ਸਰਕਾਰ ਦੇ ਬਜਟ ਪੇਸ਼ ਕਰਨ ਤੋਂ ਬਾਅਦ ਕਾਬੂ 'ਚ ਰਹੇਗੀ ਮਹਿੰਗਾਈ : ਸੀਤਾਰਮਣ

ਏਜੰਸੀ

ਖ਼ਬਰਾਂ, ਵਪਾਰ

ਸਰਕਾਰ ਨੇ ਪਿਛਲੇ ਪੰਜ ਸਾਲ ਮਹਿੰਗਾਈ ਨੂੰ ਲਗਾਤਾਰ ਕਾਬੂ 'ਚ ਰਖਿਆ

Nirmala Sitharaman

ਨਵੀਂ ਦਿੱਲੀ: ਬਜਟ 'ਚ ਪਟਰੌਲ ਤੇ ਡੀਜ਼ਲ 'ਤੇ ਉਤਪਾਦ ਟੈਕਸ ਵਧਣ ਨਾਲ ਮਹਿੰਗਾਈ ਵਧਣ ਦੇ ਖਦਸ਼ੇ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲ ਲਗਾਤਾਰ ਮਹਿੰਗਾਈ 'ਤੇ ਕਾਬੂ ਰੱਖਿਆ ਅਤੇ ਅੱਗੇ ਵੀ ਸਰਕਾਰ ਇਸ 'ਤੇ ਰੋਕ ਬਣਾਏ ਰੱਖੇਗੀ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਦੇ ਹੋਏ ਸੀਤਾਰਮਣ ਨੇ ਪਟਰੌਲ ਤੇ ਡੀਜ਼ਲ 'ਤੇ ਵਿਸ਼ੇਸ਼ ਵਾਧੂ ਉਤਪਾਦ ਟੈਕਸ ਨਾਲ ਮਹਿੰਗਾਈ ਤੇ ਦਬਾਅ ਵਧੇਗਾ। 

ਲੋਕਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕਰਨ ਤੋਂ ਬਾਅਦ ਸਨਿਚਰਵਾਰ ਨੂੰ ਇਥੇ ਪੱਤਰਕਾਰਾਂ ਨਾਲ ਗੱਲਬਾਤ 'ਚ ਵਿੱਤ ਮੰਤਰੀ ਨੇ ਮਹਿੰਗਾਈ 'ਤੇ ਸਵਾਲ 'ਤੇ ਕਿਹਾ ਕਿ ਸਰਕਾਰ ਨੇ ਪਿਛਲੇ ਪੰਜ ਸਾਲ ਮਹਿੰਗਾਈ ਨੂੰ ਲਗਾਤਾਰ ਕਾਬੂ 'ਚ ਰਖਿਆ ਹੈ। ਇਸ ਦੌਰਾਨ ਥੋਕ ਮਹਿੰਗਾਈ ਲਗਾਤਾਰ ਹੇਠਾਂ ਬਣੀ ਰਹੀ ਅਤੇ ਇਕ ਵਾਰ ਵੀ ਚਾਰ ਫ਼ੀ ਸਦੀ ਤੋਂ ਉੱਪਰ ਨਹੀਂ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮਹਿੰਗਾਈ ਦੀ ਸਥਿਤੀ ਵਿਗੜੀ ਸਰਕਾਰ ਨੇ ਤੁਰਤ ਕਦਮ ਚੁੱਕੇ ਅਤੇ ਇਸ ਨੂੰ ਕਾਬੂ 'ਚ ਲਿਆਂਦਾ ਹੈ। ਸੀਤਾਰਮਣ ਨੇ ਮਹਿੰਗਾਈ ਦੇ ਸਵਾਲ 'ਤੇ ਕਿਹਾ ਕਿ ਮਹਿੰਗਾਈ ਕਾਬੂ 'ਚ ਰਹੇਗੀ। ਸਰਕਾਰ ਦੀ ਇਸ 'ਤੇ ਬਰਾਬਰ ਨਜ਼ਰ ਰਹੀ ਹੈ ਜਦੋਂ ਵੀ ਹਾਲਾਤ ਵਿਗੜੇ ਹਨ ਸਰਕਾਰ ਨੇ ਤੁਰਤ ਕਦਮ ਚੁੱਕੇ ਹਨ।

ਪਿਛਲੇ ਪੰਜ ਸਾਲ ਦੇ ਦੌਰਾਨ 2014 'ਚ ਜਦੋਂ ਨਵੀਂ ਸਰਕਾਰ ਬਣੀ ਉਦੋਂ ਅਰਹਰ ਦਾਲ ਦੀ ਕੀਮਤ 200 ਰੁਪਏ 'ਤੇ ਪਹੁੰਚੀ ਸੀ, ਉੜਦ, ਮੂੰਗ ਦੀ ਕੀਮਤ ਵੀ ਆਸਮਾਨ ਛੂਹ ਰਹੀ ਸੀ। ਸਰਕਾਰ ਨੇ ਕਦਮ ਚੁੱਕੇ ਅਤੇ ਕੀਮਤ ਹੇਠਾਂ ਆਈ। ਵਿੱਤ ਮੰਤਰੀ ਨੇ ਅਰਥਸ਼ਾਸਤਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਰਥਸ਼ਾਸਤਰੀ ਤਾਂ ਇਹ ਵੀ ਮੰਨਦੇ ਹਨ ਕਿ ਮੁਦਰਾਸਫ਼ੀਤੀ ਦਾ ਲਗਾਤਾਰ ਹੇਠਾਂ ਰਹਿਣਾ ਠੀਕ ਨਹੀਂ, ਇਸ ਦਾ ਆਰਥਕ ਵਾਧੇ 'ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਦਰਾਸਫ਼ੀਤੀ ਦਾ ਇਕਦਮ ਹੇਠਾਂ ਜਾਂ ਬਹੁਤ ਉੱਪਰ ਹੋਣਾ ਠੀਕ ਨਹੀਂ ਹੈ। ਇਸ ਨੂੰ ਠੀਕ ਪੱਧਰ 'ਤੇ ਰੱਖਿਆ ਜਾਣਾ ਚਾਹੀਦਾ ਹੈ। ਦੇਸ਼ 'ਚ ਆਰਥਕ ਵਾਧਾ ਤੇ ਰੁਜ਼ਗਾਰ ਵਧਾਉਣ ਲਈ ਇਸ 'ਚ ਸੰਤੁਲਨ ਰੱਖਣ ਦੀ ਲੋੜ ਹੈ।