ਫੈਨੀ ਤੂਫਾਨ ਵਿਚ ਫਸੇ ਲੋਕਾਂ ਲਈ TATA ਵੱਲੋਂ ਦਿੱਤੀ ਜਾ ਰਹੀ ਵਿਸ਼ੇਸ਼ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਿਛਲੇ ਦਿਨੀਂ ਦੇਸ਼ ਦੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਆਏ ਤੂਫਾਨ ਫੈਨੀ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ।

TATA

ਨਵੀਂ ਦਿੱਲੀ: ਪਿਛਲੇ ਦਿਨੀਂ ਦੇਸ਼ ਦੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟੀ ਖੇਤਰਾਂ ਵਿਚ ਆਏ ਤੂਫਾਨ ਫੈਨੀ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਟਾਟਾ ਮੋਟਰਜ਼ ਨੇ ਫੈਨੀ ਤੂਫਾਨ ਨਾਲ ਪ੍ਰਭਾਵਿਤ ਅਪਣੇ ਗ੍ਰਾਹਕਾਂ ਲਈ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਪਹਿਲ ਦੇ ਤਹਿਤ ਕੰਪਨੀ ਨੇ ਅਪਣੇ ਗਾਹਕਾਂ ਲਈ ਨਜ਼ਦੀਕੀ ਸੇਵਾ ਕੇਂਦਰ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਟਾਟਾ ਨੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ।

ਇਸਦੇ ਨਾਲ ਹੀ ਟਾਟਾ ਨੇ ਇਕ ਵਿਸ਼ੇਸ਼ ਕਾਲ ਸੈਂਟਰ ਵੀ ਤਿਆਰ ਕੀਤਾ ਹੈ ਜਿਸ ਨਾਲ ਖੇਤਰੀ ਭਾਸ਼ਾ ਵਿਚ 24 ਘੰਟੇ ਗ੍ਰਾਹਕ ਸੇਵਾ ਪ੍ਰਦਾਨ ਕੀਤੀ ਜਾਵੇਗੀ। ਇਸ ਤੂਫਾਨ ਨਾਲ ਪ੍ਰਭਾਵਿਤ ਟਾਟਾ ਕੰਪਨੀ ਦੇ ਗਾਹਕਾਂ ਲਈ ਕੰਪਨੀ ਵੱਲੋਂ ਟੋਲ ਫ੍ਰੀ ਨੰਬਰ 1800 209 7979 ਜਾਰੀ ਕੀਤੇ ਗਏ ਹਨ। ਟਾਟਾ ਕਾਰ ਦੇ ਸਪੇਅਰ ਪਾਰਟਸ ‘ਤੇ 50 ਪ੍ਰਤੀਸ਼ਤ ਦੀ ਛੁੱਟ ਅਤੇ ਲੇਬਰ ਚਾਰਜ ‘ਤੇ ਵੀ 50 ਪ੍ਰਤੀਸ਼ਤ ਦੀ ਛੁੱਟ ਦਿੱਤੀ ਜਾ ਰਹੀ ਹੈ। 

ਟਾਟਾ ਇਕੱਲੀ ਅਜਿਹੀ ਕੰਪਨੀ ਨਹੀਂ ਹੈ ਜਿਸ ਨੇ ਸੰਕਟ ਦੀ ਇਸ ਘੜੀ ਵਿਚ ਅਪਣੇ ਗਾਹਕਾਂ ਦੀ ਮਦਦ ਕੀਤੀ ਹੈ। ਇਸ ਤੋਂ ਇਲਾਵਾ ਹੁੰਡਈ ਮੋਟਰਜ਼ ਅਤੇ ਫੌਕਸਵੈਗਨ ਵੀ ਅਜਿਹੀ ਪਹਿਲ ਕਰ ਚੁਕੀਆਂ ਹਨ। ਜ਼ਿਕਰਯੋਗ ਹੈ ਕਿ ਉੜੀਸ 'ਚ ਫ਼ਾਨੀ ਤੂਫ਼ਾਨ ਕਾਰਨ ਕਈ ਲੋਕਾਂ ਦੀ ਮੌਤ ਹੋਈ ਸੀ, ਜਦਕਿ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਸਨ। ਮਿਲੀ ਜਾਣਕਾਰੀ ਮੁਤਾਬਕ ਫ਼ੈਨੀ ਤੂਫ਼ਾਨ ਕਰਕੇ ਉੜੀਸਾ ਦੇ ਲਗਭਗ 10,000 ਪਿੰਡ ਅਤੇ 52 ਸ਼ਹਿਰ ਪ੍ਰਭਾਵਿਤ ਹੋਏ ਹਨ।