ਟ੍ਰੇਨ ਯਾਤਰੀਆਂ ਲਈ ਵੱਡੀ ਖ਼ਬਰ, ਟ੍ਰੇਨ ’ਚ ਬਿਨਾਂ ਟਿਕਟ ਯਾਤਰਾ ਕਰਨ 'ਤੇ ਨਹੀਂ ਫੜੇਗੀ ਇਹ ਪੁਲਿਸ!

ਏਜੰਸੀ

ਖ਼ਬਰਾਂ, ਵਪਾਰ

ਆਰਪੀਐਫ ਨੂੰ ਚਲਦੀ ਟ੍ਰੇਨ ਜਾਂ ਫਿਰ ਪਲੇਟਫਾਰਮ ਤੇ ਟਿਕਟ ਚੈਕ ਕਰਨ ਦਾ ਅਧਿਕਾਰ ਨਹੀਂ ਹੈ। ਇਹ ਕੰਮ ਕੇਵਟ ਟੀਟੀਈ ਹੀ ਕਰੇਗਾ।

Indian railway new rule rail police personnel not to check passengers ticket

ਨਵੀਂ ਦਿੱਲੀ: ਟ੍ਰੇਨ ਵਿਚ ਯਾਤਰੀਆਂ ਦਾ ਸਫ਼ਰ ਆਸਾਨ ਕਰਨ ਲਈ ਰੇਲਵੇ ਲਗਾਤਾਰ ਕਦਮ ਉਠਾ ਰਿਹਾ ਹੈ। ਨਾਲ ਹੀ ਕਈ ਅਜਿਹੇ ਨਿਯਮਾਂ ਦੀ ਜਾਣਕਾਰੀ ਵੀ ਦਿੰਦਾ ਹੈ ਜਿਹਨਾਂ ਨੂੰ ਜਾਣ ਕੇ ਯਾਤਰਾ ਕਰਨਾ ਆਸਾਨ ਹੋ ਜਾਵੇਗਾ। ਅਜਿਹੇ ਹੀ ਇਕ ਨਿਯਮ ਬਾਰੇ ਜਾਣਕਾਰੀ ਮਿਲੀ ਹੈ। ਦਸ ਦਈਏ ਕਿ ਆਰਪੀਐਫ ਨੂੰ ਚਲਦੀ ਟ੍ਰੇਨ ਜਾਂ ਫਿਰ ਪਲੇਟਫਾਰਮ ਤੇ ਟਿਕਟ ਚੈਕ ਕਰਨ ਦਾ ਅਧਿਕਾਰ ਨਹੀਂ ਹੈ। ਇਹ ਕੰਮ ਕੇਵਟ ਟੀਟੀਈ ਹੀ ਕਰੇਗਾ।

ਸ਼ਿਕਾਇਤ ਕਰਤਾ ਸੈਂਟ੍ਰਾਲਾਈਜਡ ਪਬਲਿਕ ਗ੍ਰੋਵਇੰਸ ਰਿਡ੍ਰੈਸ ਐਂਡ ਮਾਨਟਰਿੰਗ ਸਿਸਟਮ ਦੀ ਵੈਬਸਾਈਟ ਤੇ ਜਾ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇੱਥੇ ਸ਼ਿਕਾਇਤ ਕਰਨ ਤੇ ਤੁਹਾਨੂੰ ਕੰਪਲੇਂਟ ਨੰਬਰ ਮਿਲੇਗਾ। ਇਸ ਨੰਬਰ ਦੁਆਰਾ ਤੁਸੀਂ ਅਪਣੀ ਸ਼ਿਕਾਇਤ ਤੇ ਕੀਤੀ ਗਈ ਕਾਰਵਾਈ ਨੂੰ ਟ੍ਰੈਕ ਕਰ ਸਕਦੇ ਹੋ। ਸ਼ਿਕਾਇਤਕਰਤਾ ਰੇਲਵੇ ਦੇ ਟਵਿੱਟਰ ਪੇਜ਼ twitter@RailMinIndia ਅਤੇ ਫੇਸਬੁੱਕ ਪੇਜ਼  facebook.com/RailMinIndia ਤੇ ਵੀ ਅਪਣੀ ਸ਼ਿਕਾਇਤ ਦਰਜ ਕਰ ਸਕਦੇ ਹੋ।

ਇਕ ਰਿਪੋਰਟ ਵਿਚ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਜੇ ਕੋਈ ਪੁਲਿਸ ਅਧਿਕਾਰੀ ਟਿਕਟ ਚੈਕਿੰਗ ਜਾਂ ਜ਼ੁਰਮਾਨਾ ਵਸੂਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਿਕਟ ਚੈਕ ਕਰਨ ਦਾ ਅਧਿਕਾਰ ਰੇਲਵੇ ਪੁਲਿਸ ਨੂੰ ਵੀ ਨਹੀਂ ਹੈ। ਪੁਲਿਸ ਵੱਲੋਂ ਟਿਕਟ ਚੈਕ ਕਰਨਾ ਗਲਤ ਹੈ। ਰੇਲਵੇ ਦੇ ਵੱਡੇ ਅਧਿਕਾਰੀ ਨੂੰ ਜੇ ਗੈਰ ਕਾਨੂੰਨੀ ਟਿਕਟ ਚੈਕਿੰਗ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਆਰੋਪੀ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।