ਸਾਢੇ 57 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ; ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਹੋਰ ਵਧਣਗੀਆਂ ਕੀਮਤਾਂ: ਮਾਹਰ
ਨਵੀਂ ਦਿੱਲੀ: ਅੱਜ ਲਗਾਤਾਰ ਦੂਜੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈ.ਬੀ.ਜੇ.ਏ.) ਦੀ ਵੈੱਬਸਾਈਟ ਮੁਤਾਬਕ ਅੱਜ ਯਾਨੀ 10 ਅਕਤੂਬਰ ਨੂੰ ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 200 ਰੁਪਏ ਵਧ ਕੇ 57,532 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਜਦਕਿ 18 ਕੈਰੇਟ ਸੋਨੇ ਦੀ ਕੀਮਤ ਵਧ ਕੇ 43,149 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਐਂਕਰ ਜ਼ੈਨਬ ਅੱਬਾਸ 'ਤੇ ਵਿਵਾਦ, ਭਾਰਤ ਨੇ ਕੱਢਿਆ ਜਾਂ ਖ਼ੁਦ ਗਈ? ICC ਨੇ ਦੱਸੀ ਸੱਚਾਈ
ਮਾਹਰਾਂ ਮੁਤਾਬਕ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਇਸ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ। ਆਈ.ਬੀ.ਜੇ.ਏ. ਦੀ ਵੈੱਬਸਾਈਟ ਮੁਤਾਬਕ ਅੱਜ ਚਾਂਦੀ ਦੀ ਕੀਮਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਇਹ 135 ਰੁਪਏ ਵਧ ਕੇ 68,628 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਹ 68,493 ਰੁਪਏ 'ਤੇ ਸੀ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਾ: ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿਤੀ ਰਾਹਤ
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਮੁਖੀ (ਕਮੋਡਿਟੀ ਅਤੇ ਕਰੰਸੀ) ਅਨੁਜ ਗੁਪਤਾ ਨੇ ਕਿਹਾ, 'ਜਦੋਂ ਵਿਸ਼ਵ ਅਰਥਵਿਵਸਥਾ ਵਿਚ ਅਨਿਸ਼ਚਿਤਤਾ ਹੁੰਦੀ ਹੈ, ਲੋਕ ਸੋਨੇ ਵਿਚ ਨਿਵੇਸ਼ ਵਧਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਸੋਨਾ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਇਸ ਦੀ ਕੀਮਤ ਨਹੀਂ ਘਟੇਗੀ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਸੋਨੇ ਦੀ ਮੰਗ ਵਧ ਸਕਦੀ ਹੈ। ਇਸ ਨਾਲ ਸੋਨਾ 58 ਹਜ਼ਾਰ ਅਤੇ ਚਾਂਦੀ 70 ਹਜ਼ਾਰ ਤਕ ਜਾ ਸਕਦੀ ਹੈ।
ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਮਾਮਲਾ: ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿਤੀ ਰਾਹਤ
ਭਾਰਤ ਵਿਚ ਸੋਨੇ ਦੀ ਮੰਗ ਤਿੰਨ ਤਰ੍ਹਾਂ ਦੀ ਹੈ। ਪਹਿਲਾ, ਸੋਨਾ ਗਹਿਣਿਆਂ ਲਈ ਖਰੀਦਿਆ ਜਾਂਦਾ ਹੈ, ਦੂਜਾ ਨਿਵੇਸ਼ ਲਈ ਅਤੇ ਤੀਜਾ, ਕੇਂਦਰੀ ਬੈਂਕ ਅਪਣੇ ਕੋਲ ਭੰਡਾਰ ਰੱਖਣ ਲਈ ਸੋਨਾ ਖਰੀਦਦਾ ਹੈ। ਭਾਰਤ ਹਰ ਸਾਲ 700-800 ਟਨ ਸੋਨੇ ਦੀ ਖਪਤ ਕਰਦਾ ਹੈ, ਜਿਸ ਵਿਚੋਂ 1 ਟਨ ਭਾਰਤ ਵਿਚ ਪੈਦਾ ਹੁੰਦਾ ਹੈ ਅਤੇ ਬਾਕੀ ਦਰਾਮਦ ਕੀਤਾ ਜਾਂਦਾ ਹੈ।