ਪਿਆਜ਼ ਤੋਂ ਬਾਅਦ ਹੁਣ ਤੇਲ ਵਿਗਾੜੇਗਾ ਖਾਣੇ ਸਵਾਦ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਤੋਂ ਇਲਾਵਾ ਹੁਣ ਲੋਕਾਂ ਦੀ ਜੇਬ ‘ਤੇ ਇਕ ਹੋਰ ਮਾਰ ਪੈਣ ਵਾਲੀ ਹੈ।

After onions, edible oils may burn a hole in your pocket

ਨਵੀਂ ਦਿੱਲੀ: ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਤੋਂ ਇਲਾਵਾ ਹੁਣ ਲੋਕਾਂ ਦੀ ਜੇਬ ‘ਤੇ ਇਕ ਹੋਰ ਮਾਰ ਪੈਣ ਵਾਲੀ ਹੈ। ਪਿਆਜ਼ ਦੇ ਨਾਲ ਨਾਲ ਹੁਣ ਖਾਣੇ ਵਿਚ ਵਰਤਿਆਂ ਜਾਣ ਵਾਲਾ ਤੇਲ ਵੀ ਮਹਿੰਗਾ ਹੋ ਸਕਦਾ ਹੈ। ਦਰਅਸਲ ਨਿਊਜ਼ ਏਜੰਸੀ ਮੁਤਾਬਕ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਦਰਾਮਦ ਕੀਤੇ ਮਹਿੰਗੇ ਪਾਮ ਤੇਲ ਦੇ ਕਾਰਨ, ਸੋਇਆਬੀਨ ਅਤੇ ਸਰ੍ਹੋਂ ਸਮੇਤ ਸਾਰੇ ਤੇਲ ਅਤੇ ਤੇਲ ਦੇ ਬੀਜਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ।

ਬੀਤੇ ਦੋ ਮਹੀਨੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ 26 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸਰ੍ਹੋਂ ਦੀਆਂ ਕੀਮਤਾਂ ਵਿਚ 300 ਰੁਪਏ ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਸੋਇਆਬੀਨ ਦੀ ਕੀਮਤ ਕਰੀਬ 400 ਰੁਪਏ ਪ੍ਰਤੀ ਕੁਇੰਟਲ ਵਧੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਮਾਨਸੂਨ ਸੀਜ਼ਨ ਦੌਰਾਨ ਭਾਰੀ ਬਾਰਿਸ਼ ਕਾਰਨ ਸਾਉਣੀ ਤੇਲ ਦੀ ਫਸਲ, ਖ਼ਾਸਤੌਰ ‘ਤੇ ਸੋਇਆਬੀਨ ਦੇ ਖ਼ਰਾਬ ਹੋਣ ਅਤੇ ਮੌਜੂਦਾ ਹਾੜੀ ਦੇ ਮੌਸਮ ਵਿਚ ਤੇਲ ਬੀਜਾਂ ਦੀ ਬਿਜਾਈ ਸੁਸਤ ਚੱਲਣ ਕਾਰਨ ਘਰੇਲੂ ਬਜ਼ਾਰ ਵਿਚ ਤੇਲ ਅਤੇ ਤੇਲ ਬੀਜਾਂ ਦੀ ਕੀਮਤ ਵਿਚ ਤੇਜ਼ੀ ਦਾ ਰੁਝਾਨ ਹੈ।ਦੂਜੇ ਪਾਸੇ ਤੇਲ ਉਦਯੋਗ ਸੰਗਠਨ ਸੌਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਡਾ. ਬੀਬੀ ਮਹਿਤਾ ਦਾ ਮੰਨਣਾ ਹੈ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ਨੂੰ ਤੇਲ ਦੇ ਬੀਜਾਂ ਦੇ ਚੰਗੇ ਭਾਅ ਮਿਲਣਗੇ।

ਤੇਲ ਬਾਜ਼ਾਰ ਮਾਹਰ ਮੁੰਬਈ ਦੇ ਸਲੀਲ ਜੈਨ ਨੇ ਇੱਕ ਸਰਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਵੰਬਰ ਮਹੀਨੇ ਵਿਚ ਮਲੇਸ਼ੀਆ ਪਾਮ ਆਇਲ ਦਾ ਸਟਾਕ 8.5 ਫੀਸਦੀ ਡਿੱਗ ਕੇ 21.5 ਲੱਖ ਟਨ ਹੋਣ ਦੀ ਸੰਭਾਵਨਾ ਹੈ। ਉਹਨਾਂ ਨੇ ਕਿਹਾ ਕਿ ਤੇਲ ਅਤੇ ਤੇਲ ਦੇ ਬੀਜਾਂ ਦੀਆਂ ਕੀਮਤਾਂ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।