ਐਚਡੀਐਫ਼ਸੀ ਨੇ ਐਫ਼ਡੀ 'ਤੇ ਵਧਾਈ ਵਿਆਜ ਦਰਾਂ, ਛੋਟੇ ਨਿਵੇਸ਼ਕਾਂ ਨੂੰ ਹੋਵੇਗਾ ਵੱਡਾ ਮੁਨਾਫ਼ਾ
ਪ੍ਰਾਈਵੇਟ ਸੈਕਟਰ ਦੇ ਸੱਭ ਤੋਂ ਵੱਡੇ ਬੈਂਕ ਐਚਡੀਐਫ਼ਸੀ ਬੈਂਕ ਨੇ ਵੀ ਹੋਰ ਬੈਂਕਾਂ ਦੀ ਦੇਖਿਆ - ਦੇਖੀ ਫਿਕਸਡ ਡਿਪਾਜ਼ਿਟ (ਐਫ਼ਡੀ) 'ਤੇ ਅਪਣੀ ਵਿਆਜ ਦਰਾਂ ਨੂੰ ਵਧਾ ਦਿਤਾ...
ਨਵੀਂ ਦਿੱਲੀ : ਪ੍ਰਾਈਵੇਟ ਸੈਕਟਰ ਦੇ ਸੱਭ ਤੋਂ ਵੱਡੇ ਬੈਂਕ ਐਚਡੀਐਫ਼ਸੀ ਬੈਂਕ ਨੇ ਵੀ ਹੋਰ ਬੈਂਕਾਂ ਦੀ ਦੇਖਿਆ - ਦੇਖੀ ਫਿਕਸਡ ਡਿਪਾਜ਼ਿਟ (ਐਫ਼ਡੀ) 'ਤੇ ਅਪਣੀ ਵਿਆਜ ਦਰਾਂ ਨੂੰ ਵਧਾ ਦਿਤਾ ਹੈ। ਬੈਂਕ ਨੇ ਵਿਆਜ ਦਰਾਂ ਵਿਚ 60 ਬੇਸਿਸ ਪੁਆਇੰਟ ਦੀ ਵਾਧਾ ਕੀਤੀ ਹੈ। ਇਹ ਵਾਧਾ ਬੈਂਕ ਨੇ ਇਕ ਕਰੋਡ਼ ਰੁਪਏ ਤੋਂ ਘੱਟ ਜਮ੍ਹਾਂ ਕਰਨ ਵਾਲੇ ਛੋਟੇ ਨਿਵੇਸ਼ਕਾਂ ਲਈ ਕੀਤੀਆਂ ਹਨ। ਬੈਂਕ ਦੀ ਵੈਬਸਾਈਟ 'ਤੇ ਦਿਤੀ ਗਈ ਸੂਚਨਾ ਦੇ ਮੁਤਾਬਕ ਤਿੰਨ ਮਹੀਨੇ ਤੋਂ ਘੱਟ ਦੀ ਐਫ਼ਡੀ 'ਤੇ ਮਿਲਣ ਵਾਲੀ ਵਿਆਜ ਦਰਾਂ ਵਿਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਹੈ।
ਐਫ਼ਡੀ ਦੀ ਵਿਆਜ ਦਰਾਂ ਵਿਚ 10 ਬੀਪੀਐਸ ਤੋਂ ਲੈ ਕੇ ਦੇ 60 ਬੀਪੀਐਸ ਦਾ ਵਾਧਾ ਕੀਤਾ ਗਿਆ ਹੈ। 6 ਅਗਸਤ 2018 ਤੋਂ ਬੈਂਕ ਦੇ ਗਾਹਕਾਂ ਨੂੰ ਇਸ ਦਰ ਤੋਂ ਵਿਆਜ ਮਿਲੇਗਾ। ਬੈਂਕ ਨੇ ਛੇ ਮਹੀਨੇ ਇਕ ਦਿਨ ਤੋਂ ਪੰਜ ਸਾਲਾਂ ਵਿਚ ਪਰਿਪੱਕਤਾ ਦੀ ਮਿਆਦ ਜਮ੍ਹਾਂ (ਟਰਮ ਡਿਪਾਜ਼ਿਟ) 'ਤੇ ਵਿਆਜ ਦਰ ਵਿਚ ਵਾਧਾ ਕੀਤਾ ਹੈ। ਛੇ ਤੋਂ ਨੌਂ ਮਹੀਨੇ ਦੀ ਪਰਿਪੱਕਤਾ ਵਾਲੀ ਜਮਹਾਂ 'ਤੇ 6.75 ਫ਼ੀ ਸਦੀ ਵਿਆਜ ਮਿਲੇਗਾ, ਜੋ ਪਹਿਲਾਂ ਦੀ ਤੁਲਨਾ ਵਿਚ 0.40 ਫ਼ੀ ਸਦੀ ਜ਼ਿਆਦਾ ਹੈ।
ਉਥੇ ਹੀ, ਨੌਂ ਮਹੀਨੇ ਤਿੰਨ ਦਿਨ ਦੀ ਲੰਮੀ ਮਿਆਦ ਤੋਂ ਲੈ ਕੇ ਇਕ ਸਾਲ ਤੋਂ ਘੱਟ ਮਿਆਦ ਦੀ ਪਰਿਪੱਕਤਾ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 60 ਆਧਾਰ ਅੰਕ (0.60 ਫ਼ੀ ਸਦੀ) ਵਧਾਇਆ ਗਿਆ ਹੈ, ਜਦਕਿ ਇੱਕ ਸਾਲ ਦੀ ਪਰਿਪੱਕਤਾ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 40 ਆਧਾਰ ਅੰਕ (0.40 ਫ਼ੀ ਸਦੀ) ਵਧਾ ਕੇ 7.25 ਫ਼ੀ ਸਦੀ ਕਰ ਦਿਤਾ ਗਿਆ ਹੈ। ਦੋ ਸਾਲ ਇਕ ਦਿਨ ਤੋਂ ਲੈ ਕੇ ਪੰਜ ਸਾਲ ਦੀ ਮਿਆਦ ਦੇ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ ਨੂੰ 10 ਆਧਾਰ ਅੰਕ (0.10 ਫ਼ੀ ਸਦੀ) ਵਧਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ਵਧਣ ਦੀ ਚਿੰਤਾ ਦੇ ਮੱਦੇਨਜ਼ਰ, ਪਿਛਲੇ ਹਫ਼ਤੇ ਰੈਪੋ ਰੇਟ ਨੂੰ 0.25 ਫ਼ੀ ਸਦੀ ਵਧਾ ਕੇ 6.5 ਫ਼ੀ ਸਦੀ ਕਰ ਦਿਤਾ ਸੀ। ਮਹਿੰਗੇ ਤੇਲ ਦੀ ਵਜ੍ਹਾ ਨਾਲ ਜੂਨ ਵਿਚ ਛੋਟੀ ਰਿਟੇਲ ਮਹਿੰਗਾਈ 5 ਫ਼ੀ ਸਦੀ ਰਹੀ, ਜੋ ਪੰਜ ਮਹੀਨੇ ਦਾ ਸੱਭ ਤੋਂ ਉਚਾ ਪੱਧਰ ਹੈ। ਸਬੀਆਈ ਦੇ ਕਰੋਡ਼ਾਂ ਐਫ਼ਡੀ ਗਾਹਕਾਂ ਨੂੰ ਹੁਣ ਤੋਂ 6.6 ਫ਼ੀ ਸਦੀ ਤੋਂ ਲੈ ਕੇ 6.75 ਫ਼ੀ ਸਦੀ ਦੇ ਵਿਚ ਵਿਆਜ ਮਿਲੇਗਾ।
ਹਾਲਾਂਕਿ ਸੀਨੀਅਰ ਨਾਗਰਿਕਾਂ ਨੂੰ 50 ਬੇਸਿਸ ਪੁਆਇੰਟ ਜ਼ਿਆਦਾ ਵਿਆਜ ਮਿਲੇਗਾ। ਦੋ ਸਾਲ ਤੋਂ ਹੇਠਾਂ ਵਾਲਿਆਂ ਨੂੰ ਇਸ ਮੁਨਾਫ਼ੇ ਦਾ ਕੋਈ ਫ਼ਾਇਦਾ ਨਹੀਂ ਮਿਲੇਗਾ। ਇਨ੍ਹਾਂ ਦੇ ਲਈ ਦਰਾਂ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਬੈਂਕ ਨੇ ਅਪਣੇ ਸਟਾਫ਼ ਅਤੇ ਪੈਨਸ਼ਨਰਾਂ ਲਈ ਵੀ ਐਫ਼ਡੀ ਦੀ ਵਿਆਜ ਦਰਾਂ ਵਿਚ ਵਿਆਜ ਵਿਚ ਵਾਧਾ ਕਰ ਦਿਤਾ ਹੈ। ਉਥੇ ਹੀ 60 ਸਾਲ ਤੋਂ ਉਤੇ ਦੇ ਸੀਨੀਅਰ ਨਾਗਰਿਕਾਂ ਲਈ ਆਮ ਪਬਲਿਕ ਨੂੰ ਮਿਲਣ ਵਾਲੇ ਵਿਆਜ ਤੋਂ ਵੀ ਇਕ ਫ਼ੀ ਸਦੀ ਜ਼ਿਆਦਾ ਮਿਲੇਗਾ।