ਹੁਣ SBI ਬੈਂਕ ਨੇ ਏਟੀਐਮ ‘ਚੋਂ ਪੈਸੇ ਕਢਾਉਣ ‘ਤੇ ਦਿੱਤਾ ਇਹ ਤੋਹਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਸਟੇਟ ਬੈਂਕ ਦੇ ਬਚਤ ਖਾਤਾ ਧਾਰਕ ਏਟੀਐੱਮ ਤੋਂ ਹਰ ਮਹੀਨੇ ਇਕ ਨਿਸ਼ਚਿਤ...

Cash

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਦੇ ਬਚਤ ਖਾਤਾ ਧਾਰਕ ਏਟੀਐੱਮ ਤੋਂ ਹਰ ਮਹੀਨੇ ਇਕ ਨਿਸ਼ਚਿਤ ਗਿਣਤੀ 'ਚ ਬਿਨਾਂ ਕਿਸੇ ਚਾਰਜ ਦੇ ਪੈਸੇ ਕਢਵਾ ਸਕਦੇ ਹਨ। ਜੇਕਰ ਲੈਣ-ਦੇਣ ਦੀ ਗਿਣਤੀ ਇਕ ਸੀਮਾ ਤੋਂ ਜ਼ਿਆਦਾ ਹੁੰਦੀ ਹੈ ਤਾਂ ਖਾਤਾ ਧਾਰਕ ਨੂੰ ਕੁਝ ਚਾਰਜ ਦੇਣਾ ਹੋਵੇਗਾ। ਪਰ ਖਾਤਾ ਧਾਰਕ ਬਿਨਾਂ ਕਾਰਡ ਦੇ ਵੀ ਯੋਨੋ ਸੁਵਿਧਾ ਜ਼ਰੀਏ ਪੈਸੇ ਕਢਵਾ ਸਕਦੇ ਹਨ। ਉਨ੍ਹਾਂ ਨੂੰ ਏਟੀਐੱਮ ਲੈਣ-ਦੇਣ ਲਈ ਕੋਈ ਫੀਸ ਨਹੀਂ ਦੇਣੀ ਹੁੰਦੀ ਹੈ।

ਯੋਨੋ ਕੈਸ਼ ਸੁਵਿਧਾ ਜ਼ਰੀਏ ਕਿਵੇਂ ਕੱਢੋ ਪੈਸਾ

ਐੱਸਬੀਆਈ ਯੋਨੋ ਐਪ ਡਾਊਨਲੋਡ ਕਰੋ। ਇਸ ਦੇ ਬਾਅਦ ਨੈੱਟਬੈਕਿੰਗ ਯੂਜ਼ਰ ਆਈਡੀ ਤੇ ਪਾਸਵਰਡ ਲਗਾਓ। ਐਕਟਿਵ ਯੂਜ਼ਰ ਆਈਡੀ ਤੇ ਪਾਸਵਰਡ ਦਰਜ ਕਰਨ ਦੇ ਬਾਅਦ ਦੁਬਾਰਾ ਲਾਗਇਨ 'ਤੇ ਕਲਿਕ ਕਰੋ। ਹੁਣ ਤੁਹਾਨੂੰ ਐੱਸਬੀਆਈ ਯੋਨੋ ਡੈਸ਼ਬੋਰਡ ਨਜ਼ਰ ਆਵੇਗਾ, ਇਥੇ ਅਕਾਊਂਟ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ। ਹੁਣ ਕਾਰਡ ਬਿਨਾਂ ਕੈਸ਼ ਦੇ ਕੱਢਣ ਲਈ ਵੈੱਬਸਾਈਟ 'ਚ ਥੱਲ੍ਹੇ ਵਾਲੇ ਪਾਸੇ 'ਮਾਈ ਰਿਵਾਰਡਸ' ਸੈਕਸ਼ਨ 'ਚ ਸਕਰਾਲ ਕਰੋ। ਇਥੇ 6 ਆਪਸ਼ਨ ਯੋਨੋ ਪੇਅ, ਯੋਨੋ ਕੈਸ਼, ਬਿੱਲ ਪੇਅ, ਪ੍ਰੋਡਕਟਸ, ਸ਼ਾਪ, ਬੁੱਕ ਤੇ ਆਰਡਰਸ ਜਿਵੇ ਵਿਕਲਪ ਨਜ਼ਰ ਆਉਣਗੇ। ਇਨ੍ਹਾਂ 'ਚੋਂ ਤੁਹਾਨੂੰ ਯੋਨੋ ਕੈਸ਼ ਟੈਬ 'ਤੇ ਕਲਿਕ ਕਰਨਾ ਹੈ।

ਇਥੇ ਰੋਜ਼ ਦੇ ਲੈਣ-ਦੇਣ ਲਿਮਿਟ ਦੀ ਜਾਣਕਾਰੀ ਮਿਲੇਗੀ। ਤੁਸੀਂ ਇਕ ਟਰਾਂਜੈਕਸ਼ਨ 'ਚ 500 ਰੁਪਏ ਤੋਂ 10,000 ਰੁਪਏ ਤਕ ਕੱਢ ਸਕਦੇ ਹੋ। ਯੋਨੋ ਜ਼ਰੀਏ ਐੱਸਬੀਆਈ ਏਟੀਐੱਮ ਤੋਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ 20,000 ਰੁਪਏ ਕਢਵਾ ਸਕਦੇ ਹੋ। ਬਿਨਾਂ ਡੇਬਿਟ ਕਾਰਡ ਜਾਂ ਬਿਨਾਂ ਯੋਨੋ ਐਪ ਜ਼ਰੀਏ ਵੀ ਇਹ ਟਰਾਂਜੈਕਸ਼ਨ ਕੀਤਾ ਜਾ ਸਕਦਾ ਹੈ। ਟਰਾਂਜੈਕਸ਼ਨ ਲਈ 6 ਅੰਕਾਂ ਦਾ ਯੋਨੋ ਕੈਸ਼ ਪਿਨ ਦਰਜ ਕਰ ਕੇ ਯੋਨੋ ਵੈੱਬਸਾਈਟ ਜ਼ਰੀਏ ਨਕਦ ਨਿਕਾਸੀ ਦਾ ਪ੍ਰੋਸੈਸ ਸ਼ੁਰੂ ਕਰੋ।

ਇਸ ਸਰਵਿਸ 'ਚ ਦੋ ਤਰ੍ਹਾਂ ਨਾਲ ਪੁਸ਼ਟੀ ਕੀਤੀ ਜਾਂਦੀ ਹੈ ਪਹਿਲਾਂ 6 ਅੰਕਾਂ ਦਾ ਨਕਦ ਪਿਨ, ਜਿਸ ਨੂੰ ਤੁਹਾਨੂੰ ਵੈੱਬਸਾਈਟ 'ਤੇ ਬਣਾਉਣਾ ਹੋਵੇਗਾ। ਦੂਸਰਾ ਤੁਹਾਡੇ ਮੋਬਾਈਲ ਨੰਬਰ 'ਤੇ ਐੱਸਐੱਮਐੱਸ ਜ਼ਰੀਏ 6 ਅੰਕਾਂ ਦਾ ਰੈਫਰੈਂਸ ਨੰਬਰ ਮਿਲੇਗਾ।