ਕੱਚੇ ਤੇਲ 'ਚ ਆਈ ਗਿਰਾਵਟ ਕਾਰਨ ਘਟ ਸਕਦੀਆਂ ਨੇ ਪੈਟਰੋਲ-ਡੀਜ਼ਲ 'ਚ ਆਈ ਕਮੀ 

ਏਜੰਸੀ

ਖ਼ਬਰਾਂ, ਵਪਾਰ

ਰਾਜਧਾਨੀ ਦਿੱਲੀ ਵਿਚ ਪੈਟਰੋਲ 24 ਪੈਸੇ ਦੀ ਗਿਰਾਵਟ ਦੇ ਨਾਲ 70.59 ਰੁਪਏ ਪ੍ਰਤੀ ਲੀਟਰ ਵਿਕਿਆ। ਇਸ ਦੇ ਨਾਲ ਹੀ ਡੀਜ਼ਲ 25 ਪੈਸੇ 63.26 ਰੁਪਏ ਪ੍ਰਤੀ ਲੀਟਰ ਵਿਕ ਰਿਹਾ...

File Photo

ਨਵੀਂ ਦਿੱਲੀ- ਰਾਜਧਾਨੀ ਦਿੱਲੀ ਵਿਚ ਪੈਟਰੋਲ 24 ਪੈਸੇ ਦੀ ਗਿਰਾਵਟ ਦੇ ਨਾਲ 70.59 ਰੁਪਏ ਪ੍ਰਤੀ ਲੀਟਰ ਵਿਕਿਆ। ਇਸ ਦੇ ਨਾਲ ਹੀ ਡੀਜ਼ਲ 25 ਪੈਸੇ 63.26 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੇਸ਼ ਦੇ ਹੋਰ ਵੱਡੇ ਮਹਾਂਨਗਰਾਂ ਦੀ ਗੱਲ ਕਰੀਏ ਤਾਂ ਕੋਲਕਾਤਾ ਵਿਚ ਪੈਟਰੋਲ ਸੋਮਵਾਰ ਨੂੰ 23 ਪੈਸੇ ਦੀ ਗਿਰਾਵਟ ਦੇ ਨਾਲ 73.28 ਰੁਪਏ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ।

ਡੀਜ਼ਲ ਇੱਥੇ 25 ਪੈਸੇ ਦੀ ਗਿਰਾਵਟ ਨਾਲ 65.59 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮਯਾਨਾਗਰੀ ਮੁੰਬਈ ਵਿੱਚ ਵੀ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪੈਟਰੋਲ ਦੀ ਕੀਮਤ 24 ਪੈਸੇ ਘੱਟ ਕੇ 76.29 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ 26 ਪੈਸੇ ਘੱਟ ਕੇ 66.24 ਰੁਪਏ ਪ੍ਰਤੀ ਲੀਟਰ 'ਤੇ ਆ ਰਿਹਾ ਹੈ।

ਚੇਨਈ ਦੀ ਗੱਲ ਕਰੀਏ ਤਾਂ ਪੈਟਰੋਲ  25 ਪੈਸੇ ਸਸਤਾ ਹੋ ਕੇ 73.33 ਰੁਪਏ ਪ੍ਰਤੀ ਲੀਟਰ ਪਰ ਅਤੇ ਡੀਜ਼ਲ 26 ਪੈਸੇ ਸਸਤਾ ਹੋ ਕੇ 67.75 ਰੁਪਏ ਪ੍ਰਤੀ ਲੀਟਰ ਤੇ ਮਿਲ ਰਿਹਾ ਹੈ। ਇਸ ਦੇ ਨਾਲ ਹੀ ਜੈਪੁਰ 'ਚ ਪੈਟਰੋਲ ਸੋਮਵਾਰ ਨੂੰ 74.37 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਨੋਇਡਾ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 72.82 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 63.79 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੌਰਾਨ ਗੁਰੂਗ੍ਰਾਮ ਵਿਚ ਪੈਟਰੋਲ 70.99 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 62.91 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲੱਬਧ ਹੈ।