ਨਿਊਯਾਰਕ ’ਚ ਭਾਰਤੀ ਕੌਂਸਲੇਟ ਐਮਰਜੈਂਸੀ ਸੇਵਾਵਾਂ ਲਈ ਸਾਲ ਭਰ ਖੁੱਲ੍ਹਾ ਰਹੇਗਾ 

ਏਜੰਸੀ

ਖ਼ਬਰਾਂ, ਵਪਾਰ

ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਛੁੱਟੀਆਂ ਵਾਲੇ ਦਿਨ ਵੀ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਖੁੱਲ੍ਹਾ ਰਹੇਗਾ

The Indian Consulate in New York

ਨਿਊਯਾਰਕ: ਨਿਊਯਾਰਕ ’ਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਲਾਨ ਕੀਤਾ ਹੈ ਕਿ ਉਹ ਐਮਰਜੈਂਸੀ ਦੀ ਸਥਿਤੀ ’ਚ ਲੋਕਾਂ ਦੀ ਭਾਰਤ ਯਾਤਰਾ ’ਚ ਮਦਦ ਅਤੇ ਸਹੂਲਤ ਲਈ ਸਾਰੀਆਂ ਛੁੱਟੀਆਂ ਸਮੇਤ ਸਾਰਾ ਸਾਲ ਖੁੱਲ੍ਹਾ ਰਹੇਗਾ। ਕੌਂਸਲੇਟ ਨੇ ਸ਼ੁਕਰਵਾਰ ਨੂੰ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਇਹ ਆਮ ਲੋਕਾਂ ਦੀਆਂ ਐਮਰਜੈਂਸੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਨਿਚਰਵਾਰ ਅਤੇ ਐਤਵਾਰ ਸਮੇਤ ਜਨਤਕ ਛੁੱਟੀਆਂ ਵਾਲੇ ਦਿਨ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤਕ ਖੁੱਲ੍ਹਾ ਰਹੇਗਾ। 

ਕੌਂਸਲੇਟ ਨੇ ਕਿਹਾ ਕਿ ਇਹ ਸਹੂਲਤ ਨਿਯਮਤ ਕੌਂਸਲਰ ਸੇਵਾਵਾਂ ਲਈ ਨਹੀਂ ਹੈ, ਬਲਕਿ ਅਸਲ ਐਮਰਜੈਂਸੀ ਵਾਲੇ ਲੋਕਾਂ ਲਈ ਹੈ। ਇਸ ਨੇ ਬਿਨੈਕਾਰਾਂ ਨੂੰ ਸਲਾਹ ਦਿਤੀ ਕਿ ਕਿਸੇ ਵੀ ਐਮਰਜੈਂਸੀ ਸੇਵਾਵਾਂ ਲਈ ਪੇਸ਼ ਹੋਣ ਤੋਂ ਪਹਿਲਾਂ, ਉਨ੍ਹਾਂ ਨੂੰ ਸੇਵਾ ਨਾਲ ਸਬੰਧਤ ਸਹਾਇਕ ਦਸਤਾਵੇਜ਼ਾਂ ਬਾਰੇ ਪਤਾ ਕਰਨ ਲਈ ਕੌਂਸਲੇਟ ਦੇ ਐਮਰਜੈਂਸੀ ਹੈਲਪਲਾਈਨ ਨੰਬਰ ’ਤੇ ਕਾਲ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੇਨਤੀ ਐਮਰਜੈਂਸੀ ਸੇਵਾਵਾਂ ਦੀ ਸ਼੍ਰੇਣੀ ’ਚ ਆਉਂਦੀ ਹੈ।