ਆਨਲਾਈਨ ਫੰਡ (PF) ਕਢਵਾਉਣ ਲਈ ਬਦਲਿਆ ਨਿਯਮ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਕਿਸੇ ਵੀ ਨੌਕਰੀ ਕਰਨ ਵਾਲੇ ਇਨਸਾਨ ਲਈ ਉਸਦਾ ਪ੍ਰੋਵੀਡੈਂਟ ਫੰਡ(ਪੀ.ਐਫ)....

PF

ਚੰਡੀਗੜ੍ਹ: ਕਿਸੇ ਵੀ ਨੌਕਰੀ ਕਰਨ ਵਾਲੇ ਇਨਸਾਨ ਲਈ ਉਸਦਾ ਪ੍ਰੋਵੀਡੈਂਟ ਫੰਡ(ਪੀ.ਐਫ) ਉਸ ਲਈ ਬਹੁਤ ਹੀ ਅਹਿਮ ਹੁੰਦਾ ਹੈ। ਪਹਿਲਾਂ ਇਸ ਰਕਮ ਨੂੰ ਕਢਵਾਉਣ ਲਈ ਭਾਰੀ ਦੌੜ-ਭੱਜ ਕਰਨੀ ਪੈਂਦੀ ਸੀ। ਇਸ ਚੱਕਰ 'ਚ PF ਦੀ ਰਕਮ ਲੈਣ ਲਈ ਕਰਮਚਾਰੀਆਂ ਨੂੰ ਹਫਤਿਆਂ ਦੇ ਹਿਸਾਬ ਨਾਲ ਸਮਾਂ ਲੱਗਦਾ ਸੀ ਪਰ ਹੁਣ EPFO ਪੋਰਟਲ ਦੇ ਜ਼ਰੀਏ ਆਨਲਾਈਨ ਕਲੇਮ ਕਰਨ 'ਤੇ ਵੀ PF ਦੀ ਰਾਸ਼ੀ ਮਿਲ ਜਾਂਦੀ ਹੈ। 

ਹਾਲਾਂਕਿ ਆਨਲਾਈਨ ਕਲੇਮ ਕਰਨ ਦੀ ਪ੍ਰਕਿਰਿਆ ਹੁਣ ਬਦਲ ਗਈ ਹੈ। ਦਰਅਸਲ ਹੁਣ PF ਖਾਤੇ 'ਚੋਂ ਐਂਡਵਾਸ ਪੈਸੇ(ਫਾਰਮ 31) ਕਢਵਾਉਣ ਲਈ ਕਰਮਚਾਰੀਆਂ ਨੂੰ ਪਾਸਬੁੱਕ ਜਾਂ ਚੈੱਕ ਦੀ ਸਕੈਨ ਕੀਤੀ ਹੋਈ ਕਾਪੀ ਵੀ ਅਪਲੋਡ ਕਰਨੀ ਹੋਵੇਗੀ। ਹੁਣ ਤੱਕ ਇਸ ਦੀ ਜ਼ਰੂਰਤ ਨਹੀਂ ਪੈਂਦੀ ਸੀ। 

ਕਿਵੇਂ ਕਢਵਾ ਸਕਦੇ ਹਾਂ ਪੈਸੇ

PF ਦਾ ਪੈਸਾ ਕਢਵਾਉਣ ਲਈ ਸਭ ਤੋਂ ਪਹਿਲਾਂ https://unifiedportalmem.epfindia.gov.in/memberinterface/  'ਤੇ ਜਾਣਾ ਹੋਵੇਗਾ।
ਇਥੇ ਤੁਹਾਨੂੰ ਆਪਣੇ ਯੂਨੀਵਰਸਲ ਖਾਤਾ ਨੰਬਰ (ਯੂ.ਏ.ਐਨ. ਜਾਂ UAN) ਅਤੇ ਪਾਸਵਰਡ ਦੇ ਨਾਲ ਲਾਗ ਇਨ ਕਰਨਾ ਹੋਵੇਗਾ। ਲਾਗ ਇਨ ਦੇ ਬਾਅਦ ਹੋਮ ਪੇਜ 'ਤੇ ਆਨ ਲਾਈਨ ਸਰਵਿਸ ਕੈਟੇਗਰੀ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਅਗਲੇ ਸਟੈੱਪ 'ਚ ਤੁਹਾਨੂੰ ਆਪਣੇ ਰਜਿਸਟਰਡ ਬੈਂਕ ਖਾਤੇ ਦੇ ਆਖਰੀ 4 ਡਿਜਿਟ ਨੂੰ ਐਂਟਰ ਕਰਕੇ ਵੈਰੀਫਾਈ ਕਰਨਾ ਹੋਵੇਗਾ। ਇਸ ਦੇ ਬਾਅਦ 'ਪ੍ਰੋਸੀਡ ਫਾਰ ਆਨ ਲਾਈਨ ਕਲੇਮ' ਨੂੰ ਕਲਿੱਕ ਕਰਨਾ ਹੋਵੇਗਾ।

 ਇਥੇ ਸਿਲੈਕਟ ਕਲੇਮ ਵਿਕਲਪ ਆਵੇਗਾ। ਇਸ 'ਚ ਤੁਹਾਨੂੰ ਕਲੇਮ(FORM -31, 19, 10C & 10D) 'ਤੇ ਕਲਿੱਕ ਕਰਨਾ ਹੋਵੇਗਾ। ਇਸ ਕਲੇਮ ਆਪਸ਼ਨ 'ਚ ਤੁਹਾਨੂੰ ਰਾਸ਼ੀ, ਪਤਾ ਅਤੇ ਪਾਸਬੁੱਕ ਜਾਂ ਚੈੱਕ ਦੀ ਸਕੈਨ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ। ਇਸ ਦੇ ਅਗਲੇ ਪੜਾਅ 'ਚ ਰਜਿਸਟਰਡ ਮੋਬਾਇਲ ਨੰਬਰ 'ਤੇ ਓ.ਟੀ.ਪੀ. ਆਵੇਗਾ। ਓ.ਟੀ.ਪੀ. ਵੈਰੀਫਾਈ ਕਰਦੇ ਹੀ ਤੁਹਾਡੀ PF ਦੀ ਰਾਸ਼ੀ ਲਈ ਕਲੇਮ ਅਰਜ਼ੀ ਐਕਟਿਵ ਹੋ ਜਾਵੇਗੀ। ਇਸ ਤੋਂ ਬਾਅਦ ਤੁਸੀਂ ਕਲੇਮ ਸਟੇਟਸ ਟੈਬ 'ਤੇ ਜਾ ਕੇ ਇਸ ਨੂੰ ਦੇਖ ਸਕਦੇ ਹੋ।