ਤਿਉਹਾਰੀ ਸੀਜ਼ਨ ਤੋਂ ਪਹਿਲਾਂ ਘਟੀਆਂ ਸੋਨੇ ਦੀਆਂ ਕੀਮਤਾਂ; ਇਕ ਦਿਨ ਵਿਚ 1044 ਰੁਪਏ ਸਸਤਾ ਹੋਇਆ ਸੋਨਾ

ਏਜੰਸੀ

ਖ਼ਬਰਾਂ, ਵਪਾਰ

5 ਮਹੀਨਿਆਂ ਵਿਚ 4,971 ਰੁਪਏ ਘਟੀਆਂ ਕੀਮਤਾਂ

Gold prices fall ahead of festive season

 

ਮੁੰਬਈ: ਡਾਲਰ ਦੀ ਮਜ਼ਬੂਤੀ ਕਾਰਨ ਮੰਗਲਵਾਰ ਨੂੰ ਦੁਨੀਆਂ ਭਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਮੁੰਬਈ 'ਚ ਸੋਨਾ 1,044 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਗਿਆ ਹੈ। 24 ਕੈਰੇਟ ਸੋਨੇ ਦੀ ਕੀਮਤ ਹੁਣ 56,675 ਰੁਪਏ ਪ੍ਰਤੀ 10 ਗ੍ਰਾਮ ਹੈ ਜਦਕਿ 5 ਮਹੀਨੇ ਪਹਿਲਾਂ ਸੋਨੇ ਦੀ ਕੀਮਤ 61,646 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ ਉੱਚ ਪੱਧਰ ਸੀ। ਇਸ ਤੋਂ ਬਾਅਦ ਇਹ 4971 ਰੁਪਏ ਸਸਤਾ ਹੋ ਗਿਆ ਹੈ।

ਇਸੇ ਤਰ੍ਹਾਂ ਚਾਂਦੀ ਅਪਣੇ ਉੱਚ-ਪੱਧਰ 10,243 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਬਰਕਰਾਰ ਹੈ। ਇਸ ਵਿਚ ਮੰਗਲਵਾਰ ਨੂੰ 4,566 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਚਾਂਦੀ ਦੀ ਕੀਮਤ 67,037 ਰੁਪਏ ਪ੍ਰਤੀ ਕਿਲੋ ਹੈ ਜੋ ਕਿ 3 ਦਿਨ ਪਹਿਲਾਂ 71,603 ਰੁਪਏ ਸੀ।

ਦੱਸ ਦੇਈਏ ਕਿ ਵਿਸ਼ਵ ਅਰਥਚਾਰੇ 'ਤੇ ਯੂਕਰੇਨ-ਰੂਸ ਯੁੱਧ ਦਾ ਪ੍ਰਭਾਵ ਹੁਣ ਘੱਟ ਰਿਹਾ ਹੈ। ਇਸ ਕਾਰਨ ਅਮਰੀਕਾ ਅਤੇ ਯੂਰਪ ਵਿਚ ਮਹਿੰਗਾਈ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਸ਼ੇਅਰ ਬਾਜ਼ਾਰ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਡਾਲਰ ਦੀ ਕੀਮਤ ਲਗਾਤਾਰ ਵਧ ਰਹੀ ਹੈ। ਨਤੀਜੇ ਵਜੋਂ, ਜੋਖਮ ਤੋਂ ਬਚਾਉਣ ਲਈ ਸੋਨੇ ਵਿਚ ਨਿਵੇਸ਼ ਘਟਿਆ ਹੈ। ਮਾਹਰਾਂ ਮੁਤਾਬਕ ਅਗਲੇ 3 ਤੋਂ 4 ਮਹੀਨਿਆਂ ਵਿਚ ਸੋਨੇ ਵਿਚ ਕੋਈ ਵਾਧਾ ਹੋਣ ਦੀ ਉਮੀਦ ਨਹੀਂ ਹੈ ਕਿਉਂਕਿ ਫਿਲਹਾਲ ਇਸ ਦਾ ਕੋਈ ਠੋਸ ਕਾਰਨ ਨਹੀਂ ਦਿਖਾਈ ਦੇ ਰਿਹਾ।