ਪਿਆਜ਼ ਨੇ ਬੰਗਲਾਦੇਸ਼ ਦੇ ਵਾਸੀਆਂ ਨੂੰ ਵੀ ਪਾਇਆ ਚੱਕਰਾਂ ’ਚ, ਜਾਣੋ, ਕੀਮਤਾਂ ਵਧਣ ਦਾ ਅਸਲ ਕਾਰਨ!
ਇਕ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਰਿਟੇਲਰ ਇਕ ਕਿੱਲੋ ਪਿਆਜ਼ ਲਈ 180 ਟਕਾ...
ਨਵੀਂ ਦਿੱਲੀ: ਬੰਗਲਾਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਹੋਇਆ ਹੈ। ਪਿਆਜ਼ ਦੇ ਆਯਾਤ ਵਿਚ ਕਮੀ ਆਉਣ ਅਤੇ ਨਵੀ ਫ਼ਸਲ ਦੀ ਆਮਦ ਘਟਣ ਨਾਲ ਕੀਮਤ ਵਿਚ ਵਾਧਾ ਹੋਇਆ ਹੈ। ਇਕ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਰਿਟੇਲਰ ਇਕ ਕਿੱਲੋ ਪਿਆਜ਼ ਲਈ 180 ਟਕਾ ਮੰਗ ਰਹੇ ਸਨ ਜਦਕਿ ਬੀਤੇ ਹਫ਼ਤੇ ਪਿਆਜ਼ ਦੀ ਕੀਮਤ 100-110 ਟਕਾ ਪ੍ਰਤੀ ਕਿੱਲੋ ਦੇ ਵਿਚਕਾਰ ਸੀ।
ਕਾਰੋਬਾਰੀਆਂ ਨੇ ਦਸਿਆ ਕਿ ਵੀਰਵਾਰ ਦੀ ਰਾਤ ਨੂੰ ਅਚਾਨਕ ਹੋਈ ਬਾਰਿਸ਼ ਕਾਰਨ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ। ਮੀਰਪੁਰ ਦੇ ਪਿਰੇਰਬਾਗ ਦੇ ਸਬਜ਼ੀ ਵਿਕਰੇਤਾ ਅਲਮਸ ਹੂਸੈਨ ਨੇ ਦਸਿਆ ਕਿ ਘਰੇਲੂ ਪਿਆਜ਼ ਦੀ ਕੀਮਤ ਦੋ ਦਿਨ ਪਹਿਲਾਂ 120 ਟਕਾ ਪ੍ਰਤੀ ਕਿਲੋ ਸੀ।
ਉਹਨਾਂ ਕਿਹਾ ਕਿ ਪਰ ਉਹਨਾਂ ਨੂੰ ਥੋਕ ਵਿਕਰੇਤਾ ਤੋਂ 160 ਟਕਾ ਪ੍ਰਤੀ ਕਿਲੋ ਪਿਆਜ਼ ਮਿਲਿਆ ਤਾਂ ਫਿਰ ਉਹ 180 ਟਕਾ ਪ੍ਰਤੀ ਕਿਲੋ ਤੋਂ ਘਟ ਕੀਮਤ ਤੇ ਨਹੀਂ ਵੇਚ ਸਕਦਾ। ਚੀਨ ਅਤੇ ਮਿਸਰ ਤੋਂ ਦਰਾਮਦ ਪਿਆਜ਼ ਦੀ ਕੀਮਤ ਪਿਛਲੇ ਹਫ਼ਤੇ 45-55 ਟਕਾ ਪ੍ਰਤੀ ਕਿਲੋ ਸੀ ਪਰ ਸ਼ੁੱਕਰਵਾਰ ਨੂੰ ਇਹ ਵੀ ਵਧ ਕੇ 70 ਟਕ ਪ੍ਰਤੀ ਕਿਲੋ ਹੋ ਗਈ।
ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਦੇ ਇਕ ਦਿਨ ਬਾਅਦ ਵਣਜੀ ਮੰਤਰੀ ਟਿਪੂ ਮੁਨਸ਼ੀ ਨੇ ਕਾਰੋਬਾਰੀਆਂ ਤੋਂ ਇਸ ਦੇ ਲਈ ਜਵਾਬ ਮੰਗਿਆ ਹੈ। ਅਪ੍ਰੈਲ ਵਿਚ ਰਮਜਾਨ ਸ਼ੁਰੂ ਹੋਣ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ। ਬੰਗਲਾਦੇਸ਼ ਵਿਚ ਰਮਜ਼ਾਨ ਦੌਰਾਨ ਪਿਆਜ਼ ਦੀ ਖਪਤ ਵਧ ਜਾਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।