ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿਚ ਵੀ ਭਾਰਤ ਨੇ ਜਾਰੀ ਰੱਖਿਆ ਖੇਤੀ ਉਤਪਾਦਾਂ ਦਾ Export

ਏਜੰਸੀ

ਖ਼ਬਰਾਂ, ਵਪਾਰ

ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਵਿਚ 23.24 ਫੀਸਦੀ ਇਜ਼ਾਫਾ

Farmer

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਵਿਚ ਦੁਨੀਆਂ ਭਰ ਵਿਚ ਕਾਰੋਬਾਰ ਲਗਭਗ ਠੱਪ ਪਿਆ ਹੈ। ਇਸ ਮੁਸ਼ਕਿਲ ਦੌਰ ਵਿਚ ਵੀ ਭਾਰਤ ਨੇ ਅਪਣੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਲਗਾਤਾਰ ਜਾਰੀ ਰੱਖਿਆ ਹੈ। ਭਾਰਤ ਵਿਚ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਇਸ ਸਾਲ ਯਾਨੀ 2020 ਵਿਚ ਮਾਰਚ ਤੋਂ ਮਈ ਮਹੀਨੇ ਵਿਚਕਾਰ ਪਿਛਲੇ ਸਾਲ ਦੇ ਮੁਕਾਬਲੇ 23.34 ਫੀਸਦੀ ਜ਼ਿਆਦਾ ਹੋਇਆ ਹੈ।

ਵਿਕਾਸ ਦਰ ਵਿਚ ਵਾਧਾ

ਅੰਕੜਿਆਂ ਮੁਤਾਬਕ ਕੋਰੋਨਾ ਨੇ ਖੇਤੀਬਾੜੀ ਖੇਤਰ ‘ਤੇ ਜ਼ਿਆਦਾ ਅਸਰ ਨਹੀਂ ਪਾਇਆ ਹੈ। ਇਸ ਖੇਤਰ ਵਿਚ ਪਿਛਲੇ ਸਾਲ ਯਾਨੀ 2019-20 ਦੇ ਮੁਕਾਬਲੇ 2.9 ਫੀਸਦੀ ਦੀ ਵਿਕਾਸ ਦਰ ਦੇਖੀ ਗਈ। ਜਦਕਿ ਸਾਲ 2018-19 ਵਿਚ ਵਿਕਾਸ ਦਰ 2.74 ਫੀਸਦੀ ਸੀ। ਸਾਲ 2018-19 ਵਿਚ ਨਿਰਯਾਤ ਵਿਚ ਖੇਤੀਬਾੜੀ ਉਤਪਾਦਾਂ ਦੀ ਹਿੱਸੇਦਾਰੀ 11.76 ਫੀਸਦੀ ਰਹੀ ਸੀ। ਸਾਲ 2017-18 ਵਿਚ ਇਹ ਅੰਕੜਾ 12.66 ਫੀਸਦੀ ‘ਤੇ ਸੀ। ਜਦਕਿ ਸਾਲ 2016-17 ਵਿਚ 12.07 ਫੀਸਦੀ ਖੇਤੀਬਾੜੀ ਉਤਪਾਦਾਂ ਦੀ ਹਿੱਸੇਦਾਰੀ ਸੀ।

ਸਰਕਾਰੀ ਯੋਜਨਾਵਾਂ ਦਾ ਫਾਇਦਾ

ਦੋ ਮਹੀਨੇ ਪਹਿਲਾਂ ਲੌਕਡਾਊਨ ਦੌਰਾਨ ਪੀਐਮ ਮੋਦੀ ਨੇ ਅਪਣੀਆਂ ਯੋਜਨਾਵਾਂ ਵਿਚ ਗਰੀਬਾਂ ਅਤੇ ਕਿਸਾਨਾਂ ਨੂੰ ਪਹਿਲ ਦਿੱਤੀ। ਇਸ ਦੌਰਾਨ ਸਰਕਾਰ ਨੇ ਕਿਸਾਨਾਂ ਲਈ ਵੱਡੇ ਅਤੇ ਕਾਰਗਰ ਫੈਸਲੇ ਕੀਤੇ। ਇਸ ਦੇ ਤਹਿਤ 14 ਖਰੀਫ਼ ਫ਼ਸਲਾਂ ਦਾ ਐਮਐਸਪੀ ਵਧਾਇਆ ਗਿਆ। ਹੁਣ ਕਿਸਾਨਾਂ ਨੂੰ ਲਾਗਤ ਦੀ 50-83 ਫੀਸਦੀ ਜ਼ਿਆਦਾ ਕੀਮਤ ਮਿਲ ਰਹੀ ਹੈ।

ਵਾਧੇ ਦੀ ਉਮੀਦ

ਇਸ ਸਾਲ ਜਨਵਰੀ ਵਿਚ ਪੇਸ਼ ਕੀਤੇ ਗਏ ਆਰਥਕ ਸਰਵੇਖਣ ਵਿਚ ਖੇਤੀਬਾੜੀ ਨੂੰ ਲੈ ਕੇ ਚੰਗੀ ਉਮੀਦ ਪ੍ਰਗਟਾਈ ਗਈ ਸੀ। ਵਿੱਤੀ ਸਾਲ 2020-21 ਵਿਚ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ ਵਿਚ 2.8 ਫੀਸਦੀ ਵਿਕਾਸ ਦਾ ਭਰੋਸਾ ਜਤਾਇਆ ਗਿਆ ਸੀ। ਮੌਜੂਦਾ ਵਿੱਤੀ ਸਾਲ ਲ਼ਈ ਇਹ ਅਨੁਮਾਨ 2.9 ਫੀਸਦੀ ਰੱਖਿਆ ਗਿਆ ਹੈ। ਸਰਵੇ ਵਿਚ ਕਿਹਾ ਗਿਆ ਕਿ ਸਾਲ 2014 ਵਿਚ ਦੇਸ਼ ਵਿਚ ਮਹਿੰਗਾਈ ਦੀ ਦਰ ਕਾਬੂ ਵਿਚ ਹੈ।