ਕਾਰੋਬਾਰੀਆਂ ਨੂੰ GST ’ਚ ਮਿਲ ਸਕਦੀ ਹੈ ਵੱਡੀ ਰਾਹਤ! 12 ਜੂਨ ਨੂੰ ਹੋ ਸਕਦਾ ਹੈ ਇਹ ਫ਼ੈਸਲਾ
ਉਹਨਾਂ ਦਸਿਆ ਕਿ ਅਜਿਹਾ ਕੋਈ ਵੀ ਪ੍ਰਸਤਾਵ ਸੈਲਸ ਅੰਕੜਿਆਂ ਲਈ ਕਾਉਂਟਰ...
ਨਵੀਂ ਦਿੱਲੀ: ਕੋਰੋਨਾ ਸੰਕਟ (Corona Crisis) ਦੇ ਚਲਦੇ ਪਹਿਲੀ ਵਾਰ ਜੀਐਸਟੀ ਕੌਂਸਲ (GST Council) ਦੀ ਬੈਠਕ 12 ਜੂਨ ਨੂੰ ਹੋਵੇਗੀ। ਜੀਐਸਟੀ ਕੌਂਸਲ ਦੀ ਬੈਠਕ (GST Council Meeting) ਵਿਚ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਵੱਡਾ ਐਲਾਨ ਹੋ ਸਕਦਾ ਹੈ। GST ਲੇਟ ਫੀਸ ਤੋਂ ਪਰੇਸ਼ਾਨ ਕਾਰੋਬਾਰੀਆਂ ਨੂੰ ਜਲਦ ਰਾਹਤ ਦੇਣ ਦੀ ਉਮੀਦ ਹੈ।
ਦਸ ਦਈਏ ਕਿ GST ਵਸੂਲੀ ਵਿਚ ਭਾਰੀ ਕਮੀ ਦੇ ਚਲਦੇ ਅਪ੍ਰੈਲ ਮਹੀਨੇ ਤੋਂ ਕੋਈ ਅੰਕੜਾ ਜਾਰੀ ਨਹੀਂ ਹੋਇਆ ਹੈ। GST ਦੀ ਬੈਠਕ ਵੀਡੀਉ ਕਾਨਫਰੰਸ ਰਾਹੀਂ ਹੋਵੇਗੀ। ਇਸ ਬੈਠਕ ਦੀ ਪ੍ਰਧਾਨਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕਰਨਗੇ। ਇਸ ਬੈਠਕ ਵਿਚ ਨਵੇਂ ਸੈਸ ਅਤੇ ਦਰਾਂ ਵਿਚ ਬਦਲਾਅ ਤੇ ਫੈਸਲੇ ਦੀ ਉਮੀਦ ਨਹੀਂ ਹੈ। ਇਸ ਵਿਚ ਲੇਟ ਫੀਸ ਤੋਂ ਇਲਾਵਾ ਰਾਜਾਂ ਨੂੰ ਮੁਆਵਜ਼ੇ ਤੇ ਚਰਚਾ ਹੋ ਸਕਦੀ ਹੈ।
ਇਸ ਬੈਠਕ ਵਿਚ ਕੇਂਦਰ ਅਤੇ ਰਾਜਾਂ ਦੀ ਕਮਾਈ ਤੇ ਕੋਰੋਨਾ ਦੇ ਅਸਰ ਦੀ ਚਰਚਾ ਹੋ ਸਕਦੀ ਹੈ। 12 ਜੂਨ ਨੂੰ ਹੋਣ ਵਾਲੀ ਇਸ ਮੀਟਿੰਗ ਵਿਚ ਕੰਪਨਸੇਸ਼ਨ ਸੈਸ ਫੰਡ ਵਿਚ ਜ਼ਿਆਦਾ ਰੇਵੇਨਿਊ ਇਕੱਠਾ ਕਰਨ ਤੇ ਵੀ ਚਰਚਾ ਹੋ ਸਕਦੀ ਹੈ। ਆਫਤ ਸੈਸ ਲਗਾਉਣ ਨੂੰ ਲੈ ਕੇ ਸੂਤਰਾਂ ਨੇ ਦਸਿਆ ਕਿ ਕੋਵਿਡ-19 (COVID19) ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਵਿਚ ਅਜਿਹਾ ਕੋਈ ਵੀ ਫ਼ੈਸਲਾ ਲੈਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਉਹਨਾਂ ਦਸਿਆ ਕਿ ਅਜਿਹਾ ਕੋਈ ਵੀ ਪ੍ਰਸਤਾਵ ਸੈਲਸ ਅੰਕੜਿਆਂ ਲਈ ਕਾਉਂਟਰ ਪ੍ਰੋਡਕਿਟਿਵ ਹੋਵੇਗਾ। ਪਹਿਲਾਂ ਤੋਂ ਹੀ ਮੰਗ ਅਤੇ ਖਪਤ ਘਟ ਹੋਣ ਕਾਰਨ ਇਸ ਵਿਚ ਭਾਰੀ ਗਿਰਾਵਟ ਆ ਚੁੱਕੀ ਹੈ। ਕਿਸੇ ਵੀ ਤਰ੍ਹਾਂ ਦੇ ਸੈਸ ਲਗਾਉਣ ਨਾਲ ਵਸਤੂਆਂ ਦੀਆਂ ਕੀਮਤਾਂ ਵਧ ਜਾਣਗੀਆਂ ਅਤੇ ਇਸ ਨਾਲ ਸੈਲਸ ਤੇ ਅਸਰ ਪਵੇਗਾ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੀਐਸਟੀ ਕੌਂਸਲ ਦੀ ਬੈਠਕ 12 ਜੂਨ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਹੋਵੇਗੀ।
ਇਸ ਤੋਂ ਪਹਿਲਾਂ ਜੀਐਸਟੀ ਕੌਂਸਲ ਦੀ 39ਵੀਂ ਬੈਠਕ ਮਾਰਚ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਅਰਥਵਿਵਸਥਾ ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਰਚਾ ਹੋਈ ਸੀ। ਉਸ ਦੌਰਾਨ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬੇਹੱਦ ਘਟ ਸਨ ਅਤੇ ਲਾਕਡਾਊਨ ਦਾ ਵੀ ਫ਼ੈਸਲਾ ਨਹੀਂ ਲਿਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।