...ਤਾਂ ਇਸ ਵਜ੍ਹਾ ਕਰਕੇ ਨਹੀਂ ਘੱਟ ਹੋ ਰਹੀਆਂ ਪਿਆਜ਼ ਦੀਆਂ ਕੀਮਤਾਂ !

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ਾਂ ਤੋਂ ਆਯਾਤ ਕੀਤੀ ਜਾ ਚੁੱਕੀ ਹੈ ਪਿਆਜ਼ ਦੀ ਵੱਡੀ ਖੇਪ - ਪਾਸਵਾਨ

File Photo

ਨਵੀਂ ਦਿੱਲੀ :  ਦੇਸ਼ ਭਰ ਦੇ ਕਈ ਸੂਬਿਆਂ ਵਿਚ ਪਿਆਜ਼ ਦੀਆਂ ਕੀਮਤਾਂ ਆਸਮਾਨ ਨੂੰ ਛੂੰਹ ਰਹੀਆਂ ਹਨ। ਕੁੱਝ ਸੂਬਿਆਂ ਵਿਚ ਤਾਂ ਪਿਆਜ਼ ਹੁਣ ਵੀ 100 ਰੁਪਏ ਤੋਂ  ਜਿਆਦਾ ਮਹਿੰਗਾ ਵਿੱਕ ਰਿਹਾ ਹੈ। ਇਸੇ ਨੂੰ ਲੈ ਕੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਵਿਦੇਸ਼ਾ ਤੋਂ ਆਯਾਤ ਕੀਤੇ ਪਿਆਜ਼ ਨੂੰ ਸੂਬਾਂ ਸਰਕਾਰਾਂ ਖਰੀਦਣ ਵਿਚ ਰੁਚੀ ਨਹੀਂ ਵਿਖਾ ਰਹੀਆਂ ਹਨ।

ਮੀਡੀਆ ਰਿਪੋਰਟਾ ਮੁਤਾਬਕ ਕੇਂਦਰੀ ਖਾਦ ਅਤੇ ਉਪਭੋਗਤਾ ਮਾਮਲਿਆ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਨੂੰ ਪਿਆਜ਼ ਦੀ ਜਿੰਨੀ ਲੋੜ ਹੈ ਅਸੀ ਇੰਨਾ ਪਿਆਜ਼ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ''ਹੁਣ ਤਕ ਦਸ ਹਜ਼ਾਰ ਟਨ ਤੋਂ ਵੀ ਜਿਆਦਾ ਪਿਆਜ਼ ਆਯਾਤ ਕੀਤਾ ਜਾ ਚੁੱਕਿਆ ਹੈ ਇਸ ਦੀ ਪਹਿਲੀ ਖੇਪ ਦਸੰਬਰ ਵਿਚ ਤੁਰਕੀ ਤੋਂ ਭਾਰਤ ਪਹੁੰਚ ਗਈ ਹੈ ਪਰ ਹੁਣ ਇਸ ਨੂੰ ਖਰੀਦਣ ਦੇ ਲਈ ਕੋਈ ਵੀ ਸੂਬਾ ਰੂਚੀ ਨਹੀਂ ਵਿਖਾ ਰਿਹਾ ਹੈ।

ਰਿਪੋਰਟਾਂ ਅਨੁਸਾਰ ਕੇਂਦਰੀ ਮੰਤਰੀ ਪਾਸਵਾਨ ਨੇ ਇਹ ਵੀ ਕਿਹਾ ਹੈ ਕਿ ਦੇਸ਼ ਦੇ ਕਈਂ ਹਿੱਸਿਆ ਵਿਚ ਹੋਈ ਖਰਾਬ ਮੌਸਮ ਅਤੇ ਬੇ-ਮੌਸਮੀ ਬਾਰਿਸ਼ ਕਾਰਨ ਵੀ ਭਾਅ ਵਧੇ ਹਨ। ਰਾਮ ਵਿਲਾਸ ਨੇ ਇਹ ਵੀ ਕਿਹਾ ਕਿ ਮੰਗ ਅਤੇ ਸਪਲਾਈ ਵਿਚ ਅੰਤਰ ਦੇ ਚੱਲਦੇ ਕਈ ਖਾਣ-ਪੀਣ ਦੀਆਂ ਚੀਜ਼ਾ ਮਹਿੰਗੀਆਂ ਹੋਈਆ ਹਨ। ਦੱਸ ਦਈਏ ਕਿ ਇਹ ਵਿਭਾਗ ਉਪਭੋਗਤਾ ਮਾਮਲਿਆਂ ਦੇ ਨਾਲ-ਨਾਲ ਮੰਗ ਅਤੇ ਸਪਲਾਈ 'ਤੇ ਵੀ ਨਿਗਰਾਨੀ ਰੱਖਦਾ ਹੈ।

ਕੇਂਦਰੀ ਮੰਤਰੀ ਅਨੁਸਾਰ ਸਾਲ 2019 ਵਿਚ ਖਰਾਬ ਮੌਸਮ ਕਾਰਨ ਖਰਾਬ ਹੋਈਆ ਫਸਲਾਂ ਦਾ ਅਸਰ ਸਾਲ 2020 ਵਿਚ ਵੀ ਵੇਖਣ ਨੂੰ ਵੀ ਮਿਲੇਗਾ। ਇਸ ਦਾ ਭਾਵ ਕਿ ਇਸ ਸਾਲ ਖਾਣ-ਪੀਣ ਦੀ ਚੀਜ਼ਾਂ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ। ਰਿਪੋਰਟਾਂ ਮੁਤਾਬਕ ਕੇਂਦਰੀ ਮੰਤਰੀ ਦੇ ਇਸ ਬਿਆਨ (ਕਿ ਸੂਬਾ ਸਰਕਾਰਾਂ ਪਿਆਜ਼ ਖਰੀਦਣ ਵਿਚ ਰੂਚੀ ਨਹੀਂ ਦਿਖਾ ਰਹੀਆਂ) ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਹੀ ਕਾਰਨ ਹੈ ਕਿ ਪਿਆਜ਼ ਦੀਆਂ ਕੀਮਤਾਂ ਕਈ ਸੂਬਿਆਂ ਵਿਚ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ।