ਛੋਟੇ ਕਾਰੋਬਾਰੀਆਂ ਲਈ ਚੰਗੀ ਖ਼ਬਰ, ਖਤਮ ਹੋਵੇਗਾ ਰਾਹਤ ਪੈਕੇਜ ਦਾ ਇੰਤਜ਼ਾਰ

ਏਜੰਸੀ

ਖ਼ਬਰਾਂ, ਵਪਾਰ

ਇਸ ਪੈਕੇਜ ਵਿਚ ਗਰੀਬਾਂ ਲਈ ਡਾਇਰੈਕਟ ਕੈਸ਼ ਟ੍ਰਾਂਸਫਰ, ਫ੍ਰੀ ਭੋਜਨ...

Modi government to announce relief package for msmes

ਨਵੀਂ ਦਿੱਲੀ: ਆਰਥਿਕ ਰਾਹਤ ਪੈਕੇਜ ਦਾ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਰਾਹਤ ਪੈਕੇਜ ਦੀ ਪਹਿਲੀ ਕਿਸ਼ਤ ਵਿਚ MSMEs ਯਾਨੀ ਛੋਟੇ ਅਤੇ ਮੱਧ ਸ਼੍ਰੇਣੀ ਦੇ ਕਾਰੋਬਾਰੀਆਂ ਲਈ ਕਰੀਬ 2.80 ਲੱਖ ਕਰੋੜ ਰੁਪਏ ਦੇ ਐਮਰਜੈਂਸੀ ਫੰਡ ਦਾ ਐਲਾਨ ਕੀਤਾ ਜਾ ਸਕਦਾ ਹੈ। ਦਸ ਦਈਏ ਕਿ ਸਰਕਾਰ ਨੇ ਮਾਰਚ ਵਿਚ 1.7 ਲੱਖ ਕਰੋੜ ਰੁਪਏ ਦੇ ਪ੍ਰੋਤਸਾਹਨ ਪੈਜੇਕ ਦਾ ਐਲਾਨ ਕੀਤਾ ਸੀ।

ਇਸ ਪੈਕੇਜ ਵਿਚ ਗਰੀਬਾਂ ਲਈ ਡਾਇਰੈਕਟ ਕੈਸ਼ ਟ੍ਰਾਂਸਫਰ, ਫ੍ਰੀ ਭੋਜਨ ਸਮੇਤ ਕਈ ਪ੍ਰਕਾਰ ਦੇ ਐਲਾਨ ਸ਼ਾਮਲ ਸਨ। ਸੂਤਰਾਂ ਮੁਤਾਬਕ ਰਾਹਤ ਪੈਕੇਜ ਪਹਿਲੀ ਕਿਸ਼ਤ ਵਿਚ ਖਾਸ ਤੌਰ ਤੇ MSME ਤੇ ਫੋਕਸ ਮੁਮਕਿਨ ਹੈ। ਰਾਹਤ ਪੈਕੇਜ ਵਿਚ MSME ਲਈ 2.8 ਲੱਖ ਕਰੋੜ ਦਾ ਐਮਰਜੈਂਸੀ ਫੰਡ ਸੰਭਵ ਹੈ। ਉੱਥੇ ਹੀ 20% ਵਧ ਵਰਕਿੰਗ ਕੈਪਿਟਲ ਵੀ ਸੰਭਵ ਹੈ। ਕੰਪਨੀ ਕੋਲ ਮੌਜੂਦਾ ਕਰਜ਼ ਨੂੰ ਆਧਾਰ ਬਣਾਉਣ ਦਾ ਪ੍ਰਸਤਾਵ ਹੈ।

ਸੂਤਰਾਂ ਅਨੁਸਾਰ MSME ਕੰਪਨੀਆਂ ਨੂੰ 12 ਮਹੀਨਿਆਂ ਲਈ ਵਿਆਜ ਅਤੇ  ਮੂਲ ਰਕਮ ਦਾ ਭੁਗਤਾਨ ਨਹੀਂ ਕਰਨਾ ਪਏਗਾ। ਕੰਪਨੀ ਨੂੰ ਕੋਈ ਗਰੰਟੀ ਜਾਂ ਜਮਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਸਰਕਾਰ ਕੰਪਨੀ ਨੂੰ ਦਿੱਤੇ ਗਏ ਇਸ ਕਰਜ਼ੇ ਦੀ ਪੂਰੀ ਗਰੰਟੀ ਲਵੇਗੀ। 10 ਹਜ਼ਾਰ ਕਰੋੜ ਦਾ ਫੰਡ ਬਣਾਉਣਾ ਵੀ ਸੰਭਵ ਹੈ। ਰਾਹਤ ਪੈਕੇਜ ਵਿਚ, MSME ਲਈ ਵਿਕਾਸ ਸੰਭਾਵਨਾ ਵਾਲੇ ਇਕੁਇਟੀ ਫੰਡ ਸੰਭਵ ਹੋਣਗੇ।

ਸੂਤਰਾਂ ਦੇ ਅਨੁਸਾਰ ਆਰਥਿਕ ਰਾਹਤ ਪੈਕੇਜ ਦਾ ਐਲਾਨ 3 ਤੋਂ 4 ਕਿਸ਼ਤਾਂ ਵਿੱਚ ਸੰਭਵ ਹੈ। ਬਾਕੀ ਕਿਸ਼ਤਾਂ ਵਿਚ ਰੁਜ਼ਗਾਰ, ਖੇਤੀਬਾੜੀ, ਸੈਕਟਰਲ ਸੁਧਾਰਾਂ 'ਤੇ ਜ਼ੋਰ ਦਿੱਤਾ ਜਾਵੇਗਾ। ਪਰਿਭਾਸ਼ਾ ਬਦਲਣ ਵਾਲੇ MSME ਦੇ ਦਾਇਰੇ ਦਾ ਵਿਸਥਾਰ ਕੀਤਾ ਜਾ ਸਕਦਾ ਹੈ।

ਦਸ ਦਈਏ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਰਿਕਾਰਡ ਪੱਧਰ 'ਤੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ 4,213 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੋਮਵਾਰ ਤਕ ਦੇਸ਼ ਵਿਚ ਕੋਰੋਨਾ ਵਾਇਰਸ ਪੀੜਤ ਲੋਕਾਂ ਦੀ ਸੰਖਿਆ 67,152 ਤੱਕ ਪਹੁੰਚ ਗਈ। ਇਸ ਦੇ ਨਾਲ ਹੀ 97 ਲੋਕਾਂ ਦੀ ਮੌਤ ਤੋਂ ਬਾਅਦ ਕੋਰੋਨਾ ਵਾਇਰਸ ਨੇ ਦੇਸ਼ ਵਿਚ ਹੁਣ ਤਕ 2,206 ਲੋਕਾਂ ਦੀ ਜਾਨ ਲੈ ਲਈ ਹੈ।

ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਨਾਲ ਪੀੜਤ 44,029 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 20,916 ਲੋਕ ਠੀਕ ਹੋ ਗਏ ਹਨ ਅਤੇ ਇਕ ਵਿਅਕਤੀ ਦੇਸ਼ ਤੋਂ ਬਾਹਰ ਚਲਾ ਗਿਆ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੁਣ ਤੱਕ 31.15 ਪ੍ਰਤੀਸ਼ਤ ਲੋਕ ਠੀਕ ਹੋ ਗਏ ਹਨ। ਐਤਵਾਰ ਸਵੇਰ ਤੋਂ 97 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 53 ਮਹਾਰਾਸ਼ਟਰ, 21 ਗੁਜਰਾਤ, 14 ਪੱਛਮੀ ਬੰਗਾਲ ਅਤੇ ਤਿੰਨ ਤਾਮਿਲਨਾਡੂ ਦੇ ਹਨ।

ਉੱਥੇ ਹੀ ਆਂਧਰਾ ਪ੍ਰਦੇਸ਼, ਬਿਹਾਰ, ਹਰਿਆਣਾ, ਕਰਨਾਟਕ ਅਤੇ ਰਾਜਸਥਾਨ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਦੇਸ਼ ਵਿਚ ਕੁੱਲ 2,206 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਹੁਣ ਤਕ 832 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਗੁਜਰਾਤ ਵਿਚ 493, ਮੱਧ ਪ੍ਰਦੇਸ਼ ਵਿਚ 215, ਪੱਛਮੀ ਬੰਗਾਲ ਵਿਚ 185, ਰਾਜਸਥਾਨ ਵਿਚ 107, ਉੱਤਰ ਪ੍ਰਦੇਸ਼ ਵਿਚ 74, ਦਿੱਲੀ ਵਿਚ 73, ਤਾਮਿਲਨਾਡੂ ਵਿਚ 47 ਅਤੇ ਆਂਧਰਾ ਪ੍ਰਦੇਸ਼ ਵਿਚ 45 ਮੌਤਾਂ ਹੋਈਆਂ ਹਨ।

ਕਰਨਾਟਕ ਅਤੇ ਪੰਜਾਬ ਵਿਚ 31-31 ਲੋਕਾਂ ਦੀ ਮੌਤ ਹੋ ਗਈ। ਤੇਲੰਗਾਨਾ ਵਿਚ 30, ਹਰਿਆਣਾ ਵਿਚ 10, ਜੰਮੂ-ਕਸ਼ਮੀਰ ਵਿਚ 9, ਬਿਹਾਰ ਵਿਚ ਛੇ ਅਤੇ ਕੇਰਲ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਝਾਰਖੰਡ ਅਤੇ ਉੜੀਸਾ ਵਿਚ ਤਿੰਨ ਜਦਕਿ ਹਿਮਾਚਲ ਪ੍ਰਦੇਸ਼, ਅਸਾਮ ਅਤੇ ਚੰਡੀਗੜ੍ਹ ਵਿਚ ਦੋ ਦੀ ਮੌਤ ਹੋ ਗਈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੇਘਾਲਿਆ ਅਤੇ ਉਤਰਾਖੰਡ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।