Wi-Fi ਦੇ ਹੁਣ ਲੁੱਟੋ ਨਜ਼ਾਰੇ, 1500 ਸਟੇਸ਼ਨ ਹੋਏ Wi-Fi

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹੁਣ ਰੇਲਵੇ ਸਟੇਸ਼ਨਾਂ ਉਤੇ ਤੁਸੀਂ ਮੁਫ਼ਤ ਹਾਈ ਸਪੀਡ ਵਾਈ-ਫਾਈ ਦਾ ਫ਼ਾਇਦਾ ਲੈ ਸਕਦੇ ਹੋ...

Wi-Fi

ਨਵੀਂ ਦਿੱਲੀ : ਹੁਣ ਰੇਲਵੇ ਸਟੇਸ਼ਨਾਂ ਉਤੇ ਤੁਸੀਂ ਮੁਫ਼ਤ ਹਾਈ ਸਪੀਡ ਵਾਈ-ਫਾਈ ਦਾ ਫ਼ਾਇਦਾ ਲੈ ਸਕਦੇ ਹੋ। ਮੋਦੀ ਸਰਕਾਰ ਦੀ ‘ਡਿਜੀਟਲ ਇੰਡੀਆ’ ਪਹਿਲ ਨੂੰ ਰਫ਼ਤਾਰ ਦਿੰਦੇ ਹੋਏ ਰੇਲਟੈੱਲ ਨੇ ਸਿਰਫ਼ 7 ਦਿਨਾਂ ਵਿਚ 500 ਦਿਨਾਂ ਵਿਚ 500 ਸਟੇਸ਼ਨਾਂ ਉਤੇ ਮੁਫ਼ਤ ਹਾਈ ਸਪੀਡ ਵਾਈ-ਫਾਈ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਹੈ। ਸਾਹਿਬਾਬਾਦ ਮੁਫ਼ਤ ਵਾਈ-ਫਾਈ ਸੁਵਿਧਾ ਹਾਸਲ ਕਰਨ ਵਾਲਾ ਦੇਸ਼ ਦਾ ਹੁਣ 1500ਵਾ ਸਟੇਸ਼ਨ ਹੈ।

ਰੇਲਟੈੱਲ ਕਾਰਪੋਰੇਸ਼ਨ ਰੇਲ ਮੰਤਰਾਲਾ ਅਧੀਨ ਇਕ ਸਰਕਾਰੀ ਕੰਪਨੀ ਹੈ, ਜਿਸ ਦਾ ਕੰਮ ਬ੍ਰਾਡਬੈਂਡ ਤੇ ਵੀਪੀਐਨ ਸੇਵਾਵਾਂ ਪ੍ਰਦਾਨ ਕਰਨਾ ਹੈ। ਹੁਣ ਤੱਕ ਦਿੱਲੀ-ਅੰਬਾਲਾ-ਚੰਡੀਗੜ੍ਹ ਅਤੇ ਕਾਲਕਾ-ਸ਼ਿਮਲਾ ਰੇਲਵੇ ਸਟੇਸ਼ਨ ਮੁਫ਼ਤ ਵਾਈਫਾਈ ਸੇਵਾ ਅਧੀਨ ਪੂਰੀ ਤਰ੍ਹਾਂ ਕਵਰ ਹੋ ਚੁੱਕੇ ਹਨ। ਇਹ ਪ੍ਰਾਜੈਕਟ ਮੁੰਬਈ ਸੈਂਟਰਲ ਸਟੇਸ਼ਨ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਸਾਹਿਬਾਬਾਦ ਨੂੰ ਇਸ ਤਰ੍ਹਾ ਦਾ 1500ਵਾਂ ਸਟੇਸ਼ਨ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ।

ਰੇਲਵੇ ਵੱਲੋਂ ਹੁਣ ਛੋਟੇ ਸਟੇਸ਼ਨਾਂ ਨੂੰ ਕਵਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਇਸ ਸਾਲ ਦੇ ਅੰਤ ਤੱਕ ਪੂਰਾ ਹੋ ਸਕਦਾ ਹੈ। ਇਹ ਉਹ ਸਟੇਸ਼ਨ ਹਨ ਜਿਨ੍ਹਾਂ ਨਾਲ ਪੇਂਡੂ ਆਬਾਦੀ ਅਤੇ ਕਸਬੇ ਜੁੜੇ ਹੋਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਗ੍ਰਾਮੀਣ ਆਬਾਦੀ ਅਕਸਰ ਨਿੱਜੀ ਸੰਚਾਲਕਾਂ ਵੱਲੋ ਦਿੱਤੀ ਜਾਣ ਵਾਲੀ ਦੂਰਸੰਚਾਰ ਸੁਵਿਧਾਵਾ ਤੋਂ ਵਾਂਜੇ ਰਹਿ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਟੇਸ਼ਨਾਂ ਉਤੇ ਮੁਫ਼ਤ ਵਾਈ-ਫਾਈ ਸੁਵਿਧਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ, ਤਾਂ ਕਿ ਨਾ ਸਿਰਫ਼ ਰੇਲ ਮੁਸਾਫਰ ਸਗੋਂ ਸਥਾਨਕ ਆਬਾਦੀ ਵੀ ਇਸ ਦਾ ਫ਼ਾਇਦਾ ਲੈ ਸਕੇ।