ਰਾਜਸਥਾਨ ਦੇ ਲੁਟੇਰਿਆਂ ਨੇ PNB ਬੈਂਕ 'ਚੋਂ ਲੁੱਟੇ 4 ਲੱਖ ਰੁਪਏ, ਪੁਲਿਸ ਨੇ ਕੀਤੇ ਕਾਬੂ
3 ਲੁਟੇਰੇ ਫਰਾਰ
ਧੌਲਪੁਰ: ਰਾਜਸਥਾਨ ਦੇ ਧੌਲਪੁਰ ਦੇ ਦਿਹੋਲੀ ਥਾਣਾ ਖੇਤਰ ਦੇ ਮਰੇਨਾ ਕਸਬੇ ਵਿੱਚ ਦਿਨ ਦਿਹਾੜੇ 6 ਹਥਿਆਰਬੰਦ ਬਦਮਾਸ਼ਾਂ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਲੁੱਟ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਕਰੀਬ 4 ਤੋਂ 5 ਲੱਖ ਰੁਪਏ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਪਰ ਪੁਲਿਸ ਨੇ ਸੜਕ 'ਤੇ ਨਾਕਾਬੰਦੀ ਕਰ ਦਿੱਤੀ ਅਤੇ ਮੁਕਾਬਲੇ 'ਚ ਤਿੰਨ ਬਦਮਾਸ਼ਾਂ ਨੂੰ ਫੜ ਲਿਆ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਬਦਮਾਸ਼ਾਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਿੰਨ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਫਰਾਰ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਭਲਕੇ ਤੋਂ ਪੈਟਰੋਲ 'ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਪੁਲਿਸ ਸੁਪਰਡੈਂਟ ਧਰਮਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ 6 ਨਕਾਬਪੋਸ਼ ਬਦਮਾਸ਼ ਮਰੇਨਾ ਕਸਬੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਦਾਖਲ ਹੋਏ। ਬੈਂਕ 'ਚ ਮੌਜੂਦ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ 'ਤੇ ਡਰਾ ਧਮਕਾ ਕੇ 4 ਤੋਂ 5 ਲੱਖ ਦੀ ਨਕਦੀ ਲੁੱਟ ਲਈ। ਇਸ ਦੌਰਾਨ ਬੈਂਕ ਵਿੱਚ ਮੌਜੂਦ ਗਾਹਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਥਿਆਰ ਲਹਿਰਾਉਂਦੇ ਹੋਏ ਬਦਮਾਸ਼ ਨਿਡਰ ਹੋ ਕੇ ਭੱਜ ਗਏ।
ਇਹ ਵੀ ਪੜ੍ਹੋ: ਤੁਰਕੀ-ਸੀਰੀਆ ਭੂਚਾਲ: ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
ਘਟਨਾ ਦੀ ਸੂਚਨਾ ਮਾਨੀਆ ਦੇ ਸੀਓ ਦੀਪਕ ਖੰਡੇਲਵਾਲ ਨੂੰ ਦਿੱਤੀ ਗਈ। ਐਸਪੀ ਨੇ ਦੱਸਿਆ ਕਿ ਮਾਨੀਆ ਥਾਣਾ ਅਤੇ ਦਿਹੋਲੀ ਥਾਣੇ ਦੇ ਨਾਲ ਕਿਊਆਰਟੀ ਟੀਮ ਨੂੰ ਮੌਕੇ ’ਤੇ ਭੇਜ ਕੇ ਜ਼ਿਲ੍ਹੇ ਸਮੇਤ ਯੂਪੀ ਪੁਲਿਸ ਨੂੰ ਸੂਚਿਤ ਕਰਕੇ ਸਰਹੱਦ ’ਤੇ ਨਾਕਾਬੰਦੀ ਕੀਤੀ ਗਈ। ਸਥਾਨਕ ਪੁਲਿਸ ਵੱਲੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਗਿਆ। ਮਨੀਆ ਥਾਣਾ ਖੇਤਰ ਦੇ ਰਾਧੇ ਕਾ ਪੁਰਾ ਪਿੰਡ ਦੇ ਕੋਲ ਬਦਮਾਸ਼ਾਂ ਅਤੇ ਪੁਲਿਸ ਵਿਚਕਾਰ ਮੁੱਠਭੇੜ ਹੋਈ। ਬਦਮਾਸ਼ਾਂ ਵੱਲੋਂ ਪੁਲਿਸ 'ਤੇ ਤੇਜ਼ ਫਾਇਰਿੰਗ ਕੀਤੀ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ 'ਚ ਗੋਲੀਆਂ ਚਲਾਈਆਂ। ਬਦਮਾਸ਼ਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਨਹੀਂ ਕੀਤਾ, ਅਜਿਹੇ 'ਚ ਤਿੰਨ ਬਦਮਾਸ਼ਾਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ। ਇਸ ਦੇ ਨਾਲ ਹੀ ਤਿੰਨ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਏ। ਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਦਮਾਸ਼ ਇੱਕ ਬਾਈਕ ਸਵਾਰ ਨੂੰ ਵੀ ਲੁੱਟ ਚੁੱਕੇ ਹਨ। ਐਸਪੀ ਨੇ ਦੱਸਿਆ ਕਿ ਜ਼ਖ਼ਮੀ ਬਦਮਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਨਜਾਇਜ਼ ਹਥਿਆਰ ਅਤੇ ਲੁੱਟੀ ਹੋਈ ਰਕਮ ਵੀ ਬਰਾਮਦ ਕੀਤੀ ਗਈ ਹੈ।