ਸਰਕਾਰ ਨੇ ਜੀਐਸਟੀ ਸਾਲਾਨਾ ਰਿਟਰਨ ਦਾਖਲ ਕਰਨ ਦੀ ਵਧਾਈ ਤਰੀਕ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿੱਤ ਮੰਤਰਾਲਾ ਨੇ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਸਾਲਾਨਾ ਰਿਟਰਨ ਜਮ੍ਹਾਂ ਕਰਾਉਣ ਦੀ ਅਖੀਰ ਤਰੀਕ ਤਿੰਨ ਮਹੀਨੇ ਵਧਾ ਕੇ 31 ਮਾਰਚ 2019 ਕਰ ਦਿਤੀ ਹੈ।...

GST annual return filing

ਨਵੀਂ ਦਿੱਲੀ : (ਭਾਸ਼ਾ) ਵਿੱਤ ਮੰਤਰਾਲਾ ਨੇ ਮਾਲ ਅਤੇ ਸੇਵਾ ਟੈਕਸ (ਜੀਐਸਟੀ) ਸਾਲਾਨਾ ਰਿਟਰਨ ਜਮ੍ਹਾਂ ਕਰਾਉਣ ਦੀ ਅਖੀਰ ਤਰੀਕ ਤਿੰਨ ਮਹੀਨੇ ਵਧਾ ਕੇ 31 ਮਾਰਚ 2019 ਕਰ ਦਿਤੀ ਹੈ। ਹੁਣ ਕਾਰੋਬਾਰੀ 31 ਮਾਰਚ ਤੱਕ ਸਾਲਾਨਾ ਰਿਟਰਨ ਜਮ੍ਹਾਂ ਕਰ ਸਕਦੇ ਹਨ। ਇਸ ਤੋਂ ਪਹਿਲਾਂ ਜੀਐਸਟੀ ਸਾਲਾਨਾ ਰਿਟਰਨ ਫ਼ਾਰਮ ਜਮ੍ਹਾਂ ਕਰਾਉਣ ਦੀ ਅੰਤਮ ਤਰੀਕ 31 ਦਸੰਬਰ 2018 ਰੱਖੀ ਗਈ ਸੀ। ਸਾਲਾਨਾ ਰਿਟਰਨ ਫ਼ਾਰਮ ਵਿਚ ਜੀਐਸਟੀ ਦੇ ਤਹਿਤ ਰਜਿਸਟਰਡ ਇਕਾਈਆਂ ਨੂੰ ਵਿਕਰੀ, ਖਰੀਦ ਅਤੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਪੂਰੀ ਜਾਣਕਾਰੀ ਦੇਣੀ ਹੁੰਦੀ ਹੈ।

ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਅਪਣੇ ਬਿਆਨ ਵਿਚ ਕਿਹਾ ਕਿ ਸਮਰੱਥਾਵਾਨ ਅਥਾਰਿਟੀ ਨੇ ਜੀਐਸਟੀਆਰ - 9, ਐਸਟੀਆਰ - 9ਏ ਅਤੇ ਜੀਐਸਟੀਆਰ - 9ਸੀ ਫ਼ਾਰਮ ਦਾਖਲ ਕਰਨ ਦੀ ਅੰਤਮ ਤਰੀਕ ਨੂੰ ਵਧਾ ਕੇ 31 ਮਾਰਚ 2019 ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਜੁੜੇ ਜ਼ਰੂਰੀ ਫ਼ਾਰਮ ਛੇਤੀ ਹੀ ਜੀਐਸਟੀ ਦੇ ਪੋਰਟਲ ਉਤੇ ਉਪਲੱਬਧ ਕਰਾਏ ਜਾਣਗੇ।  

ਦਰਅਸਲ, ਵਪਾਰੀ ਅਤੇ ਉਦਯੋਗਪਤੀਆਂ ਨੇ ਜੀਐਸਟੀ ਦੀ ਸਾਲਾਨਾ ਰਿਟਰਨ ਜਮ੍ਹਾਂ ਕਰਨ ਦੀ ਅੰਤਮ ਤਰੀਕ ਵਧਾਉਣ ਦੀ ਮੰਗ ਕੀਤੀ ਸੀ। ਈਵਾਈ ਵਿਚ ਹਿੱਸੇਦਾਰ (ਟੈਕਸ) ਅਭੀਸ਼ੇਕ ਜੈਨ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਜੀਐਸਟੀਆਰ - 9 ਅਤੇ ਜੀਐਸਟੀਆਰ - 9ਸੀ ਵਿਚ ਭਰਨ ਵਾਲੀ ਜ਼ਰੂਰੀ ਜਾਣਕਾਰੀਆਂ ਨੂੰ ਇਕੱਠੇ ਕਰਨ ਵਿਚ ਪਰੇਸ਼ਾਨੀ ਹੋ ਰਹੀ ਹੈ, ਲਿਹਾਜ਼ਾ ਸਮਾਂ ਵਧਾਉਣ ਨਾਲ ਕਾਰੋਬਾਰੀਆਂ ਲਈ ਰਿਟਰਨ ਦਾਖਲ ਕਰਨ ਵਿਚ ਅਸਾਨੀ ਹੋਵੇਗੀ।