ਹੁਣ ਟ੍ਰੇਨ ਵਿਚ ਵੀ ਲੱਗੇਗਾ ਏਟੀਐਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਚਲਦੀ ਟ੍ਰੇਨ ਵਿਚ ਕਢਵਾ ਸਕੋਗੇ ਕੈਸ਼ 

Cash will be available on moving trains atm service

ਨਵੀਂ ਦਿੱਲੀ: ਐਨਈਆਰ ਦੀ ਪਹਿਲੀ ਕਾਰਪੋਰੇਟ ਟ੍ਰੇਨ ਤੇਜਸ ਐਕਸਪ੍ਰੈਸ ਦੇ ਯਾਤਰੀਆਂ ਨੂੰ ਜਲਦੀ ਚਲਦੀ ਟ੍ਰੇਨ ਤੋਂ ਪੈਸੇ ਕਢਵਾਉਣ ਦੀ ਸਹੂਲਤ ਮਿਲੇਗੀ। ਆਈਆਰਸੀਟੀਸੀ ਦੇ ਪ੍ਰਸਤਾਵ 'ਤੇ ਇਕ ਬੈਂਕ ਨੇ ਏਟੀਐਮ ਨੂੰ ਰੇਲ ਗੱਡੀ ਵਿਚ ਪਾਉਣ ਦੀ ਪਹਿਲ ਕੀਤੀ ਹੈ। ਹਾਲਾਂਕਿ ਇਸ ਦੀਆਂ ਕੁਝ ਰਸਮਾਂ ਬਾਕੀ ਹਨ। ਇਸ ਦੇ ਪੂਰਾ ਹੋਣ 'ਤੇ ਏਟੀਐਮ ਲਗਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਤੇਜਸ ਐਕਸਪ੍ਰੈਸ ਵਿਚ ਏਟੀਐਮ ਸੇਵਾ ਸ਼ੁਰੂ ਹੋ ਜਾਣ ਤੇ ਇਹ ਦੇਸ਼ ਦੀ ਪਹਿਲੀ ਅਜਿਹੀ ਟ੍ਰੇਨ ਬਣ ਜਾਵੇਗੀ ਜਿਸ ਦੇ ਯਾਤਰੀ ਚਲਦੀ ਟ੍ਰੇਨ ਵਿਚੋਂ ਪੈਸੇ ਕਢਵਾ ਸਕਦੇ ਹਨ। ਆਈਆਰਸੀਟੀਸੀ ਦੇ  ਪ੍ਰਸਤਾਵ ਤੇ ਇਕ ਬੈਂਕ ਦੇ ਅਫ਼ਸਰਾਂ ਨੇ ਕੋਚ ਦਾ ਨਿਰੀਖਣ ਕਰ ਲਿਆ ਹੈ। ਉਮੀਦ ਹੈ ਕਿ ਪੂਰੀ ਟ੍ਰੇਨ ਦੋ ਏਟੀਐਮ ਲੱਗਣਗੇ। ਜਿਵੇਂ ਕਿ ਪੰਜ ਕੋਚਾਂ ਤੇ ਇਕ ਏਟੀਐਮ। ਤੇਜਸ ਐਕਸਪ੍ਰੈਸ ਵਿਚ ਲੱਗਣ ਵਾਲਾ ਏਟੀਐਮ ਜੀਪੀਐਸ ਆਧਾਰਿਤ ਹੋਵੇਗਾ।

ਇਸ ਨਾਲ ਏਟੀਐਮ ਵਿਚ ਵਧ ਸਮੇਂ ਵਿਚ ਨੈਟਵਰਕ ਕਵਰੇਜ ਰਹੇਗਾ ਅਤੇ ਯਾਤਰੀ ਚਲਦੀ ਟ੍ਰੇਨ ਵਿਚੋਂ ਕਿਤੇ ਵੀ ਪੈਸੇ ਕਢਵਾ ਸਕਣਗੇ। ਇਸ ਦੇ ਲਈ ਕੋਈ ਚਾਰਜ ਵੀ ਨਹੀਂ ਹੋਵੇਗਾ। ਏਟੀਐਮ ਦੀ ਸੁਰੱਖਿਆ ਗਾਰਡ ਦੁਆਰਾ ਕੀਤੀ ਜਾਵੇਗੀ। ਫਿਲਹਾਲ ਬੈਂਕ ਅਤੇ ਆਈਆਰਸੀਟੀਸੀ ਵਿਚ ਕਾਗਜੀ ਕਾਰਵਾਈ ਪੂਰੀ ਹੋਣੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਚਾਰ ਅਕਤੂਬਰ ਤੋਂ ਪਹਿਲਾਂ ਟ੍ਰੇਨ ਵਿਚ ਏਟੀਐਮ ਇੰਸਟਾਲ ਕਰ ਦਿੱਤਾ ਜਾਵੇਗਾ।

ਇਸ ਦਾ ਮੈਟਰੋ ਦੀ ਤਰ੍ਹਾਂ ਆਟੋਮੈਟਿਕ ਦਰਵਾਜ਼ਾ ਹੋਵੇਗਾ। ਅਟੈਂਡੈਂਟ ਕਾਲ ਬਟਨ ਹੋਵੇਗਾ। ਵਾਈਫਾਈ ਦੀ ਸੁਵਿਧਾ ਵੀ ਹੋਵੇਗੀ। ਸਟੇਸ਼ਨ ਦਾ ਨਾਮ ਆਦਿ ਵੀ ਦਿੱਤਾ ਹੋਵੇਗਾ। ਤੇਜਸ ਟ੍ਰੇਨ ਵਿਚ ਕੁੱਲ 758 ਯਾਤਰੀ ਸਫਰ ਕਰ ਸਕਣਗੇ। ਇਹ ਟ੍ਰੇਨ ਸਿਰਫ ਦੋ ਸਟੇਸ਼ਨਾਂ ਤੇ ਹੀ ਰੁਕੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।