ਸੋਨਾ ਅਤੇ ਚਾਂਦੀ ਦੇ ਭਾਅ 'ਚ ਆਈ ਤੇਜ਼ੀ

ਏਜੰਸੀ

ਖ਼ਬਰਾਂ, ਵਪਾਰ

ਵਿਸ਼ਵ ਰੁਝਾਨ ਦੇ ਸੰਕੇਤਾਂ ਦੇ ਚਲਦਿਆਂ ਸੋਨੇ ਦੇ ਭਾਅ ਅੱਜ 0.41 ਫ਼ੀ ਸਦੀ ਦੀ ਵਾਧੇ ਨਾਲ 30,989 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਐਮਸੀਐਕਸ 'ਤੇ ਅਗਸਤ ਦੇ ਸਮਝੌਤੇ...

Gold, Silver

ਨਵੀਂ ਦਿੱਲੀ : ਵਿਸ਼ਵ ਰੁਝਾਨ ਦੇ ਸੰਕੇਤਾਂ ਦੇ ਚਲਦਿਆਂ ਸੋਨੇ ਦੇ ਭਾਅ ਅੱਜ 0.41 ਫ਼ੀ ਸਦੀ ਦੀ ਵਾਧੇ ਨਾਲ 30,989 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਐਮਸੀਐਕਸ 'ਤੇ ਅਗਸਤ ਦੇ ਸਮਝੌਤੇ ਸੌਦਿਆਂ ਲਈ ਸੋਨੇ ਦਾ ਭਾਅ 128 ਰੁਪਏ ਯਾਨੀ 0.41 ਫ਼ੀ ਸਦੀ ਵਧ ਕੇ 30,989 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।

ਇਸ ਦੇ ਲਈ 505 ਲਾਟ ਦਾ ਕਾਰੋਬਾਰ ਹੋਇਆ। ਇਸ ਪ੍ਰਕਾਰ ਅਕਤੂਬਰ ਡਿਲੀਵਰੀ ਲਈ ਪੰਜ ਲਾਟ ਦੇ ਕਾਰੋਬਾਰ ਵਿਚ ਇਹ ਭਾਅ 106 ਰੁਪਏ ਯਾਨੀ 0.34 ਫ਼ੀ ਸਦੀ ਤੇਜ਼ੀ ਨਾਲ 31,200 ਰੁਪਏ ਪ੍ਰਤੀ ਦਸ ਗ੍ਰਾਮ ਹੋਇਆ। ਸਿੰਗਾਪੁਰ ਵਿਚ ਸੋਨੇ ਦਾ ਭਾਅ 0.12 ਫ਼ੀ ਸਦੀ ਵਾਧੇ ਨਾਲ 1,297.40 ਡਾਲਰ ਪ੍ਰਤੀ ਔਂਸਤ ਰਿਹਾ ਹੈ।

ਹਾਜ਼ਰ ਮੰਗ ਵਿਚ ਇਜ਼ਾਫ਼ੇ ਨਾਲ ਚਾਂਦੀ ਦਾ ਭਾਅ ਅੱਜ 0.47 ਫ਼ੀ ਸਦੀ ਵਾਧੇ ਨਾਲ 40,723 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਰਿਹਾ। ਐਮਸੀਐਕਸ 'ਤੇ ਸਤੰਬਰ ਦੇ ਸਮਜੌਤੇ ਸੌਦਿਆਂ ਲਈ ਚਾਂਦੀ ਦੇ ਭਾਅ 190 ਰੁਪਏ ਯਾਨੀ 0.47 ਫ਼ੀ ਸਦੀ ਵਧ ਕੇ 40,723 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਰਿਹਾ। ਇਸ ਦੇ ਲਈ 131 ਲਾਟ ਦਾ ਕਾਰੋਬਾਰ ਹੋਇਆ। ਇਸ ਪ੍ਰਕਾਰ ਜੁਲਾਈ ਡਿਲੀਵਰੀ ਲਈ 901 ਲਾਟ ਦੇ ਕੰਮ-ਕਾਜ ਵਿਚ ਇਹ ਭਾਅ 171 ਰੁਪਏ ਯਾਨੀ 0.43 ਫ਼ੀ ਸਦੀ ਦੀ ਤੇਜ਼ੀ ਨਾਲ 40,098 ਰੁਪਏ ਪ੍ਰਤੀ ਕਿੱਲੋਗ੍ਰਾਮ ਹੋਇਆ ਹੈ।