ਵੱਡੀ ਰਾਹਤ! GST 'ਤੇ Covid Cess ਨਹੀਂ ਲਗਾਵੇਗੀ ਸਰਕਾਰ

ਏਜੰਸੀ

ਖ਼ਬਰਾਂ, ਵਪਾਰ

ਵਿੱਤ ਮੰਤਰਾਲੇ ਮਾਲ ਅਤੇ ਸੇਵਾ ਕਰ (ਜੀਐਸਟੀ) 'ਤੇ ਆਪਦਾ ਸੈੱਸ ਨਾ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ।

Photo

ਨਵੀਂ ਦਿੱਲੀ: ਵਿੱਤ ਮੰਤਰਾਲੇ ਮਾਲ ਅਤੇ ਸੇਵਾ ਕਰ (ਜੀਐਸਟੀ) 'ਤੇ ਆਪਦਾ ਸੈੱਸ ਨਾ ਲਗਾਉਣ 'ਤੇ ਵਿਚਾਰ ਕਰ ਰਿਹਾ ਹੈ। ਕਿਉਂਕਿ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਵਿਕਰੀ ਵਿਚ ਗਿਰਾਵਟ ਅਤੇ ਮੰਗ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਕੁਝ ਖ਼ਬਰਾਂ ਵਿਚ ਕਿਹਾ ਗਿਆ ਸੀ ਕਿ ਕੇਂਦਰ ਸਰਕਾਰ ਜੀਐਸੀ 'ਤੇ ਉਸੇ ਤਰ੍ਹਾਂ ਆਪਦਾ ਸੈੱਸ ਲਗਾਉਣ 'ਤੇ ਵਿਚਾਰ ਕਰ ਰਹੀ ਹੈ, ਜਿਵੇਂ ਕੇਰਲ ਸਰਕਾਰ ਨੇ ਪਿਛਲੇ ਸਾਲ ਜੂਨ ਵਿਚ ਫਲੱਡ ਸੈੱਸ ਲਗਾਇਆ ਸੀ।

ਵਿੱਤ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਮੌਜੂਦਾ ਆਰਥਕ ਸਥਿਤੀ ਵਿਚ ਕਿਸੇ ਵੀ ਤਰ੍ਹਾਂ ਦਾ ਆਪਦਾ ਸੈੱਸ ਲਗਾਉਣਾ ਅਪਣੇ ਆਪ ਵਿਚ ਕਿਸੇ ਆਪਦਾ ਤੋਂ ਘੱਟ ਨਹੀਂ ਹੋਵੇਗਾ। ਇਕ ਸੂਤਰ ਨੇ ਕਿਹਾ ਕਿ ਇਸ ਸਮੇਂ ਇਸ ਤਰ੍ਹਾਂ ਟੈਕਸ ਵਧਾਉਣ ਨਾਲ ਨੁਕਸਾਨ ਹੀ ਹੋਵੇਗਾ ਕਿਉਂਕਿ ਵਿਕਰੀ ਪਹਿਲਾਂ ਤੋਂ ਹੀ ਘੱਟ ਹੈ ਅਤੇ ਉਦਯੋਗ ਜਗਤ ਮੰਗ ਵਿਚ ਕਮੀ ਅਤੇ ਮਜ਼ਦੂਰਾਂ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। 

ਸੂਤਰਾਂ ਅਨੁਸਾਰ ਇਸ ਤਰ੍ਹਾਂ ਦੇ ਕਿਸੇ ਵੀ ਉਪਾਅ ਨਾਲ ਗਾਹਕਾਂ ਦਾ ਹੌਂਸਲਾ ਡਿੱਗ ਸਕਦਾ ਹੈ ਅਤੇ ਬਜ਼ਾਰ ਕਮਜ਼ੋਰ ਹੋ ਸਕਦਾ ਹੈ। ਅੰਤਰਰਾਸ਼ਟਰੀ ਪੱਧਰ 'ਤੇ ਵੀ ਕਿਸੇ ਵੀ ਦੇਸ਼ ਨੇ ਇਸ ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦਾ ਪ੍ਰਯੋਗ ਨਹੀਂ ਕੀਤਾ ਹੈ। ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਸੀ, ਇੱਥੋਂ ਤੱਕ ਕਿ ਆਰਬੀਆਈ ਨੇ ਵੀ ਮੰਨਿਆ ਹੈ ਕਿ ਇਸ ਸਾਲ ਵਿਕਾਸ ਦਰ ਨਕਾਰਾਤਮਕ ਰਹਿਣ ਵਾਲੀ ਹੈ।