BSF ਵਿਚ ਨਿਕਲੀਆਂ 1072 ਅਸਾਮੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੀਐਸਐਫ ਵਿਚ ਹੈੱਡ ਕਾਂਸਟੇਬਲ ਦੀਆਂ 1072 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

BSF Recruitment

ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਸੀਮਾ ਸੁਰੱਖਿਆ ਬਲ (Border Security force) ਵਿਚ ਅਸਾਮੀਆਂ ਨਿਕਲੀਆਂ ਹਨ। ਬੀਐਸਐਫ ਵਿਚ ਹੈੱਡ ਕਾਂਸਟੇਬਲ ਦੀਆਂ 1072 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ 14 ਮਈ ਤੋਂ ਸ਼ੁਰੂ ਹੋਵੇਗੀ। ਅਪਲਾਈ ਕਰਨ ਦੀ ਆਖਰੀ ਤਰੀਕ 12 ਜੂਨ 2019 ਹੈ। ਇਹਨਾਂ ਅਸਾਮੀਆਂ ਲਈ ਉਮੀਦਵਾਰ ਦਾ 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ:

ਅਸਾਮੀਆਂ ਦੇ ਨਾਂਅ ਅਤੇ ਗਿਣਤੀ
ਹੈੱਡ ਕਾਂਸਟੇਬਲ (ਰੇਡੀਓ ਆਪਰੇਟਰ)- 300 ਅਸਾਮੀਆਂ
ਹੈੱਡ ਕਾਂਸਟੇਬਲ (ਰੇਡੀਓ ਮੈਕੇਨਿਕ)-772 ਅਸਾਮੀਆਂ

ਵਿਦਿਅਕ ਯੋਗਤਾ
ਇਨ੍ਹਾਂ ਅਸਾਮੀਆਂ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ
ਇਹਨਾਂ ਅਸਾਮੀਆਂ ਲਈ ਉਮੀਦਵਾਰ ਦੀ ਘੱਟੋ ਘੱਟ ਉਮਰ 18 ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ।

ਸੈਲਰੀ
ਇਹਨਾਂ ਅਸਾਮੀਆਂ ਲਈ ਤਨਖਾਹ 25,500-81,100 ਰੁਪਏ ਤੱਕ ਹੈ।

ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਟੈਸਟ ਅਤੇ ਡਿਸਕ੍ਰਿਟਿਵ ਪ੍ਰੀਖਿਆ ਦੇ ਅਧਾਰ ‘ਤੇ ਹੋਵੇਗੀ।

ਅਪਲਾਈ ਫੀਸ
ਜਨਰਲ/ਓਬੀਸੀ- Rs. 100
ਐਸਟੀ/ਐਸਸੀ- ਕੋਈ ਫੀਸ ਨਹੀਂ
ਔਰਤਾਂ ਲਈ- ਕੋਈ ਫੀਸ ਨਹੀਂ

ਚਾਹਵਾਨ ਉਮੀਦਵਾਰ ਬੀਐਸਐਫ ਦੀ ਵੈੱਬਸਾਈਟ bsf.nic.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।