ਐਚਡੀਐਫ਼ਸੀ ਦਾ ਸ਼ੁਧ ਮੁਨਾਫ਼ਾ 18 ਫ਼ੀ ਸਦੀ ਵਧ ਕੇ 4,601 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਚਡੀਐਫ਼ਸੀ ਬੈਂਕ ਦਾ ਸ਼ੁਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ 18.2 ਫ਼ੀ ਸਦੀ ਵਧ ਕੇ 4,601.44 ਕਰੋੜ ਰੁਪਏ ਹੋ ਗਿਆ..............

HDFC Bank

ਨਵੀਂ ਦਿੱਲੀ : ਐਚਡੀਐਫ਼ਸੀ ਬੈਂਕ ਦਾ ਸ਼ੁਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) 'ਚ 18.2 ਫ਼ੀ ਸਦੀ ਵਧ ਕੇ 4,601.44 ਕਰੋੜ ਰੁਪਏ ਹੋ ਗਿਆ। ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਬੈਂਕ ਦਾ ਮੁਨਾਫ਼ਾ 3,893.84 ਕਰੋੜ ਰੁਪਏ ਸੀ। ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਸਿਆ ਕਿ ਅਪ੍ਰੈਲ-ਜੂਨ ਤਿਮਾਹੀ 'ਚ ਉਨ੍ਹਾਂ ਦੀ ਕੁਲ ਆਮਦਨ 18.8 ਫ਼ੀ ਸਦੀ ਵਧ ਕੇ 26,367 ਕਰੋੜ ਰੁਪਏ ਹੋ ਗਈ, ਜੋ 30 ਜੂਨ 2017 ਨੂੰ ਸਮਾਪਤ ਤਿਮਾਹੀ 'ਚ 22,185.40 ਕਰੋੜ ਰੁਪਏ ਸੀ। ਉਥੇ ਹੀ ਬੈਂਕ ਦੀ ਸ਼ੁਧ ਆਮਦਨ (ਵਿਆਜ ਤੋਂ ਸ਼ੁਧ ਆਮਦਨ ਅਤੇ ਹੋਰ ਆਮਦਨ) 12,887.4 ਕਰੋੜ ਰੁਪਏ ਤੋਂ ਵਧ ਕੇ 14,631.60 ਕਰੋੜ ਰੁਪਏ ਹੋ ਗਈ।

ਐਚਡੀਐਫ਼ਸੀ ਨੇ ਕਿਹਾ ਕਿ ਪਹਿਲੀ ਤਿਮਾਹੀ 'ਚ ਉਸ ਦੀ ਸ਼ੁਧ ਵਿਆਜ ਆਮਦਨ 15.4 ਫ਼ੀ ਸਦੀ ਵਧ ਕੇ 10,813.60 ਕਰੋੜ ਰੁਪਏ ਹੋ ਗਈ, ਜੋ 2017-18 ਦੀ ਪਹਿਲੀ ਤਿਮਾਹੀ 'ਚ 9,370.70 ਕਰੋੜ ਰੁਪਏ ਸੀ। ਤਿਮਾਹੀ ਦੇ ਲੋਨ ਵੰਡ 'ਚ ਵਾਧਾ ਅਤੇ ਵਿਆਜ ਮਾਰਜਨ ਚੰਗਾ ਰਹਿਣ ਨਾਲ ਵਿਆਜ ਆਮਦਨ 'ਚ ਵਾਧਾ ਹੋਇਆ। ਇਸ ਦੌਰਾਨ ਸ਼ੁਧ ਵਿਆਜ ਮਾਰਜਨ 4.2 ਫ਼ੀ ਸਦੀ ਰਿਹਾ। ਇਸ ਮਿਆਦ 'ਚ ਬੈਂਕ ਦੇ ਐਨ.ਪੀ.ਏ. ਜਾਂ ਵਸੂਲ ਨਾ ਹੋ ਰਹੇ ਕਰਜ਼ੇ ਦਾ ਅਨੁਪਾਤ 1.33 ਫ਼ੀ ਸਦੀ ਰਿਹਾ।   (ਏਜੰਸੀ)