RBI News: ਰੈਪੋ ਦਰ ਵਿਚ ਕੋਈ ਬਦਲਾਅ ਨਹੀਂ; RBI ਨੇ 6.5% 'ਤੇ ਰੱਖਿਆ ਬਰਕਰਾਰ

ਏਜੰਸੀ

ਖ਼ਬਰਾਂ, ਵਪਾਰ

ਆਰਬੀਆਈ ਦੀ ਐਮਪੀਸੀ ਨੇ ਵਿਆਜ ਦਰਾਂ ਯਾਨੀ ਰੈਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

RBI's MPC decision on repo rate

RBI News: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁੱਖ ਵਿਆਜ ਦਰਾਂ 'ਤੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਫੈਸਲੇ ਦਾ ਐਲਾਨ ਕੀਤਾ ਹੈ। ਆਰਬੀਆਈ ਦੀ ਐਮਪੀਸੀ ਨੇ ਵਿਆਜ ਦਰਾਂ ਯਾਨੀ ਰੇਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਨੂੰ 6.5 ਫ਼ੀ ਸਦੀ 'ਤੇ ਬਰਕਰਾਰ ਰੱਖਿਆ ਗਿਆ ਹੈ।  

ਵਿੱਤੀ ਸਾਲ 2024-25 (FY25) ਵਿਚ ਇਹ ਆਰਬੀਆਈ ਦੀ ਐਮਪੀਸੀ ਦੀ ਪਹਿਲੀ ਘੋਸ਼ਣਾ ਹੈ। ਕੇਂਦਰੀ ਬੈਂਕ ਨੇ ਪਿਛਲੀਆਂ ਲਗਾਤਾਰ ਛੇ ਐਮਪੀਸੀ ਮੀਟਿੰਗਾਂ ਵਿਚ ਰੈਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ। ਸੱਤਵੀਂ ਬੈਠਕ 'ਚ ਵੀ ਰੈਪੋ ਰੇਟ ਨੂੰ 6.5 ਫ਼ੀ ਸਦੀ 'ਤੇ ਹੀ ਰੱਖਿਆ ਗਿਆ ਹੈ। ਆਰਬੀਆਈ ਦੀ ਐਮਪੀਸੀ ਦੀ ਤਿੰਨ ਦਿਨਾਂ ਬੈਠਕ 3 ਅਪ੍ਰੈਲ ਨੂੰ ਸ਼ੁਰੂ ਹੋਈ ਸੀ।

ਆਰਬੀਆਈ ਗਵਰਨਰ ਨੇ ਕਿਹਾ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਅਨਿਸ਼ਚਿਤਤਾ ਕਾਰਨ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਮਹਿੰਗਾਈ ਦਰ ਵਿਚ ਵਾਧੇ ਨੂੰ ਲੈ ਕੇ ਆਰਬੀਆਈ ਚੌਕਸ ਹੈ। MSF ਦਰ ਨੂੰ 6.75% 'ਤੇ ਬਰਕਰਾਰ ਰੱਖਿਆ ਗਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐਮਪੀਸੀ ਦੇ ਛੇ ਵਿਚੋਂ ਪੰਜ ਮੈਂਬਰ ਰੈਪੋ ਦਰ ਨੂੰ ਬਰਕਰਾਰ ਰੱਖਣ ਦੇ ਹੱਕ ਵਿਚ ਸਨ।

ਆਰਬੀਆਈ ਗਵਰਨਰ ਨੇ ਕਿਹਾ ਕਿ ਵਿੱਤੀ ਸਾਲ 25 ਵਿਚ ਜੀਡੀਪੀ ਵਿਕਾਸ ਦਰ 7% ਰਹਿਣ ਦਾ ਅਨੁਮਾਨ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਮੰਗ ਮਜ਼ਬੂਤ ​​ਹੋ ਰਹੀ ਹੈ। ਨਿੱਜੀ ਖਪਤ ਵੀ ਵਧਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 6.8 ਫ਼ੀ ਸਦੀ ਤੋਂ ਵਧਾ ਕੇ 6.9 ਫ਼ੀ ਸਦੀ ਕਰ ਦਿਤਾ ਗਿਆ ਹੈ।

(For more Punjabi news apart from RBI's MPC decision on repo rate, stay tuned to Rozana Spokesman)