ਅਨਿਲ ਅੰਬਾਨੀ ਦੀਆਂ ਚਾਰ ਕੰਪਨੀਆਂ ‘ਤੇ 93,900 ਕਰੋੜ ਦਾ ਕਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ।

Anil Ambani

ਨਵੀਂ ਦਿੱਲੀ: ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਉਹਨਾਂ ‘ਤੇ ਚੀਨ ਦੇ ਤਿੰਨ ਬੈਂਕਾਂ ਨੇ ਲੰਡਨ ਦੀ ਇਕ ਅਦਾਲਤ ਵਿਚ 680 ਮਿਲੀਅਨ ਡਾਲਰ ਦੇ ਭੁਗਤਾਨ ਨਹੀਂ ਕਰਨੇ ਦਾ ਮੁਕੱਦਮਾ ਕੀਤਾ ਹੈ। 2012 ਵਿਚ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ ਦੀ ਮੁੰਬਈ ਬਰਾਂਚ, ਚਾਈਨਾ ਡਿਵੈਲਪਮੈਂਟ ਬੈਂਕ ਅਤੇ ਐਕਸਪੋਰਟ-ਇੰਮਪੋਰਟ ਬੈਂਕ ਆਫ ਚਾਨੀਨਾ ਨੇ ਅਨਿਲ ਅੰਬਾਨੀ ਦੀ ਫਰਮ ਰਿਲਾਇੰਸ ਨੂੰ ਨਿੱਜੀ ਗਰੰਟੀ ਦੀ ਸ਼ਰਤ ‘ਤੇ 925 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਸੀ।

ਇਹ ਗੱਲ ਆਈਸੀਬੀਸੀ ਦੇ ਵਕੀਲ ਬੰਕਿਮ ਥਾਂਕੀ ਨੇ ਅਦਾਲਤ ਨੂੰ ਦੱਸੀ। ਕੋਰਟ ਨੂੰ ਦੱਸਿਆ ਗਿਆ ਹੈ ਕਿ ਫਰਵਰੀ 2017 ਤੋਂ ਬਾਅਦ ਅੰਬਾਨੀ ਅਪਣੇ ਭੁਗਤਾਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ। ਇਸ ਸੰਦਰਭ ਵਿਚ ਅੰਬਾਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਲੋਨ ਦੇ ਸੰਦਰਭ ਵਿਚ ਕਦੀ ਵੀ ਅਪਣੀ ਨਿੱਜੀ ਜਾਇਦਾਦ ਦੀ ਗਰੰਟੀ ਨਹੀਂ ਦਿੱਤੀ ਸੀ। ਪਿਛਲੇ ਕੁਝ ਸਾਲਾਂ ਵਿਚ ਅਨਿਲ ਅੰਬਾਨੀ ਦੀ ਕਿਸਮਤ ਬੇਹੱਦ ਖ਼ਰਾਬ ਚੱਲ ਰਹੀ ਹੈ। ਲਗਾਤਾਰ ਉਹ ਦੇਸ਼ ਦੇ ਅਮੀਰ ਲੋਕਾਂ ਦੀ ਸ਼੍ਰੇਣੀ ਵਿਚ ਪਿੱਛੇ ਜਾਂਦੇ ਦਿਖਾਈ ਦੇ ਰਹੇ ਹਨ। ਜਦਕਿ ਉਹਨਾਂ ਦੇ ਵੱਡੇ ਭਰਾ 56 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਅਤੇ ਦੁਨੀਆਂ ਦੇ 14ਵੇਂ ਸਭ ਤੋਂ ਅਮੀਰ ਵਿਅਕਤੀ ਹਨ।

ਅਨਿਲ ਅੰਬਾਨੀ ਦੀਆਂ ਕੁੱਲ ਚਾਰ ਕੰਪਨੀਆਂ ‘ਤੇ 93,900 ਕਰੋੜ ਰੁਪਏ ਦਾ ਕਰਜ਼ ਹੈ। ਇਹਨਾਂ ਵਿਚੋਂ 7000 ਕਰੋੜ ਰੁਪਏ ਦਾ ਕਰਜ਼ ਰੇਡ ਨੇਵਲ ਐਂਡ ਇੰਜੀਨੀਅਰਿੰਗ ‘ਤੇ ਹੈ। ਜਦਕਿ ਆਰਕੈਪ ’ਤੇ ਸਭ ਤੋਂ ਜ਼ਿਆਦਾ 38,900 ਕਰੋੜ ਦਾ ਕਰਜ਼ਾ ਹੈ। ਉੱਥੇ ਹੀ ਇਸ ਤੋਂ ਬਾਅਦ ਨੰਬਰ ਰਿਲਾਇੰਸ ਪਾਵਰ ਦਾ ਹੈ। ਇਸ ਕੰਪਨੀ ‘ਤੇ 30,200 ਕਰੋੜ ਦਾ ਕਰਜ਼ ਹੈ।

ਇਸ ਤੋਂ ਇਲਾਵਾ ਰਿਲਾਇੰਸ ਇਨਫਰਾ ‘ਤੇ ਵੀ 17,800 ਕਰੋੜ ਰੁਪਏ ਦਾ ਕਰਜ਼ਾ ਹੈ। ਵੀਰਵਾਰ ਨੂੰ ਅਦਾਲਤ ਦੀ ਸੁਣਵਾਈ ਵਿਚ ਆਈਸੀਬੀਸੀ ਦੇ ਵਕੀਲਾਂ ਨੇ ਜਸਟਿਸ ਡੇਵਿਡ ਵਾਕਸਮੈਨ ਨੂੰ ਕਿਹਾ ਕਿ ਅੰਬਾਨੀ ਨੂੰ ਇਕ ਸ਼ੁਰੂਆਤੀ ਆਰਡਰ ਜਾਂ ਸ਼ਰਤ ਸਮੇਤ ਸਾਰੀ ਰਕਮ ਅਤੇ ਵਿਆਜ ਦੀ ਸਹੂਲਤ ਸਮਝੌਤੇ ਦੇ ਤਹਿਤ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ ਅੰਬਾਨੀ ਨੇ ਅਪਣੀ ਜਾਇਦਾਦ ਦਾ ਕੋਈ ਵੀ ਸਬੂਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।