ਹੁਣੇ ਹੁਣੇ ਮੁੰਬਈ ਤੋਂ ਆਈ ਖ਼ਬਰ, ਟ੍ਰੇਨਾਂ ਵਿਚ ਮਿਲਣ ਵਾਲਾ ਭੋਜਨ ਹੋਰ ਵੀ ਹੋਇਆ ਮਹਿੰਗਾ 

ਏਜੰਸੀ

ਖ਼ਬਰਾਂ, ਵਪਾਰ

ਜਾਣੋ, ਭੋਜਨ, ਨਾਸ਼ਤੇ ਅਤੇ ਚਾਹ ਦੀਆਂ ਨਵੀਆਂ ਕੀਮਤਾਂ 

4 months later you have to pay more for your tea and meals on trains

ਮੁੰਬਈ: ਹੁਣ ਰੇਲ ਯਾਤਰਾ ਕਰਨ ਤੇ ਚਾਹ, ਨਾਸ਼ਤਾ ਅਤੇ ਭੋਜਨ ਲਈ ਜ਼ਿਆਦਾ ਖਰਚ ਕਰਨ ਨੂੰ ਤਿਆਰ ਰਹੋ। ਰੇਲਵੇ ਬੋਰਡ ਵਿਚ ਸੈਰ-ਸਪਾਟਾ ਅਤੇ ਖਾਣ-ਪੀਣ ਵਿਭਾਗ ਦੇ ਨਿਦੇਸ਼ਕ ਵੱਲੋਂ ਜਾਰੀ ਸਰਕੁਲਰ ਤੋਂ ਪਤਾ ਚੱਲਿਆ ਹੈ ਕਿ ਰਾਜਧਾਨੀ, ਸ਼ਤਾਬਦੀ ਅਤੇ ਦੁਰੰਤੋਂ ਟ੍ਰੇਨਾਂ ਵਿਚ ਚਾਹ, ਨਾਸ਼ਤਾ ਅਤੇ ਖਾਣਾ ਮਹਿੰਗੇ ਹੋਣ ਜਾ ਰਹੇ ਹਨ। ਇਹਨਾਂ ਟ੍ਰੇਨਾਂ ਦੀ ਟਿਕਟ ਲੈਂਦੇ ਸਮੇਂ ਚਾਹ, ਨਾਸ਼ਤਾ ਅਤੇ ਖਾਣ ਦਾ ਪੈਸਾ ਵੀ ਦੇਣਾ ਪੈਂਦਾ ਹੈ।

ਆਖ਼ਰੀ ਵਾਰ ਦੀਆਂ ਦਰਾਂ 2014 ਵਿਚ ਬਦਲੀਆਂ ਗਈਆਂ ਸਨ। ਰੇਲਵੇ ਬੋਰਡ ਦੇ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਆਈਆਰਸੀਟੀਸੀ ਦੀ ਬੇਨਤੀ ਅਤੇ ਬੋਰਡ ਦੁਆਰਾ ਗਠਿਤ ਮੈਨ ਐਂਡ ਟੈਰਿਫ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਕੀਮਤਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।