ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ ਦਾ ਦੋਹਰਾ ਸ਼ਤਕ, ਨਿਫ਼ਟੀ 11,400 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਨਵੇਂ ਹਫ਼ਤੇ ਦੀ ਸ਼ੁਰੂਆਤ ਬੰਪਰ ਵਾਧੇ ਨਾਲ ਕੀਤੀ ਹੈ। ਬਾਂਬੇ ਸਟਾਕ ਐਕਸਚੇਂਜ (ਬੀਐਸਈ) ਦੇ 30 ਸ਼ੇਅਰਾਂ ਦਾ ਸੂਚਕ ਅੰਕ ਸੈਂਸੈਕਸ 158.54...

Sensex

ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਨਵੇਂ ਹਫ਼ਤੇ ਦੀ ਸ਼ੁਰੂਆਤ ਬੰਪਰ ਵਾਧੇ ਨਾਲ ਕੀਤੀ ਹੈ। ਬਾਂਬੇ ਸਟਾਕ ਐਕਸਚੇਂਜ (ਬੀਐਸਈ) ਦੇ 30 ਸ਼ੇਅਰਾਂ ਦਾ ਸੂਚਕ ਅੰਕ ਸੈਂਸੈਕਸ 158.54 ਅੰਕ ਮਜ਼ਬੂਤ ਹੋ ਕੇ 37,714.70 ਅੰਕ 'ਤੇ ਖੁੱਲ੍ਹਿਆ ਤਾਂ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 50 ਸ਼ੇਅਰਾਂ ਦੇ ਸੂਚਕ ਅੰਕ ਨਿਫ਼ਟੀ ਨੇ ਵੀ 40.70 ਅੰਕ ਦੀ ਤੇਜੀ ਨਾਲ 11,401.50 'ਤੇ ਕਾਰੋਬਾਰ ਦੀ ਸ਼ੁਰੂਆਤੀ ਹੋਈ।

9:26 ਵਜੇ ਬੀਐਸਈ 'ਤੇ ਕੁੱਲ 1,103 ਯਾਨੀ ਕੁੱਲ 77.13 ਫ਼ੀ ਸਦੀ ਸ਼ੇਅਰਾਂ ਵਿਚ ਖਰੀਦਾਰੀ ਹੋ ਰਹੀ ਸੀ ਜਦਕਿ 272 ਯਾਨੀ ਕੁੱਲ 19.02 ਫ਼ੀ ਸਦੀ ਸ਼ੇਅਰਾਂ ਵਿਚ ਬਿਕਵਾਲੀ ਦਾ ਮਾਹੌਲ ਸੀ ਜਦਕਿ ਕੁੱਲ 55 ਯਾਨੀ 3.85 ਫ਼ੀ ਸਦੀ ਸ਼ੇਅਰਾਂ ਦੇ ਭਾਅ ਵਿਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਸੀ। ਇਸ ਦੌਰਾਨ ਨਿਫ਼ਟੀ 50 'ਤੇ 47 ਸ਼ੇਅਰ ਹਰੇ ਨਿਸ਼ਾਨ ਵਿਚ ਸੀ ਜਦਕਿ 3 ਸ਼ੇਅਰਾਂ ਵਿਚ ਕਮਜ਼ੋਰੀ ਦੇਖੀ ਗਈ।

ਸ਼ੁਰੂਆਤੀ ਕਾਰੋਬਾਰ ਵਿਚ ਬੀਐਸਈ 'ਤੇ ਵਧਣ ਵਾਲੇ ਸ਼ੇਅਰਾਂ ਵਿਚ ਟ੍ਰਾਈਡੈਂਟ 6.08 ਫ਼ੀ ਸਦੀ, ਵਕਰਾਂਗੀ 4.98 ਫ਼ੀ ਸਦੀ, ਰਿਲਾਇੰਸ ਨੈਵਲ ਐਂਡ ਇੰਜਿਨਿਅਰਿੰਗ 4.97 ਫ਼ੀ ਸਦੀ, ਕਵਾਲਿਟੀ 4.95 ਫ਼ੀ ਸਦੀ ਜਦਕਿ ਅਵੰਤੀ ਦੇ ਸ਼ੇਅਰ 4.94 ਫ਼ੀ ਸਦੀ ਚੜ੍ਹ ਚੁੱਕੇ ਸਨ। ਨਿਫ਼ਟੀ ਵਿਚ ਐਸਬੀਆਈ ਦੇ ਸ਼ੇਅਰ 1.67 ਫ਼ੀ ਸਦੀ,  ਟਾਇਟਨ ਦੇ 1.65 ਫ਼ੀ ਸਦੀ, ਆਈਸੀਆਈਸੀਆਈ ਬੈਂਕ ਦੇ 1.56 ਫ਼ੀ ਸਦੀ, ਅਡਾਨੀ ਪੋਰਟਸ  ਦੇ 1.33 ਫ਼ੀ ਸਦੀ ਰਿਹਾ। ਡਾ. ਰੈੱਡੀ ਦੇ ਸ਼ੇਅਰ 1.29 ਫ਼ੀ ਸਦੀ ਮਜਬੂਤ ਹੋ ਚੁੱਕੇ ਸਨ।

ਇਸ ਦੌਰਾਨ ਬੀਐਸਈ 'ਤੇ ਡਿੱਗਣ ਵਾਲੇ ਸ਼ੇਅਰਾਂ ਵਿਚ ਲੌਰਸ ਲੈਬਸ ਲਿ. (5.60 ਫ਼ੀ ਸਦੀ), ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ (5.19 ਫ਼ੀ ਸਦੀ), ਪੀਆਈ ਇੰਡਸਟ੍ਰੀਜ਼ (5.24 ਫ਼ੀ ਸਦੀ), ਸੁਜਲਾਨ (3.55 ਫ਼ੀ ਸਦੀ) ਜਦਕਿ ਡੇਨ (3.41 ਫ਼ੀ ਸਦੀ)  ਸ਼ਾਮਿਲ ਸਨ। ਉੱਧਰ, ਨਿਫ਼ਟੀ 'ਤੇ ਟੁੱਟਣ ਵਾਲੇ ਸ਼ੇਅਰਾਂ ਵਿਚ ਇੰਡੀਆਬੁਲ ਹਾਉਸਿੰਗ ਫਾਇਨੈਂਸ (0.80 ਫ਼ੀ ਸਦੀ), ਹਿੰਦੁਸਤਾਨ ਲੀਵਰ (0.58 ਫ਼ੀ ਸਦੀ) ਜਦਕਿ ਕੋਟਕ ਮਹੀਂਦਰਾ ਬੈਂਕ (0.27 ਫ਼ੀ ਸਦੀ) ਸ਼ਾਮਿਲ ਰਹੇ।  

9 : 35 ਵਜੇ ਸੈਂਸੈਕਸ 229.04 ਅੰਕ ਯਾਨੀ 0.61 ਫ਼ੀ ਸਦੀ ਚੜ੍ਹ ਕੇ 37,785.20 ਜਦਕਿ ਨਿਫਟੀ 63.05 ਪੁਆਇੰਟਸ ਯਾਨੀ 0 . 55 ਫ਼ੀ ਸਦੀ ਦੀ ਮਜਬੂਤੀ ਨਾਲ 11,423.85 ਅੰਕ 'ਤੇ ਟ੍ਰੇਡ ਕਰ ਰਿਹਾ ਸੀ। ਉਥੇ ਹੀ, ਨਿਫ਼ਟੀ ਦੇ ਸਾਰੇ ਇੰਡੈਕਸ ਨਿਫ਼ਟੀ ਬੈਂਕ, ਨਿਫ਼ਟੀ ਆਟੋ, ਨਿਫ਼ਟੀ ਫਾਇਨੈਂਸ਼ੀਅਲ ਸਰਵਿਸ, ਨਿਫ਼ਟੀ ਐਫਐਮਸੀਜੀ, ਨਿਫ਼ਟੀ ਆਈਟੀ, ਨਿਫ਼ਟੀ ਮੀਡੀਆ, ਨਿਫ਼ਟੀ ਮੈਟਲ, ਨਿਫ਼ਟੀ ਫਾਰਮਾ, ਨਿਫ਼ਟੀ ਪੀਐਸਯੂ ਬੈਂਕ ਅਤੇ ਨਿਫ਼ਟੀ ਰੀਐਲਿਟੀ ਹਰੇ ਨਿਸ਼ਾਨ ਵਿਚ ਸਨ।