ਕੋਰੋਨਾ ਸੰਕਟ ਵਿਚ ਸਰਕਾਰ ਦੇ ਰਹੀ ਐਡਵਾਂਸ PF ਕਢਵਾਉਣ ਦਾ ਮੌਕਾ, ਜਾਣੋ ਕੌਣ ਲੈ ਸਕੇਗਾ ਲਾਭ!
ਸਰਕਾਰ ਮੁਤਾਬਕ ਉਹ ਕਰਮਚਾਰੀ ਦੇਸ਼ਭਰ ਵਿਚ ਕਿਤੇ ਵੀ ਸੰਸਥਾਵਾਂ...
ਨਵੀਂ ਦਿੱਲੀ: ਘਾਤਕ ਕੋਰੋਨਾ ਵਾਇਰਸ ਸੰਕਟ ਅਤੇ ਲਾਕਡਾਊਨ ਦੌਰਾਨ ਮੋਦੀ ਸਰਕਾਰ ਨੇ ਐਡਵਾਂਸ ਪੀਐਫ ਕਢਵਾਉਣ ਦੇ ਨਿਯਮਮਾਂ ਵਿਚ ਢਿੱਲ ਦਿਤੀ ਹੈ। ਉਹ ਕਰਮਚਾਰੀ ਜਿਹਨਾਂ ਦੀ ਤਨਖ਼ਾਹ 15 ਹਜ਼ਾਰ ਤੋਂ ਘਟ ਹੈ ਉਹ ਇਸ ਸੁਵਿਧਾ ਦਾ ਫਾਇਦਾ ਚੁੱਕ ਸਕਦੇ ਹਨ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਕਰਮਚਾਰੀ ਪੀਐਫ ਲਈ ਅਪਲਾਈ ਕਰ ਰਹੇ ਹਨ।
ਸਰਕਾਰ ਮੁਤਾਬਕ ਉਹ ਕਰਮਚਾਰੀ ਦੇਸ਼ਭਰ ਵਿਚ ਕਿਤੇ ਵੀ ਸੰਸਥਾਵਾਂ ਅਤੇ ਫੈਕਟਰੀਆਂ ਵਿਚ ਕੰਮ ਕਰ ਰਹੇ ਹਨ ਅਤੇ ਜੋ ਈਪੀਐਫ ਸਕੀਮ 1952 ਦੇ ਮੈਂਬਰ ਹਨ ਇਸ ਨਾਨ-ਰਿਫੰਡੇਬਲ ਐਡਵਾਂਸ ਦਾ ਫਾਇਦਾ ਲੈ ਸਕਦੇ ਹਨ। ਕਰਮਚਾਰੀ ਅਪਣੇ ਪੀਐਫ ਖਾਤੇ ਵਿਚ ਜਮ੍ਹਾਂ ਰਾਸ਼ੀ ਦਾ 75 ਫ਼ੀਸਦੀ ਜਾਂ ਵਧ ਤੋਂ ਵਧ ਤਿੰਨ ਮਹੀਨਿਆਂ ਦੀ ਤਨਖ਼ਾਹ ਕਢਵਾ ਸਕਦੇ ਹਨ। ਇਸ ਦੇ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਦਸਤਾਵੇਜ਼ ਜਾਂ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਨਹੀਂ ਹੈ।
ਕੋਰੋਨਾ ਸੰਕਟ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵਿੱਤੀ ਸਮੱਸਿਆ ਨਾ ਹੋਵੇ ਇਸ ਕਰ ਕੇ ਇਹ ਫ਼ੈਸਲਾ ਲਿਆ ਗਿਆ ਹੈ। ਯਾਨੀ ਉਹ ਕਰਮਚਾਰੀ ਜੋ ਸਰਕਾਰ ਦੇ ਇਸ ਐਲਾਨ ਦੇ ਦਾਇਰੇ ਵਿਚ ਨਹੀਂ ਆਉਂਦੇ ਉਹ ਕੋਵਿਡ-19 ਤਹਿਤ ਪੀਐਫ ਲਈ ਅਪਲਾਈ ਨਹੀਂ ਕਰ ਸਕਦੇ। ਅਜਿਹੇ ਕਰਮਚਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਪੀਐਫ ਦੇ ਐਡਵਾਂਸ ਲਈ ਅਪਲਾਈ ਕਰਨਾ ਪਵੇਗਾ ਜਿਸ ਵਿਚ ਜ਼ਿਆਦਾ ਸਮਾਂ ਲਗਦਾ ਹੈ।
ਕਿਰਤ ਵਿਭਾਗ ਦੇ ਅਨੁਸਾਰ ਖਾਤਾ ਧਾਰਕ ਜਿਨ੍ਹਾਂ ਨੇ ਪੂਰੀ ਜਾਣੋ ਤੁਹਾਡੇ ਗ੍ਰਾਹਕ (ਕੇਵਾਈਸੀ) ਦੀ ਪ੍ਰਕਿਰਿਆ ਪੂਰੀ ਕਰ ਲਈ ਹੈ 72 ਘੰਟਿਆਂ ਦੇ ਅੰਦਰ ਅਰਜ਼ੀ ਤੇ ਕਾਰਵਾਈ ਕਰਨ ਦੀ ਪ੍ਰਕਿਰਿਆ ਵਿੱਚ ਹਨ। ਉੱਥੇ ਹੀ ਭਾਵੇਂ ਤੁਸੀਂ ਕੋਵਿਡ -19 ਅਧੀਨ ਐਡਵਾਂਸ ਪੀਐਫ ਦੇ ਯੋਗ ਹੋ ਜਾਂ ਨਹੀਂ, ਤੁਸੀਂ ਘਰ ਬੈਠੇ ਵੀ ਇਸ ਦੀ ਜਾਂਚ ਕਰ ਸਕਦੇ ਹੋ।
ਇਸ ਦੇ ਲਈ ਤੁਹਾਨੂੰ ਈਪੀਐਫਓ ਦੀ ਵੈਬਸਾਈਟ https://www.epfindia.gov.in/site_en/index.php 'ਤੇ ਜਾ ਕੇ ਜਾਣਕਾਰੀ ਭਰਨੀ ਪਏਗੀ। ਉਸੇ ਵੈਬਸਾਈਟ 'ਤੇ, https://unifiedportal-mem.epfindia.gov.in/memberinterface/ PF ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।