ਐਕਸਿਸ ਬੈਂਕ ਨੇ ਗਾਹਕਾਂ ਨੂੰ ਦਿੱਤੀ ਖੁਸ਼ਖਬਰੀ, ਅੱਜ ਤੋਂ ਵਧਾਈਆਂ FD ਦੀਆਂ ਵਿਆਜ ਦਰਾਂ

ਏਜੰਸੀ

ਖ਼ਬਰਾਂ, ਵਪਾਰ

ਬੈਂਕ ਦੀ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 11 ਫਰਵਰੀ 2023 ਤੋਂ ਲਾਗੂ ਹੋ ਗਈਆਂ ਹਨ।

Axis Bank hikes FD rates by up to 7.26% effective from today (File)

 

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ  8 ਫਰਵਰੀ ਨੂੰ ਰੈਪੋ ਰੇਟ 'ਚ 0.25 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਰੈਪੋ ਦਰ ਵਧਾਉਣ ਤੋਂ ਬਾਅਦ ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ਤੋਂ ਇਲਾਵਾ ਬੈਂਕਾਂ 'ਚ ਜਮ੍ਹਾ ਰਾਸ਼ੀ 'ਤੇ ਵੀ ਵਿਆਜ ਦਰਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਫਿਕਸਡ ਡਿਪਾਜ਼ਿਟ ਯਾਨੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਐਕਸਿਸ ਬੈਂਕ ਨੇ 2 ਕਰੋੜ ਰੁਪਏ ਤੋਂ ਘੱਟ ਦੀ FD ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਦੀ ਵੈੱਬਸਾਈਟ ਮੁਤਾਬਕ ਨਵੀਆਂ ਦਰਾਂ 11 ਫਰਵਰੀ 2023 ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ: ਸਿੱਖ ਅਰਦਾਸ ਦੌਰਾਨ ਮਰਿਯਾਦਾ ਦੀ ਉਲੰਘਣਾ ਲਈ ਮੁਆਫ਼ੀ ਮੰਗੇ ਮਨੋਹਰ ਲਾਲ ਖੱਟਰ- ਐਡਵੋਕੇਟ ਧਾਮੀ

ਐਕਸਿਸ ਬੈਂਕ ਹੁਣ ਲਈ 7 ਦਿਨਾਂ ਤੋਂ 10 ਸਾਲਾਂ ਵਿਚ ਮੈਚਿਓਰ ਹੋਣ ਵਾਲੀ ਜਮਾ ਰਾਸ਼ੀ ’ਤੇ ਆਮ ਲੋਕਾਂ ਲਈ 3.50% ਤੋਂ 7.00% ਅਤੇ ਸੀਨੀਅਰ ਨਾਗਰਿਕਾਂ ਲਈ 6.00% ਤੋਂ 7.75% ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। 2 ਸਾਲ ਤੋਂ 30 ਮਹੀਨਿਆਂ ਦੀ ਮੈਚਿਓਰਿਟੀ ਵਾਲੀਆਂ ਜਮ੍ਹਾਂ ਰਕਮਾਂ 'ਤੇ ਸੀਨੀਅਰ ਨਾਗਰਿਕਾਂ ਲਈ ਵੱਧ ਤੋਂ ਵੱਧ 8.01 ਪ੍ਰਤੀਸ਼ਤ ਅਤੇ ਗੈਰ-ਸੀਨੀਅਰ ਨਾਗਰਿਕਾਂ ਲਈ 7.26 ਪ੍ਰਤੀਸ਼ਤ ਦੀ ਰਿਟਰਨ ਮਿਲੇਗੀ।

ਇਹ ਵੀ ਪੜ੍ਹੋ: BSF ਜਵਾਨ ਨਾਲ ਵੱਜੀ ਠੱਗੀ, ਬਦਮਾਸ਼ਾਂ ਨੇ ਹਾਈ ਪ੍ਰੋਫਾਈਲ ਕੁੜੀਆਂ ਨਾਲ ਦੋਸਤੀ ਕਰਵਾਉਣ ਦੇ ਨਾਂਅ ’ਤੇ ਫਸਾਇਆ 

 7 ਦਿਨਾਂ ਤੋਂ 45 ਦਿਨਾਂ ਵਿਚ ਮੈਚਿਓਰ ਹੋਣ ਵਾਲੀ FD 'ਤੇ 3.50 ਪ੍ਰਤੀਸ਼ਤ ਦੀ ਵਿਆਜ ਦਰ ਦੀ ਪੇਸ਼ਕਸ਼ ਜਾਰੀ ਰਹੇਗੀ। ਬੈਂਕ 46 ਦਿਨਾਂ ਤੋਂ 60 ਦਿਨਾਂ ਵਿਚ ਮਿਆਦ ਪੂਰੀ ਹੋਣ ਵਾਲੀ ਜਮ੍ਹਾਂ ਰਕਮ 'ਤੇ 4% ਵਿਆਜ ਦਾ ਭੁਗਤਾਨ ਕਰੇਗਾ। 61 ਦਿਨਾਂ ਤੋਂ 3 ਮਹੀਨਿਆਂ ਵਿਚ ਮੈਚਿਓਰ ਹੋਣ ਵਾਲੀ ਜਮ੍ਹਾਂ ਰਕਮ 'ਤੇ 4.50 ਪ੍ਰਤੀਸ਼ਤ ਦੀ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਹੁਣ 3 ਮਹੀਨੇ ਤੋਂ 6 ਮਹੀਨਿਆਂ 'ਚ ਮੈਚਿਓਰ ਹੋਣ ਵਾਲੀ ਜਮ੍ਹਾ 'ਤੇ 5.75 ਫੀਸਦੀ ਵਿਆਜ ਦਰ ਦਿੱਤੀ ਜਾਵੇਗੀ। ਐਕਸਿਸ ਬੈਂਕ 6 ਮਹੀਨਿਆਂ ਤੋਂ 9 ਮਹੀਨਿਆਂ ਵਿਚ ਮੈਚਿਓਰ ਹੋਣ ਵਾਲੀ ਜਮ੍ਹਾ 'ਤੇ 6 ਪ੍ਰਤੀਸ਼ਤ ਵਿਆਜ ਦਰ ਦੀ ਪੇਸ਼ਕਸ਼ ਕਰੇਗਾ। 9 ਮਹੀਨਿਆਂ ਤੋਂ 1 ਸਾਲ ਵਿਚ ਮੈਚਿਓਰ ਹੋਣ ਵਾਲੀਆਂ ਜਮ੍ਹਾਂ ਰਕਮਾਂ 'ਤੇ 6% ਵਿਆਜ ਦਰ ਉਪਲਬਧ ਹੋਵੇਗੀ।