ਹਰੇ ਨਿਸ਼ਾਨ ‘ਤੇ ਬੰਦ ਹੋਇਆ ਸ਼ੇਅਰ ਬਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ ‘ਤੇ ਬੰਦ ਹੋਇਆ ਹੈ।

Share Market

ਨਵੀਂ ਦਿੱਲੀ: ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ ‘ਤੇ ਬੰਦ ਹੋਇਆ ਹੈ। ਸੈਂਸੇਕਸ 168.62 ਅੰਕਾਂ ਦੀ ਤੇਜ਼ੀ ਨਾਲ 39,784.52 ਦੇ ਪੱਧਰ ਅਤੇ ਨਿਫਟੀ 52.05 ਅੰਕ ਵਧ ਕੇ 11,922.70 ਦੇ ਪੱਧਰ ‘ਤੇ ਬੰਦ ਹੋਇਆ। ਦੇਸ਼ ਦੇ ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਸੋਮਵਾਰ ਨੂੰ ਮਜ਼ਬੂਤੀ ਦਾ ਰੁਖ਼ ਰਿਹਾ। ਇੰਡੈਕਸ ਵਿਚ ਸਵੇਰੇ 10.34 ‘ਤੇ ਸੈਂਸੇਕਸ 256.83 ਅੰਕਾਂ ਦੀ ਮਜ਼ਬੂਤੀ ਦੇ ਨਾਲ 39,872.73 ‘ਤੇ ਅਤੇ ਨਿਫਟੀ ਵੀ ਲਗਭਗ ਇਸੇ ਸਮੇਂ 68.30 ਅੰਕਾਂ ਦੇ ਵਾਧੇ ਨਾਲ 11,938.95 ‘ਤੇ ਕਾਰੋਬਾਰ ਕਰਦੇ ਵੇਖੇ ਗਏ।

ਬੀਐਸਈ ਦਾ 30 ਸ਼ੇਅਰਾਂ ‘ਤੇ ਸੈਂਸੇਕਸ ਸਵੇਰੇ 171.43 ਅੰਕਾਂ ਦੀ ਮਜ਼ਬੂਤੀ ਨਾਲ 39, 787.33 ‘ਤੇ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸ਼ੇਅਰਾਂ ‘ਤੇ ਅਧਾਰਿਤ ਅਧਾਰਿਤ ਇੰਡੈਕਸ 64.25 ਅੰਕਾਂ ਦੇ ਵਾਧੇ ਨਾਲ 11, 934.90 ‘ਤੇ ਖੁੱਲਿਆ।  ਬੀਤੇ ਹਫ਼ਤੇ ਸ਼ੁੱਕਰਵਾਰ ਨੂੰ ਸੈਂਸੇਕਸ 86.18 ਅੰਕ ਮਜ਼ਬੂਤ ਹੋ ਕੇ 39,615.90 ਅੰਕ ਅਤੇ ਨਿਫਟੀ 26.90 ਅੰਕਾਂ ਦੀ ਤੇਜ਼ੀ ਨਾਲ 11,870.65 ਦੇ ਪੱਧਰ ‘ਤੇ ਬੰਦ ਹੋਇਆ ਸੀ।