ਅੱਜ ਫਿਰ ਇੰਨੇ ਰੁਪਏ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

ਏਜੰਸੀ

ਖ਼ਬਰਾਂ, ਵਪਾਰ

ਇਸ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ...

Petrol diesel price on 23 february today petrol and diesel rates

ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਹੋਇਆ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। ਐਤਵਾਰ ਯਾਨ 23 ਫਰਵਰੀ 2020 ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 7 ਪੈਸੇ ਪ੍ਰਤੀ ਲੀਟਰ ਵਧੀਆਂ ਹਨ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਿਚ 5 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ।

ਇਸ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 72.01 ਰੁਪਏ ਹੋ ਗਈਆਂ ਹਨ ਜਦਕਿ ਇਕ ਲੀਟਰ ਡੀਜ਼ਲ ਲਈ 64.70 ਰੁਪਏ ਦੇਣੇ ਪੈਣਗੇ। ਦਸ ਦਈਏ ਕਿ ਸਰਕਾਰੀ ਤੇਲ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਤੇਲ ਕੰਪਨੀਆਂ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ।

ਦਿੱਲੀ ਵਿਚ ਇਕ ਲੀਟਰ  ਪੈਟਰੋਲ ਦੀਆਂ ਕੀਮਤਾਂ 72.01 ਰੁਪਏ ਹੈ, ਇਕ ਲੀਟਰ ਡੀਜ਼ਲ ਦਾ ਭਾਅ 64.70 ਰੁਪਏ ਹੈ। ਮੁੰਬਈ ਵਿਚ ਲੀਟਰ ਪੈਟਰੋਲ ਦੀ ਕੀਮਤ 77.67 ਰੁਪਏ ਹੈ ਜਦਕਿ ਇਕ ਲੀਟਰ ਡੀਜ਼ਲ 67.80 ਰੁਪਏ ਪ੍ਰਤੀ ਲੀਟਰ ਤੇ ਹੈ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 74.65 ਰੁਪਏ ਹੋ ਗਿਆ ਹੈ। ਉੱਥੇ ਹੀ ਇਕ ਲੀਟਰ ਡੀਜ਼ਲ ਲਈ 67.02 ਰੁਪਏ ਪ੍ਰਤੀ ਲੀਟਰ ਤੇ ਹੈ। ਚੇਨੱਈ ਵਿਚ ਪੈਟਰੋਲ ਦੀ ਕੀਮਤ 74.80 ਰੁਪਏ ਜਦਕਿ 1 ਲੀਟਰ ਡੀਜ਼ਲ 68.32 ਰੁਪਏ ਪ੍ਰਤੀ ਲੀਟਰ ਤੇ ਹੈ।

1 ਅਪ੍ਰੈਲ 2020 ਤੋਂ, ਵਿਸ਼ਵ ਦਾ ਸਭ ਤੋਂ ਸਵੱਛ ਪੈਟਰੋਲ ਅਤੇ ਡੀਜ਼ਲ ਵੀ ਭਾਰਤ ਵਿਚ ਵੇਚਿਆ ਜਾਵੇਗਾ। ਸਰਕਾਰੀ ਤੇਲ ਕੰਪਨੀਆਂ ਦੇਸ਼ ਭਰ ਵਿਚ ਯੂਰੋ-6 ਗਰੇਡ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਕਰੇਗੀ। ਭਾਰਤ ਨੇ ਸਿਰਫ ਤਿੰਨ ਸਾਲਾਂ ਵਿੱਚ ਸਭ ਤੋਂ ਸਾਫ ਪੈਟਰੋਲ ਦੀ ਵਰਤੋਂ ਵਿਚ ਇੱਕ ਵੱਡਾ ਸਥਾਨ ਹਾਸਲ ਕੀਤਾ ਹੈ। ਦਸ ਦਈਏ ਕਿ ਕੱਚੇ ਤੇਲ ਦੀ ਕੀਮਤਾਂ ’ਚ ਹੋ ਰਿਹਾ ਲਗਾਤਾਰ ਵਾਧੇ ਕਾਰਨ ਪਿਛਲੇ 7 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਭਾਰੀ ਵਾਧਾ ਹੋਇਆ ਸੀ।

ਮੰਗਲਵਾਰ ਨੂੰ ਪੈਟਰੋਲ ਦੇ ਰੇਟ ਦੇਸ਼ਭਰ ’ਚ 5 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 11 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ ਸੀ। ਉੱਥੇ ਹੀ ਸੋਮਵਾਰ ਨੂੰ 15-16 ਪੈਸੇ ਤੇ ਡੀਜ਼ਲ 17-18 ਪੈਸੇ ਮਹਿੰਗਾ ਹੋਇਆ ਸੀ। ਦਸ ਦਈਏ ਕਿ ਅਮਰੀਕਾ ਅਤੇ ਇਰਾਨ ਦੇ ਵਿਚਾਲੇ ਤਣਾਅ ਦੇ ਕਾਰਨ ਦੇਸ਼ ’ਚ ਪੈਟਰੋਲ-ਡੀਜ਼ਲ ਦੀ ਕੀਮਤਾਂ ਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਸੀ। ਜਿਸ ਕਾਰਨ ਪਿਛਲੇ ਛੇ ਦਿਨਾਂ ਤੋਂ ਪੈਟਰੋਲ 60 ਪੈਸੇ ਅਤੇ ਡੀਜ਼ਲ 83 ਪੈਸੇ ਪ੍ਰਤੀ ਲੀਟਰ ਤੱਕ ਮਹਿੰਗਾ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।