ਸ਼ੇਅਰ ਬਾਜ਼ਾਰ ਕਾਰੋਬਾਰ ਦੌਰਾਨ ਰੀਕਾਰਡ ਉੱਚ ਪੱਧਰ 'ਤੇ ਪੁੱਜਾ

ਏਜੰਸੀ

ਖ਼ਬਰਾਂ, ਵਪਾਰ

ਕਾਰੋਬਾਰੀਆਂ ਅਨੁਸਾਰ ਇਸ ਹਫ਼ਤੇ ਰਿਜ਼ਰਵ ਬੈਂਕ ਦੀਆਂ ਦਰਾਂ ਵਿਚ ਕਟੌਤੀ ਦੀ ਉਮੀਦ ਦੇ ਚਲਦੇ ਬਾਜ਼ਾਰ ਵਿਚ ਨਿਵੇਸ਼ਕਾਂ ਵਿਚ ਚੰਗਾ ਰੁਝਾਨ ਦੇਖਿਆ ਗਿਆ

Sensex, Nifty jump to record close; end 1.39 per cent higher

ਮੁੰਬਈ : ਵਾਹਨ, ਸੂਚਨਾ ਅਤੇ ਵਿੱਤੀ ਕੰਪਨੀਆਂ ਦੇ ਸ਼ੇਅਰਾਂ ਦੇ ਲਾਭ ਵਿਚ ਰਹਿਣ ਦੇ ਚਲਦੇ ਸੋਮਵਾਰ ਨੂੰ ਦਿਨ ਵਿਚ ਕਾਰੋਬਾਰ ਦੌਰਾਨ ਬੀ. ਐਸ. ਈ. ਸ਼ੇਅਰ ਬਾਜ਼ਾਰ ਅਤੇ ਐੇਨ. ਐਸ. ਈ. ਨਿਫ਼ਟੀ ਅਪਣੇ ਰੀਕਾਰਡ ਪੱਧਰ 'ਤੇ ਪਹੁੰਚ ਗਿਆ। ਬੀ. ਐਸ. ਈ. ਦਾ 30 ਸ਼ੇਅਰਾਂ ਵਾਲਾ ਸੰਸੈਕਸ ਦੁਪਹਿਰ 2 ਵੱਜ ਕੇ 40 ਮਿੰਟ 'ਤੇ 516.76 ਅੰਕ ਅਤੇ 1. 30 ਫ਼ੀ ਸਦੀ ਦੇ ਵਾਧੇ ਨਾਲ 40,230.99 ਅੰਕ 'ਤੇ ਚਲ ਰਿਹਾ ਸੀ। ਕਾਰੋਬਾਰ ਦੌਰਾਨ ਇਹ 40,254.35 ਅੰਕ ਦੇ ਉੱਚ ਪੱਧਰ 'ਤੇ ਪਹੁੰਚ ਗਿਆ।

ਇਸੇ ਤਰ੍ਹਾਂ ਐਨਐਸਈ ਨਿਫ਼ਟੀ 149 ਅੰਕ ਤੇ 1.25 ਫ਼ੀ ਸਦੀ ਦੇ ਵਾਧੇ ਨਾਲ 12,071.80 ਅੰਕ 'ਤੇ ਚਲ ਰਿਹਾ ਸੀ ਅਤੇ ਕਾਰੋਬਾਰ ਦੌਰਾਨ ਇਹ ਪਹਿਲੀ ਵਾਰ 12,081.85 ਅੰਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੀਆਂ ਕੰਪਨੀਆਂ ਵਿਚ ਹੀਰੋ ਮੋਟੋ ਕਾਰਪ, ਬਜਾਜ ਆਟੋ, ਏਸ਼ੀਅਨ ਪੇਂਟਸ, ਇੰਡਸਇੰਡ ਬੈਂਕ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ, ਕੋਲ ਇੰਡੀਆ, ਐਚਡੀਐਫ਼ਸੀ, ਰੀਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੇਸੀ ਸਰਵਿਸਿਜ਼ ਦੇ ਸ਼ੇਅਰਾਂ ਵਿਚ ਪੰਜ ਫ਼ੀ ਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ।

ਕਾਰੋਬਾਰੀਆਂ ਅਨੁਸਾਰ ਇਸ ਹਫ਼ਤੇ ਰਿਜ਼ਰਵ ਬੈਂਕ ਦੀਆਂ ਦਰਾਂ ਵਿਚ ਕਟੌਤੀ ਦੀ ਉਮੀਦ ਦੇ ਚਲਦੇ ਬਾਜ਼ਾਰ ਵਿਚ ਨਿਵੇਸ਼ਕਾਂ ਵਿਚ ਚੰਗਾ ਰੁਝਾਨ ਦੇਖਿਆ ਗਿਆ।