ਬੈਕਾਂ ਵਿਚ 11 ਸਾਲਾਂ ਵਿਚ 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ ਹੋਈ : ਰਿਜ਼ਰਵ ਬੈਂਕ

ਏਜੰਸੀ

ਖ਼ਬਰਾਂ, ਵਪਾਰ

ਧੋਖਾਧੜੀ ਦੇ ਸੱਭ ਤੋਂ ਜ਼ਿਆਦਾ ਮਾਮਲੇ ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਐਚ.ਡੀ.ਐਫ਼.ਸੀ. ਬੈਂਕ ਵਿਚ ਦਰਜ ਕੀਤੇ ਗਏ ਹਨ।

Bank frauds worth 2.05 trillion happened in last 11 years : RBI

ਨਵੀਂ ਦਿੱਲੀ : ਦੇਸ਼ ਵਿਚ ਪਿਛਲੇ 11 ਸਾਲਾਂ ਵਿਚ ਬੈਂਕਾਂ ਵਿਚ 50,000 ਕਰੋੜ ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ ਕੁੱਲ 2.05 ਲੱਖ ਕਰੋੜ ਰੁਪਏ ਦੀ ਹੇਰਾਫ਼ੇਰੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅੰਕੜਿਆਂ ਅਨੁਸਾਰ ਧੋਖਾਧੜੀ ਦੇ ਸੱਭ ਤੋਂ ਜ਼ਿਆਦਾ ਮਾਮਲੇ ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਐਚ.ਡੀ.ਐਫ਼.ਸੀ. ਬੈਂਕ ਵਿਚ ਦਰਜ ਕੀਤੇ ਗਏ ਹਨ।

ਅੰਕੜਿਆਂ ਅਨੁਸਾਰ ਪਿਛਲੇ 11 ਸਾਲਾਂ (2008-2009 ਤੋਂ 2018-19) ਵਿਚ 2.05 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਕੁੱਲ 53,334 ਮਾਮਲੇ ਦਰਜ ਕੀਤੇ ਗਏ ਹਨ। ਸੱਭ ਤੋਂ ਵੱਧ 6,811 ਮਾਮਲੇ ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਦਰਜ ਕੀਤੇ ਗਏ ਹਨ। ਜਿਨ੍ਹਾਂ ਵਿਚ 5,033.81 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਕੇਂਦਰੀ ਬੈਂਕ ਨੇ ਇਹ ਅੰਕੜੇ ਦਿਤੇ ਹਨ।

ਆਰਬੀਆਈ ਨੇ ਕਿਹਾ ਕਿ ਇਸ ਦੌਰਾਨ ਭਾਰਤੀ ਸਟੇਟ ਬੈਂਕ ਵਿਚ 23,734.74 ਕਰੋੜ ਰੁਪਏ ਦੇ 6,793 ਧੋਖਾਧੜੀ ਦੇ ਮਾਮਲੇ ਆਂ ਦੀ ਸੂਚਨਾ ਹੈ। ਇਸ ਤੋਂ ਬਾਅਦ ਸੱਭ ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਐਚ.ਡੀ.ਐਫ਼.ਸੀ. ਬੈਂਕ ਵਿਚ ਦਰਜ ਕੀਤੇ ਗਏ ਹਨ। ਐਚ ਡੀ ਐਫ਼ ਸੀ ਬੈਂਕ ਵਿਚ 1,200.79 ਕਰੋੜ ਰੁਪਏ ਦੇ ਕੁੱਲ 2,497 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ।