ਕੱਚੇ ਤੇਲ 'ਚ ਜ਼ਿਆਦਾ ਕੀਮਤਾਂ ਆਰਥਕ ਵਾਧੇ ਦੇ ਲਈ ਮੁੱਖ ਖ਼ਤਰਾ : ਮੂਡੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕ੍ਰੇਡਿਟ ਏਜੰਸੀ ਮੂਡੀਜ਼ ਨੇ ਅੱਜ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇਸ਼ ਦੀ ਆਰਥਕ ਵਾਧੇ ਦਾ ਮੁੱਖ ਖ਼ਤਰਾ ਹੈ........

Moody's

ਨਵੀਂ ਦਿੱਲੀ : ਕ੍ਰੇਡਿਟ ਏਜੰਸੀ ਮੂਡੀਜ਼ ਨੇ ਅੱਜ ਕਿਹਾ ਕਿ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇਸ਼ ਦੀ ਆਰਥਕ ਵਾਧੇ ਦਾ ਮੁੱਖ ਖ਼ਤਰਾ ਹੈ। ਹਾਲਾਂਕਿ ਪਟਰੌਲ ਅਤੇ ਡੀਜ਼ਲ 'ਤੇ ਦਿਤੀ ਜਾਣ ਵਾਲੀ ਛੂਟ 'ਚ ਸੁਧਾਰ ਨਾਲ ਖ਼ਤਰਾ ਘੱਟ ਹੋਇਆ ਹੈ। ਮੂਡੀਜ਼ ਅਤੇ ਉਸ ਦੇ ਸਹਿਯੋਗੀ ਇਕਾਈ ਇਕਰਾ ਵਲੋਂ ਕੀਤੇ ਗਏ ਸਰਵੇਖਣ 'ਚ ਨਿਵੇਸ਼ਕਾਂ ਨੇ ਕੱਚੇ ਤੇਲ ਦੀਆਂ ਜ਼ਿਆਦਾ ਕੀਮਤਾਂ ਨੂੰ ਆਰਥਕ ਵਾਧੇ ਲਈ ਮੁੱਖ ਖ਼ਤਰਾ ਦਸਿਆ

ਅਤੇ ਕਿਹਾ ਕਿ 3.3 ਫ਼ੀ ਸਦੀ ਫਿਸਕਲ ਘਾਟੇ ਦੇ ਟੀਚੇ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੈ। ਨਿਵੇਸ਼ਕਾਂ ਨੇ ਕਿਹਾ ਕਿ ਜਨਤਕ ਬੈਂਕਾਂ ਦੇ ਪੁਨਰਪੂੰਜੀਕਰਨ ਦੀ ਸਰਕਾਰ ਦੀ ਯੋਜਨਾ ਪੂਰੀ ਨਹੀਂ ਹੈ ਕਿਉਂਕਿ ਬੈਂਕ ਯੋਜਨਾ ਦੇ ਹਿਸਾਬ ਨਾਲ ਪੂੰਜੀ ਨਹੀਂ ਜੁਟਾ ਪਾਏ ਹਨ।          (ਭਾਸ਼ਾ)