ਕੋਰੋਨਾ ਸੰਕਟ: 150 ਸਾਲ ਦੀ ਸਭ ਤੋਂ ਵੱਡੀ ਮੰਦੀ ਦਾ ਸ਼ਿਕਾਰ ਹੋ ਸਕਦੀ ਹੈ Economy- World Bank

ਏਜੰਸੀ

ਖ਼ਬਰਾਂ, ਵਪਾਰ

ਅਰਥਵਿਵਸਥਾ ਵਿਚ ਸਕਦੀ ਹੈ 5.2 ਫੀਸਦੀ ਦੀ ਗਿਰਾਵਟ

Corona

ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਕਾਰਨ ਵਿਸ਼ਵਵਿਆਪੀ ਅਰਥਵਿਵਸਥਾ 150 ਸਾਲਾਂ ਦੇ ਸਭ ਤੋਂ ਵੱਡੇ ਸੰਕਟ ਵਿਚ ਘਿਰ ਸਕਦੀ ਹੈ। ਵਿਸ਼ਵ ਬੈਂਕ ਨੇ ਖਦਸ਼ਾ ਜਤਾਇਆ ਹੈ ਕਿ ਇਸ ਸਾਲ ਅਰਥਵਿਵਸਥਾ ਵਿਚ 5.2% ਤੱਕ ਦੀ ਗਿਰਾਵਟ ਵੇਖੀ ਜਾ ਸਕਦੀ ਹੈ।

ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਸੋਮਵਾਰ ਨੂੰ ਗਲੋਬਲ ਆਰਥਿਕ ਪ੍ਰਾਸਪੈਕਟ ਜਾਰੀ ਕਰਦਿਆਂ ਕਿਹਾ ਕਿ 1870 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਮਹਾਂਮਾਰੀ ਨੇ ਅਜਿਹਾ ਸੰਕਟ ਪੈਦਾ ਕੀਤਾ ਹੈ। ਵਰਲਡ ਬੈਂਕ ਦੀ ਰਿਪੋਰਟ ਅਨੁਸਾਰ ਵਿਕਸਤ ਅਰਥਚਾਰਿਆਂ ਵਿਚ 2020 ਵਿਚ 7% ਤੱਕ ਦੀ ਗਿਰਾਵਟ ਦੀ ਸੰਭਾਵਨਾ ਹੈ।

 ਘਰੇਲੂ ਮੰਗ ਅਤੇ ਸਪਲਾਈ ਪ੍ਰਭਾਵਿਤ ਹੋਣ, ਕਾਰੋਬਾਰ ਅਤੇ ਵਿੱਤ ਸਥਿਤੀ ਪ੍ਰਭਾਵਤ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਇਸ ਤੋਂ ਇਲਾਵਾ ਉੱਭਰ ਰਹੇ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਵਿਕਾਸ ਦਰ ਵਿਚ 2.5 ਪ੍ਰਤੀਸ਼ਤ ਦੀ ਗਿਰਾਵਟ ਦੀ ਉਮੀਦ ਹੈ।

ਪਿਛਲੇ 60 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ ਵਿਚ ਗਿਰਾਵਟ ਆਉਣ ਦੀ ਉਮੀਦ ਹੈ। ਸਿਰਫ ਇਹੀ ਨਹੀਂ, ਪ੍ਰਤੀ ਵਿਅਕਤੀ ਆਮਦਨੀ ਵਿਚ ਵੀ 3.6% ਦੀ ਗਿਰਾਵਟ ਆਉਣ ਦੀ ਉਮੀਦ ਹੈ। ਇਸ ਨਾਲ ਕਰੋੜਾਂ ਲੋਕ ਗਰੀਬੀ ਸੰਕਟ ਵਿਚ ਫਸਣ ਦਾ ਖਦਸ਼ਾ ਹੈ।

ਅਜਿਹੇ ਦੇਸ਼ਾਂ ਵਿਚ ਮਹਾਂਮਾਰੀ ਕਾਰਨ ਵਧੇਰੇ ਸੰਕਟ ਆਇਆ ਹੈ, ਜਿਨ੍ਹਾਂ ਦੀ ਆਲਮੀ ਵਪਾਰ, ਨਿਰਯਾਤ, ਸੈਰ-ਸਪਾਟਾ ਆਦਿ ਉੱਤੇ ਨਿਰਭਰਤਾ ਹੈ। ਇਸ ਦੇ ਨਾਲ ਵਿਸ਼ਵ ਬੈਂਕ ਨੇ ਵੀ ਭਾਰਤ ਦੀ ਅਰਥਵਿਵਸਥਾ ਵਿਚ 3.2% ਦੀ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।

ਇਸ ਤੋਂ ਬਾਅਦ ਵਿਸ਼ਵ ਬੈਂਕ ਨੇ ਵਿੱਤੀ ਸਾਲ 2021-22 ਵਿਚ 3.1% ਦੇ ਵਾਧੇ ਦੀ ਭਵਿੱਖਬਾਣੀ ਕੀਤੀ ਹੈ। ਵਿਸ਼ਵ ਬੈਂਕ ਨੇ ਆਪਣੀ ਰਿਪੋਰਟ ਵਿਚ ਕਿਹਾ, “ਸਾਡਾ ਪਹਿਲਾ ਕੰਮ ਵਿਸ਼ਵਵਿਆਪੀ ਸਿਹਤ ਅਤੇ ਆਰਥਿਕ ਸੰਕਟ ਦੀ ਸਥਿਤੀ ਨਾਲ ਨਜਿੱਠਣਾ ਹੈ'।