ਯੈੱਸ ਬੈਂਕ ਨੂੰ ਲੈ ਕੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਵਪਾਰ

‘ਅਜੀਬ ਹੈ ਯੈੱਸ ਬੈਂਕ ਨੂੰ ਉਭਾਰਨ ਦੀ ਯੋਜਨਾ’

Photo

ਨਵੀਂ ਦਿੱਲੀ: ਯੈੱਸ ਬੈਂਕ ਦੇ ਮਾਮਲੇ ਨੂੰ ਲੈ ਕੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਲੀਡਰ ਪੀ.ਚਿਦੰਬਰਮ ਨੇ ਸਰਕਾਰ ਅਤੇ ਭਾਜਪਾ ‘ਤੇ ਹਮਲਾ ਕੀਤਾ ਹੈ। ਚਿਦੰਬਰਮ ਨੇ ਬੀਤੇ ਦਿਨ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਆਰਬੀਆਈ ਦੀ ਨਿਗਰਾਨੀ ਦੇ ਬਾਵਜੂਦ ਯੈੱਸ ਬੈਂਕ ਕਰਜ਼ਾ ਦਿੰਦਾ ਰਿਹਾ। ਉਸ ਦਾ ਬੈਡ ਲੋਨ ਵਧਦਾ ਗਿਆ।

ਉਹਨਾਂ ਨੇ ਕਿਹਾ ਕਿ ਐਸਬੀਆਈ ਨੇ ਸਰਕਾਰ ਨੂੰ ਯੈੱਸ ਬੈਂਕ ਲਈ ਜੋ ਰੈਸਕਿਊ ਪਲਾਨ ਦੱਸਿਆ ਹੈ ਉਹ ਅਜੀਬ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਐਸਬੀਆਈ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਬੈਂਕ ਨੂੰ ਯੈੱਸ ਬੈਂਕ ਦੇ ਪੁਨਰਗਠਨ ਲਈ ਡਰਾਫਟ ਸਕੀਮ ਮਿਲ ਗਈ ਹੈ। ਆਰਬੀਆਈ ਨੇ ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਸਬੰਧੀ ਕਿਹਾ ਹੈ ਕਿ ਐਸਬੀਆਈ ਨੇ ਬੈਂਕ ਵਿਚ ਨਿਵੇਸ਼ ਕਰਨ ਦੀ ਇੱਛਾ ਜਤਾਈ ਹੈ। ਉਹ ਇਸ ਸਕੀਮ ਦਾ ਹਿੱਸਾ ਬਣਨਾ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਯੈੱਸ ਬੈਂਕ ਸੰਕਟ ‘ਤੇ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹਨਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਕਿਹਾ ਸੀ ਕਿ ਸਰਕਾਰ ਨੂੰ ਇਸ ਸੰਕਟ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ। ਬੈਂਕ ਦੀ ਗਵਰਨੈਂਸ ਖਰਾਬ ਸੀ ਅਤੇ ਇਹ 2017 ਤੋਂ ਹੀ ਹੋ ਰਿਹਾ ਸੀ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੈਂਕ ਦੇ ਕਰਮਚਾਰੀਆਂ ਦੀ ਇਕ ਸਾਲ ਦੀ ਤਨਖ਼ਾਹ ਪੱਕੀ ਹੈ। ਉਹਨਾਂ ਕਿਹਾ ਕਿ ਜਾਂਚ ਏਜੰਸੀਆਂ ਨੇ ਇਹ ਗੌਰ ਕੀਤਾ ਹੈ ਕਿ ਚੇਅਰਮੈਨ ਪੱਧਰ ਦੇ ਲੋਕਾਂ ਨੇ ਨਿਯਮਾਂ ਦੀ ਅਣਦੇਖੀ ਕੀਤੀ ਹੈ।