3 ਸਾਲ ਦੇ ਬੱਚੇ ਨੇ ਛੇੜਖਾਨੀ ਕਰ Apple iPad ਨੂੰ 48 ਸਾਲ ਲਈ ਕੀਤਾ Lock
ਐਪਲ ਡਿਵਾਇਸ ਡਾਟਾ ਨਿੱਜਤਾ ਅਤੇ ਸੁਰੱਖਿਆ ਦੇ ਮਾਮਲੇ ਵਿਚ ਕਾਫ਼ੀ ਮਜਬੂਤ ਹੁੰਦੇ ਹਨ
ਨਵੀਂ ਦਿੱਲੀ : ਐਪਲ ਡਿਵਾਇਸ ਡਾਟਾ ਨਿੱਜਤਾ ਅਤੇ ਸੁਰੱਖਿਆ ਦੇ ਮਾਮਲੇ ਵਿਚ ਕਾਫ਼ੀ ਮਜਬੂਤ ਹੁੰਦੇ ਹਨ ਪਰ ਕਈ ਵਾਰ ਇਹ ਸੁਰੱਖਿਅਤ ਚੀਜ਼ਾਂ ਤੁਹਾਡੇ ਉਤੇ ਹੀ ਭਾਰੂ ਪੈਣ ਲੱਗਦੀਆਂ ਹਨ। ਅਜਿਹੀ ਹੀ ਕੁਝ ਈਵਨ ਓਸਨੋਸ ਦੇ ਆਈਪੈਡ ਨਾਲ ਵੀ ਹੋਇਆ, ਜਿਥੇ ਉਨ੍ਹਾਂ ਦਾ ਡਿਵਾਇਸ 48 ਸਾਲ ਲਈ ਲੌਕ ਹੋ ਗਿਆ। ਅਜਿਹੀ ਉਨ੍ਹਾਂ ਦੇ ਤਿੰਨ ਸਾਲਾ ਬੱਚੇ ਕਾਰਨ ਹੋਇਆ, ਜਿਸ ਨੇ ਲਗਾਤਾਰ ਡਿਵਾਇਸ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਗਲਤ ਪਾਸਵਰਡ ਪਾ ਦਿੱਤਾ।
ਦੱਸ ਦਈਏ ਕਿ ਕੋਈ ਯੂਜ਼ਰ ਵਾਰ-ਵਾਰ ਪਾਸਵਰਡ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਡਿਵਾਇਸ ਦੇ ਜ਼ਿਆਦਾ ਸਮੇਂ ਲਈ ਲੌਕ ਹੋਣ ਦਾ ਡਰ ਕੀ ਵਧ ਜਾਂਦਾ ਹੈ। ਓਸਨੋਸ ਨੇ ਟਵਿਟਰ ਉਤੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਨਹਾਂ ਦਾ ਡਵਾਇਸ 48 ਸਾਲ ਲਈ ਲੌਕ ਹੋ ਗਿਆ ਹੈ। ਓਸਨੋਸ ਦੇ ਬੇਟੇ ਨੇ ਅਜਿਹੀ ਹੀ ਕੁਝ ਕੀਤਾ ਹੈ, ਜਿਸ ਕਾਰਨ ਉਸ ਦਾ ਆਈਪੈਡ 25536442 ਮਿੰਟ ਮਤਲਬ 48 ਸਾਲ ਲਈ ਬਲਾਕ ਹੋ ਗਿਆ ਹੈ।
ਜੇ ਤੁਹਾਡੇ ਸਾਹਮਣੇ ਅਜਿਹੀ ਸਮੱਸਿਆ ਆਵੇ ਤਾਂ ਫੋਨ, ਆਈਪੈਡ, ਆਈਪੌਡ ਨੂੰ ਕੰਪਿਊਟਰ ਨਾਲ ਕੁਨੈਕਟ ਕਰੋ। iOs ਡਿਵਾਇਸ ਉਤੇ ਬੈਕਅਪ ਰੱਖ ਲਵੋ ਅਤੇ ਇੰਸਟਾਲੇਸ਼ਨ ਹੋਣ ਦੀ ਉਡੀਕ ਕਰੋ ਜਾਂ ਅਪਣੇ ਡਿਵਾਈਸ ਨੂੰ ਰਿਕਵਰੀ ਮੋਡ ਵਿਚ ਲਿਆਓ ਅਤੇ ਡਿਵਾਈਸ ਨੂੰ ਰੀਸੈੱਟ ਕਰਨ ਦੀ ਕੋਸ਼ਿਸ਼ ਕਰੋ।