BSNL ਨੇ ਖਰਚ 'ਚ ਕਟੌਤੀ ਕਰਨ ਦਾ ਦਿੱਤਾ ਆਦੇਸ਼, 20 ਹਜ਼ਾਰ ਕਰਮਚਾਰੀ ਹੋਣਗੇ ਬੇਰੁਜ਼ਗਾਰ!

ਏਜੰਸੀ

ਖ਼ਬਰਾਂ, ਵਪਾਰ

ਯੂਨੀਅਨ ਨੇ ਕਿਹਾ ਕਿ ਵੀਆਰਐਸ (VRS) ਤੋਂ ਬਾਅਦ ਵੀ ਬੀਐਸਐਨਐਲ (BSNL) ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀ।

BSNL to retrench another 20,000 contract workers: Employees' union

ਨਵੀਂ ਦਿੱਲੀ - ਬੀਐਸਐਨਐਲ ਦੀ ਕਰਮਚਾਰੀ ਯੂਨੀਅਨ ਨੇ ਸ਼ੁੱਕਰਵਾਰ ਨੂੰ ਇਹ ਦਾਅਵਾ ਕੀਤਾ ਹੈ ਕਿ ਦੂਰ ਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਲਗਭਗ 20 ,000 ਹੋਰ ਕੰਟਰੈਕਟ ਵਰਕਰਾਂ (Contract Workers) ਨੂੰ ਬੇਰੁਜ਼ਗਾਰ ਕਰਨ ਵਾਲੀ ਹੈ। 

ਯੂਨੀਅਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੰਪਨੀ ਦੇ 30 ,000 ਠੇਕਾ ਮਜ਼ਦੂਰਾਂ ਨੂੰ ਪਹਿਲਾਂ ਹੀ ਬਾਹਰ ਕੀਤਾ ਜਾ ਚੁੱਕਿਆ ਹੈ ਅਤੇ ਨਾਲ ਹੀ ਅਜਿਹੇ ਮਜ਼ਦੂਰਾਂ ਦਾ ਪਿਛਲੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਤਨਖ਼ਾਹ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਹੈ। ਯੂਨੀਅਨ ਨੇ ਕਿਹਾ ਕਿ ਵੀਆਰਐਸ (VRS) ਤੋਂ ਬਾਅਦ ਵੀ ਬੀਐਸਐਨਐਲ (BSNL) ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਪਾ ਰਹੀ।

ਕੰਪਨੀ ਦੀ ਵਿੱਤੀ ਹਾਲਤ ਖ਼ਰਾਬ
BSNL ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ ਕੇ ਪੁਰਵਾਰ ਨੂੰ ਲਿਖੇ ਪੱਤਰ ਵਿੱਚ ਯੂਨੀਅਨ ਨੇ ਕਿਹਾ ਹੈ ਕਿ ਸਵੈ ਇੱਛੁਕ ਸੇਵਾ ਨਿਵਿਰਤੀ ਯੋਜਨਾ (VRS) ਤੋਂ ਬਾਅਦ ਕੰਪਨੀ ਦੀ ਵਿੱਤੀ ਹਾਲਤ ਖ਼ਰਾਬ ਹੋਈ ਹੈ। ਯੂਨੀਅਨ ਨੇ ਕਿਹਾ ਕਿ ਵੀਆਰਐਸ ਤੋਂ ਬਾਅਦ ਵੀ ਬੀਐਸਐਨਐਲ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਦੇ ਰਹੀ ਹੈ।

ਖ਼ਰਚਿਆ ਵਿਚ ਕਟੌਤੀ ਦੇ ਨਿਰਦੇਸ਼
ਬੀਐਸਐਨਐਲ ਨੇ ਮਨੁੱਖ ਸੰਸਾਧਨ ਨਿਰਦੇਸ਼ਕ (Director HR) ਦੀ ਆਗਿਆ ਨਾਲ ਇੱਕ ਸਤੰਬਰ ਨੂੰ ਸਾਰੇ ਮੁੱਖ ਮਹਾਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰ ਠੇਕਾ ਮਜ਼ਦੂਰਾਂ ਉੱਤੇ ਖ਼ਰਚ ਨੂੰ ਘੱਟ ਕਰਨ ਲਈ ਤੱਤਕਾਲ ਕਦਮ ਚੁੱਕਣ ਨੂੰ ਕਿਹਾ ਸੀ।

ਇਸ ਤੋਂ ਇਲਾਵਾ ਠੇਕੇਦਾਰਾਂ ਜਰੀਏ ਠੇਕਾ ਮਜ਼ਦੂਰਾਂ ਨੂੰ ਕੰਮ ਲੈਣ ਵਿਚ ਵੀ ਕਟੌਤੀ ਕਰਨ ਨੂੰ ਕਿਹਾ ਸੀ। ਆਦੇਸ਼ ਵਿਚ ਕਿਹਾ ਗਿਆ ਸੀ ਕਿ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਚਾਹੁੰਦੇ ਹਨ ਕਿ ਬੀ ਐਸ ਐਨ ਐਲ ਦਾ ਹਰ ਸਰਕਲ , ਠੇਕਾ ਮਜ਼ਦੂਰਾਂ ਤੋਂ ਕੰਮ ਨਾ ਲੈਣ ਬਾਰੇ ਵਿੱਚ ਤਤਕਾਲ ਇੱਕ ਸਪਸ਼ਟ ਰੂਪ ਰੇਖਾ ਤਿਆਰ ਕਰੇ।