BSNL ਗਾਹਕਾਂ ਲਈ ਧਮਾਕੇਦਾਰ ਆਫਰ! ਮੁਫ਼ਤ ਮਿਲੇਗਾ 5GB Data ਤੇ Talk time
ਭਾਰਤ ਸੰਚਾਰ ਨਿਗਮ ਲਿਮਟਡ ਨੇ ਅਪਣੇ ਪ੍ਰੀਪੇਡ ਗਾਹਕਾਂ ਨੂੰ ਮੁਫ਼ਤ ਵਿਚ 5ਜੀਬੀ ਡੇਟਾ ਦੇਣ ਦਾ ਐਲ਼ਾਨ ਕੀਤਾ ਹੈ
ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ ਨੇ ਅਪਣੇ ਪ੍ਰੀਪੇਡ ਗਾਹਕਾਂ ਨੂੰ ਮੁਫ਼ਤ ਵਿਚ 5ਜੀਬੀ ਡੇਟਾ ਦੇਣ ਦਾ ਐਲ਼ਾਨ ਕੀਤਾ ਹੈ, ਜਿਸ ਦੇ ਲਈ ਗਾਹਕਾਂ ਨੂੰ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਕੰਪਨੀ ਇਹ ਆਫ਼ਰ ਪ੍ਰਮੋਸ਼ਨ ਦੇ ਤੌਰ ‘ਤੇ ਦੇ ਰਹੀ ਹੈ। ਇਹ ਆਫਰ 90 ਦਿਨਾਂ ਤੱਕ ਪ੍ਰਮੋਸ਼ਨ ਦੇ ਅਧਾਰ ‘ਤੇ ਦਿੱਤਾ ਜਾ ਰਿਹਾ ਹੈ। ਇਸ ਆਫਰ ਦੇ ਤਹਿਤ ਕੰਪਨੀ ਗਾਹਕਾਂ ਨੂੰ 100 ਰੁਪਏ ਦੇ ਟਾਪ-ਅਪ ‘ਤੇ ਫੁੱਲ ਟਾਕਟਾਈਮ ਵੀ ਦੇ ਰਹੀ ਹੈ।
ਦਰਅਸਲ ਇਹਨੀਂ ਦਿਨੀ ਬੀਐਸਐਨਐਲ ਵੱਲੋਂ ਅਪਣੇ ਗਾਹਕਾਂ ਨੂੰ ਲਗਾਤਾਰ ਨਵੇਂ ਆਫਰ ਪੇਸ਼ ਕੀਤੇ ਜਾ ਰਹੇ ਹਨ। ਇਸ ਨਵੇਂ ਆਫਰ ਦੇ ਤਹਿਤ 98,99,187,319 ਵਾਲੇ ਐਸਟੀਵੀ ਗਾਹਕਾਂ ਨੂੰ 5 ਜੀਬੀ ਡੇਟਾ ਮਿਲੇਗਾ। ਇਸ ਦੇ ਨਾਲ ਹੀ 186, 429, 485, 666 ਅਤੇ 1,999 ਰੁਪਏ ਦੇ ਪੀਵੀ ਰਿਚਾਰਜ ਦੇ ਨਾਲ ਵੀ ਇਹ ਡੇਟਾ ਦਿੱਤਾ ਜਾਵੇਗਾ। ਬੀਐਸਐਨਐਲ ਚੇਨਈ ਸਰਕਲ ਮੁਤਾਬਕ ਇਹ ਮੁਫ਼ਤ ਡੇਟਾ ਫਿਲਹਾਲ ਚੇਨਈ ਅਤੇ ਤਮਿਲਨਾਡੂ ਸਰਕਲ ਦੇ ਗਾਹਕਾਂ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੰਪਨੀ ਉਹਨਾਂ ਪ੍ਰੀਪੇਡ ਗਾਹਕਾਂ ਨੂੰ ਬੋਨਸ ਡੇਟਾ ਦੇ ਰਹੀ ਹੈ ਜੋ ਪਲਾਨ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਦੀ ਦੂਜਾ ਜਾਂ ਤੀਜਾ ਰਿਚਾਰਡ ਕਰਵਾਉਂਦੇ ਹਨ। ਇਹ ਮੁਫ਼ਤ ਡੇਟਾ ਆਫਰ 22 ਅਗਸਤ 2020 ਯਾਨੀ ਕਿ ਅੱਜ ਤੋਂ ਲੈ ਕੇ 19 ਨਵੰਬਰ 2020 ਤੱਕ ਚੱਲੇਗਾ।
ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਅੱਜ ਤੋਂ 18 ਨਵੰਬਰ ਤੱਕ ਹਰ ਐਤਵਾਰ ਨੂੰ 100 ਰੁਪਏ ਦੇ ਟਾਪਅਪ ਰਿਚਾਰਜ ਕਰਵਾਉਣ ‘ਤੇ ਫੁੱਲ ਟਾਕਟਾਈਮ ਦਾ ਲਾਭ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬੀਐਸਐਨਐਲ ਨੇ ਅਪਣੇ ਲੈਂਡਲਾਈਨ ਗਾਹਕਾਂ ਨੂੰ ਇਕ ਸਾਲ ਦੀ ਮਿਆਦ ਦੇ ਨਾਲ 5ਜੀਬੀ ਹਾਈਸਪੀਡ ਡੇਟਾ ਮੁਫ਼ਤ ਦੇਣ ਦੀ ਗੱਲ ਕਹੀ ਸੀ। ਇਸ ਆਫਰ ਦਾ ਐਲਾਨ ਬੀਐਸਐਨਐਲ ਗੁਜਰਾਤ ਸਰਕਲ ਨੇ ਕੀਤਾ ਹੈ।