ਸਿਗਰਟ ਪੀਣ ਵਾਲਿਆਂ ‘ਤੇ ਪਈ ਮਹਿੰਗਾਈ ਦੀ ਮਾਰ, ਵਧੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਬਜਟ ਵਿਚ ਹੋਏ ਫੈਸਲੇ ਦਾ ਹੁਣ ਅਸਰ ਦਿਖਣਾ ਸ਼ੁਰੂ ਹੋ ਰਿਹਾ ਹੈ

File

ਨਵੀਂ ਦਿੱਲੀ- ਬਜਟ ਵਿਚ ਹੋਏ ਫੈਸਲੇ ਦਾ ਹੁਣ ਅਸਰ ਦਿਖਣਾ ਸ਼ੁਰੂ ਹੋ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਸਿਗਰਟ ਕੰਪਨੀ ITC ਨੇ ਆਪਣੇ ਕਈ ਪ੍ਰੋਡਕਟ ਦੀਆਂ ਕੀਮਤਾਂ ਵਧੀ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ITC ਨੇ ਸਾਰੇ ਸਿਗਰਟ ਦੀਆਂ ਕੀਮਤਾਂ 10-12  ਫੀਸਦੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। 

ਦੱਸ ਦਈਏ ਕਿ 1 ਫਰਵਰੀ ਨੂੰ ਪੇਸ਼ ਹੋਏ ਆਮ ਬਜਟ ਵਿਚ ਵਿੱਤ ਮੰਤਰੀ ਸੀਤਾਰਮਨ ਨੇ ਬਜਟ ਵਿਚ ਤੰਬਾਕੂ ਅਤੇ ਸਿਗਰਟ ਤੇ ਵੀ ਐਕਸਾਈਜ਼ ਡਿਚੂਟੀ ਵਧਾ ਦਿੱਤੀ ਹੈ। ਇਸ ਲਈ ITC ਨ ਵੀ ਕੀਮਤਾਂ ਵਧਾ ਦਿੱਤੀਆਂ ਹਨ। ਕਿੰਨੀ ਮਹਿੰਗੀ ਹੋਈ ਸਿਗਰਟ- ITC  ਦਾ ਬਰੈਂਡ  KSFT ਦੀ 10 ਸਿਗਰਟ ਵਾਲੇ ਪੈਕੇਟ ਦੀਆਂ ਕੀਮਤਾਂ 300 ਰੁਪਏ ਤੋਂ ਵਧ ਕੇ 320 ਰੁਪਏ ਹੋ ਗਏ ਹਨ। 

ਉੱਥੇ ਹੀ ਗੋਲਡ ਫੇਲਕ ਸੁਪਰਸਟਾਰ ਸਿਗਰੇਟ ਦੀਆਂ ਕੀਮਤਾਂ 50 ਰੁਪਏ ਤੋਂ ਵਧ ਕੇ 60 ਰੁਪਏ ਹੋ ਗਏ ਹਨ। ਇਸ ਤੋਂ ਇਲਾਵਾ ਲਿਬਰਟੀ ਸਿਗਰਟ ਦੀਆਂ ਕੀਮਤਾਂ 40 ਰੁਪਏ ਤੋਂ ਵਧ ਕੇ 50 ਰੁਪਏ ਹੋ ਗਏ ਹਨ। ਹੁਣ ਤੱਕ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 5 ਜੁਲਾਈ 2019 ਨੂੰ ਆਪਣੇ ਪਹਿਲੇ ਬਜਟ ਵਿੱਚ ਸਿਗਰੇਟਾਂ ਉੱਤੇ ਐਕਸਾਈਜ਼ ਡਿਊਟੀ 5 ਰੁਪਏ ਤੋਂ ਵਧਾ ਕੇ 10 ਰੁਪਏ ਕਰਨ ਦਾ ਐਲਾਨ ਕੀਤਾ ਸੀ। ਜਦ ਕਿ ਹੁਣ ਤੱਕ ਬਹੁਤੀ ਸਿਗਰੇਟ 'ਤੇ ਐਕਸਾਈਜ਼ ਡਿਊਟੀ ਜ਼ੀਰੋ ਸੀ ਪਰ ਮੋਦੀ ਸਰਕਾਰ ਦੇ ਪਹਿਲੇ ਬਜਟ 2.0 ਵਿਚ ਇਸ ਨੂੰ ਵਧਾ ਕੇ 5-10 ਰੁਪਏ ਪ੍ਰਤੀ ਹਜ਼ਾਰ ਕਰ ਦਿੱਤਾ ਗਿਆ ਸੀ। 

ਸਰਕਾਰ ਨੇ ਸਿਗਰਟ ਦੀ ਲੰਬਾਈ ਅਤੇ ਬਣਾਵਟ ਦੇ ਅਧਾਰ 'ਤੇ ਐਕਸਾਈਜ਼ ਡਿਊਟੀ ਤੈਅ ਕੀਤੀ ਸੀ। ਬਜਟ ਵਿਚ ਸਰਕਾਰ ਨੇ ਬੀੜੀਆਂ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਸੀ। 65 ਮਿਮੀ ਤੋਂ ਜ਼ਿਆਦਾ ਪਰ 70 ਮਿਮੀ ਲੰਬਾਈ ਵਾਲੀ ਫਿਲਟਰ ਸਿਗਰਟ ਦੀਆਂ ਕੀਮਤਾਂ 5 ਰੁਪਏ ਪ੍ਰਤੀ ਹਜ਼ਾਰ ਵਧ ਗਈਆਂ ਹਨ। 60 ਮਿਮੀ ਲੰਬਾਈ ਵਾਲੀ ਸਿਗਰਟ ਦੀ ਕੀਮਤ ਪੰਜ ਰੁਪਏ ਪ੍ਰਤੀ ਹਜ਼ਾਰ ਵਧ ਗਈ ਹੈ।