ਘਰ ਖਰੀਦਣ ਲਈ SBI ਬੈਂਕ ਦਾ ਵੱਡਾ ਆਫ਼ਰ, ਮਾਰਚ ਤੱਕ ਫ਼ਰੀ ਹੋਵੇਗਾ ਇਹ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਨਵੇਂ ਸਾਲ ‘ਚ ਤੁਸੀਂ ਵੀ ਘਰ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਸ ਤੋਂ ਵਧੀਆ...

SBI

ਨਵੀਂ ਦਿੱਲੀ: ਨਵੇਂ ਸਾਲ ‘ਚ ਤੁਸੀਂ ਵੀ ਘਰ ਖਰੀਦਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਸ ਤੋਂ ਵਧੀਆ ਮੌਕਾ ਫਿਰ ਨਹੀਂ ਮਿਲੇਗਾ। ਦਰਅਸਲ, ਤੁਹਾਡੇ ਕੋਲ ਸਸਤੀ ਦਰ ਉੱਤੇ ਭਾਰਤੀ ਸਟੇਟ ਬੈਂਕ ਤੋਂ ਹੋਮ ਲੋਨ ਲੈਣ ਦਾ ਸ਼ਾਨਦਾਰ ਮੌਕਾ ਹੈ। ਦਰਅਸਲ ਐਸਬੀਆਈ 6.8 ਫੀਸਦੀ ਦੇ ਸ਼ੁਰੁਆਤੀ ਵਿਆਜ ਦਰ ਉੱਤੇ ਨਵੇਂ ਗਾਹਕਾਂ ਨੂੰ ਹੋਮ ਲੋਨ ਆਫਰ ਕਰ ਰਿਹਾ ਹੈ।  

ਮਿਸਡ ਕਾਲ ਦੇ ਮਾਧੀਅਮ ਨਾਲ ਹੋਮ ਲੋਨ ਦੀ ਜਾਣਕਾਰੀ

ਐਸਬੀਆਈ ਨੇ ਦੱਸਿਆ ਕਿ ਬੈਂਕ ਤੋਂ ਅਪਰੂਵਡ ਪ੍ਰੋਜੈਕਟਸ ਵਿੱਚ ਗਾਹਕ ਮਾਰਚ 2021 ਤੱਕ ਬਿਨਾਂ ਕਿਸੇ ਪ੍ਰੋਸੈਸਿੰਗ ਫੀਸ ਤੋਂ 6.8 ਫੀਸਦੀ ਦੀ ਸ਼ੁਰੁਆਤੀ ਦਰ ‘ਤੇ ਲੋਨ ਲੈ ਸਕਦੇ ਹਨ। ਬੈਂਕ ਨੇ ਇੱਕ ਨੰਬਰ 7208933140 ਜਾਰੀ ਕੀਤਾ ਹੈ। ਇਸ ਉੱਤੇ ਮਿਸਡ ਕਾਲ ਕਰਕੇ ਨਵੇਂ ਗਾਹਕ ਹੋਮ ਲੋਨ ਨਾਲ ਜੁੜੀ ਪੂਰੀ ਜਾਣਕਾਰੀ ਲੈ ਸਕਦੇ ਹਨ।

ਐਸਬੀਆਈ ਨੇ ਬਣਾਇਆ ਰਿਕਾਰਡ ਹੋਮ ਲੋਨ ਬਿਜਨਸ 5 ਲੱਖ ਕਰੋੜ ਤੋਂ ਪਾਰ

ਜ਼ਿਕਰਯੋਗ ਹੈ ਕਿ ਐਸਬੀਆਈ ਨੇ ਇੱਕ ਹੋਰ ਰਿਕਾਰਡ ਬਣਾਇਆ ਹੈ। ਹੋਮ ਲੋਨ ਹੋਮ ਦੇ ਸੇਗਮੇਂਟ ਵਿੱਚ ਐਸਬੀਆਈ ਨੇ ਆਪਣੀ ਬਾਦਸ਼ਾਹੀ ਬਰਕਰਾਰ ਰੱਖੀ ਹੈ। ਐਸਬੀਆਈ ਨੇ ਬੁੱਧਵਾਰ ਨੂੰ ਕਿਹਾ ਕਿ ਉਸਦਾ ਹੋਮ ਲੋਨ ਬਿਜਨਸ 5 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।