੋ ਗਈ ਹੈ।। ਉਮੀਦ ਹੈ ਕਿ ਬੈਂਕ ਦਿਵਾਲੀ ਤੋਂ ਪਹਿਲਾਂ ਇਸ ਦਾ ਲਾਭ ਗ੍ਰਾਹਕਾਂ ਤੱਕ ਪਹੁੰਚਾਉਣਗੇ।

ਕੀ ਹੁੰਦੀ ਹੈ ਰੇਪੋ ਰੇਟ
ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ 'ਤੇ ਬੈਂਕ RBI ਤੋਂ ਲੋਨ ਲੈਂਦਾ ਹੈ ਯਾਨੀ ਕਿ ਇਹ ਬੈਂਕਾਂ ਲਈ ਫੰਡ ਦੀ ਲਾਗਤ ਹੁੰਦੀ ਹੈ। ਇਹ ਲਾਗਤ ਘਟਣ 'ਤੇ ਬੈਂਕ ਆਪਣੇ ਲੋਨ ਦੀ ਵਿਆਜ ਦਰ ਵੀ ਘੱਟ ਕਰ ਦਿੰਦੇ ਹਨ। ਇਸ ਸਾਲ ਜਨਵਰੀ ਤੋਂ ਹੁਣ ਤੱਕ ਰਿਜ਼ਰਵ ਬੈਂਕ ਰੈਪੋ ਰੇਟ 'ਚ 1.35 ਫੀਸਦੀ ਤੱਕ ਦੀ ਕਟੌਤੀ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ 6 ਮੈਂਬਰੀ ਮੋਨੀਟਰਿੰਗ ਪਾਲਸੀ ਕਮੇਟੀ(MPC) ਇਸ ਬਾਰੇ ਫੈਸਲਾ ਲੈਂਦੀ ਹੈ।

ਇਨ੍ਹਾਂ ਕਾਰਨਾਂ ਕਰਕੇ ਸਾਲ 'ਚ 5ਵੀਂ ਵਾਰ ਘਟਾਈ ਰੇਪੋ ਰੇਟ
ਰਿਜ਼ਰਵ ਬੈਂਕ ਨੇ ਅਗਸਤ 'ਚ ਮੋਨੀਟਰਿੰਗ ਪਾਲਸੀ ਦੀ ਸਮੀਖਿਆ ਕੀਤੀ ਸੀ ਅਤੇ ਉਸ ਸਮੇਂ ਵੀ ਵਿਆਜ ਦਰਾਂ 'ਚ ਚੌਥਾਈ ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਇਸ ਦੌਰਾਨ ਆਰਥਿਕ ਮੋਰਚੇ 'ਤੇ ਕਾਫੀ ਬਦਲਾਅ ਆਏ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀ.ਡੀ.ਪੀ. ਗ੍ਰੋਥ ਘੱਟ ਕੇ 5 ਫੀਸਦੀ ਰਹਿ ਗਈ ਅਤੇ ਪੂਰੇ ਵਿੱਤੀ ਸਾਲ 2019-20 'ਚ GDP ਗ੍ਰੋਥ ਸਿਰਫ 6.8 ਫੀਸਦੀ ਰਹੀ ਹੈ।

ਰਿਜ਼ਰਵ ਬੈਂਕ ਨੇ ਪਹਿਲੀ ਤਿਮਾਹੀ 'ਚ 5.8 ਫੀਸਦੀ ਗ੍ਰੋਥ ਹੋਣ ਦਾ ਅੰਦਾਜ਼ਾ ਲਗਾਇਆ ਸੀ, ਪਰ ਇਹ ਪੂਰੀ ਤਰ੍ਹਾਂ ਨਾਲ ਗਲਤ ਸਾਬਤ ਹੋਇਆ। ਇਸ ਤੋਂ ਬਾਅਦ ਸਰਕਾਰ ਨੇ ਕਾਰਪੋਰੇਟ ਟੈਕਸ 'ਚ ਕਟੌਤੀ ਕਰ ਦਿੱਤੀ ਸੀ। ਇਸ ਫੈਸਲੇ ਨਾਲ ਸਰਕਾਰ ਦੇ ਖਜ਼ਾਨੇ 'ਚ 1.45 ਲੱਖ ਕਰੋੜ ਰੁਪਏ ਦੀ ਕਮੀ ਹੋਣ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ ਪੀ.ਐਮ.ਸੀ. ਬੈਂਕ ਦੇ ਸੰਕਟ ਨਾਲ ਵਿੱਤੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।