ਧਾਰਾ-370 ਹਟਾਉਣ ਕਾਰਨ ਪਾਕਿ ਸ਼ੇਅਰ ਬਜ਼ਾਰ 'ਚ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਪਾਕਿਸਤਾਨ ਦੀ ਅਰਥਵਿਵਸਥਾ ਇਸ ਸਮੇਂ ਕਾਫੀ ਬੁਰੇ ਦੌਰ 'ਚੋਂ ਲੰਘ ਰਹੀ ਹੈ।

Pakistani dollar bonds fall after Indian govt Article 370 scrapped

ਨਵੀਂ ਦਿੱਲੀ : ਸੰਸਦ ਵਿਚ ਧਾਰਾ-370 ਨੂੰ ਹਟਾਉਣ ਦੇ ਬਾਅਦ ਤੋਂ ਹੀ ਪਾਕਿਸਤਾਨ ਸ਼ੇਅਰ ਬਜ਼ਾਰ ਲੜਖੜ੍ਹਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੀ ਸਿਫਾਰਸ਼ ਕੀਤੀ ਹੈ। ਜਿਸ ਤੋਂ ਬਾਅਦ ਇਸ ਨੂੰ ਰਾਸ਼ਟਰਪਤੀ ਵਲੋਂ ਵੀ ਮਨਜ਼ੂਰੀ ਮਿਲ ਗਈ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿਚ ਪੁਨਰਗਠਨ ਦਾ ਬਿੱਲ ਵੀ ਪੇਸ਼ ਹੋਇਆ ਜਿਸ ਵਿਚ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵਖ ਕਰ ਕੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦਿਤਾ ਗਿਆ ਹੈ। ਜੰਮੂ-ਕਸ਼ਮੀਰ ਨਾਲ ਜੁੜੇ ਇਨ੍ਹਾਂ ਵੱਡੇ ਫ਼ੈਸਲਿਆਂ ਕਾਰਨ ਪਾਕਿਸਤਾਨ ਸ਼ੇਅਰ ਬਜ਼ਾਰ ਭਾਰੀ ਗਿਰਵਾਟ ਆਈ।

ਭਾਰਤੀ ਸ਼ੇਅਰ ਬਜ਼ਾਰ ਦਾ ਮੁੱਖ ਬੈਂਚ ਮਾਰਕ ਇੰਡੈਕਸ ਕੇ.ਐਸ.ਈ.-100 'ਚ ਅੱਜ 600 ਅੰਕਾਂ ਦੀ ਵੱਡੀ ਗਿਰਾਵਟ ਆਈ ਅਤੇ ਇਹ 31,100 'ਤੇ ਆ ਗਿਆ। ਪਾਕਿਸਤਾਨੀ ਸ਼ੇਅਰ ਬਜ਼ਾਰ ਬੀਤੇ ਦੋ ਸਾਲਾਂ ਤੋਂ ਦੁਨੀਆ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਬਜ਼ਾਰ ਰਿਹਾ ਹੈ। ਪੁਲਵਾਮਾ ਹਮਲੇ ਦੇ ਬਾਅਦ ਜਦੋਂ ਭਾਰਤ ਵਲੋਂ ਏਅਰ ਸਟ੍ਰਾਈਕ ਕੀਤੀ ਗਈ ਸੀ ਤਾਂ ਪਾਕਿਸਤਾਨ ਸ਼ੇਅਰ ਬਜ਼ਾਰ 'ਚ ਸਿਰਫ ਤਿੰਨ ਦਿਨਾਂ 'ਚ 2,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਆਈ ਸੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਅਰਥਵਿਵਸਥਾ ਇਸ ਸਮੇਂ ਕਾਫੀ ਬੁਰੇ ਦੌਰ 'ਚੋਂ ਲੰਘ ਰਹੀ ਹੈ। ਕੰਗਾਲੀ ਵਰਗੇ ਹਾਲਾਤ ਅਤੇ ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਪਾਕਿਸਤਾਨ ਦੀ ਅਰਥਵਿਵਸਥਾ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਬਹੁਤ ਪਰੇਸ਼ਾਨ ਹਨ। ਪਾਕਿਸਤਾਨ ਵਿਚ ਇਸ ਸਮੇਂ ਮਹਿੰਗਾਈ ਕਾਰਨ ਉਥੇ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਰਿਹਾ ਹੈ।

ਪਾਕਿਸਤਾਨ ਬਿਊਰੋ ਆਫ ਸਟੈਟਿਕਸ ਵਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਉਪਭੋਗਤਾ ਮੁੱਲ ਸੂਚਕ ਅੰਕ ਨਾਲ ਮਾਪੀ ਜਾਣ ਵਾਲੀ ਮਹਿੰਗਾਈ ਇਸ ਸਾਲ ਜੁਲਾਈ ਵਿਚ 10.34 ਫ਼ੀ ਸਦੀ ਰਹੀ ਹੈ। ਇਹ ਅੰਕੜਾ ਜੂਨ ਵਿਚ 8.9 ਫ਼ੀ ਸਦੀ ਸੀ। ਪਿਛਲੇ ਸਾਲ ਨਾਲ ਤੁਲਨਾ ਕਰੀਏ ਤਾਂ ਜੁਲਾਈ 2018 'ਚ ਇਹ 5.84 ਫ਼ੀ ਸਦੀ ਰਹੀ ਸੀ। ਪਾਕਿਸਤਾਨ ਦੇ ਸ਼ੇਅਰ ਬਜ਼ਾਰ 'ਤੇ ਮਹਿੰਗਾਈ ਦਰ ਨੇ ਇਨ੍ਹਾਂ ਅੰਕੜਿਆਂ ਦਾ ਵੀ ਵੱਡਾ ਪ੍ਰਭਾਵ ਪਿਆ ਹੈ।