ਦਿੱਲੀ ਹਿੰਸਾ: PFI ਦੇ ਪ੍ਰਧਾਨ ਅਤੇ ਸੈਕਟਰੀ ਗ੍ਰਿਫ਼ਤਾਰ, ਪੁੱਛਗਿੱਛ ਜਾਰੀ
PFI ਦੇ ਪ੍ਰਧਾਨ-ਸਕੱਤਰ ‘ਤੇ ਹਿੰਸਾ ਭੜਕਾਉਣ ਦਾ ਦੋਸ਼
ਨਵੀਂ ਦਿੱਲੀ- ਦਿੱਲੀ ਹਿੰਸਾ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪਾਪੂਲਰ ਫਰੰਟ ਆਫ਼ ਇੰਡੀਆ ਪ੍ਰਧਾਨ ਪਰਵੇਜ਼ ਅਤੇ ਸੈਕਟਰੀ ਇਲਿਆਸ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਉੱਤੇ ਦਿੱਲੀ ਹਿੰਸਾ ਭੜਕਾਉਣ ਦਾ ਦੋਸ਼ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਂਚ ਫੰਡਿੰਗ ਦੇ ਸੰਬੰਧ ਵਿਚ ਵੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਪ੍ਰਵੇਜ਼ ਅਹਿਮਦ ਤੋਂ ਪੁੱਛਗਿੱਛ ਕੀਤੀ ਸੀ।
ਫਿਰ ਉਸ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਪੀਐਫਆਈ ਅਤੇ ਸੀਏਏ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਕੋਈ ਸਬੰਧ ਸੀ। ਹਾਲਾਂਕਿ, ਈਡੀ ਕੋਲ ਇਹ ਦਰਸਾਉਣ ਲਈ ਸਬੂਤ ਸਨ ਕਿ ਪੀਐਫਆਈ ਅਤੇ ਰਿਹੈਬ ਫਾਉਂਡੇਸ਼ਨ ਆਫ ਇੰਡੀਆ ਨਾਲ ਸਬੰਧਤ ਵੱਖਰੇ ਬੈਂਕ ਖਾਤਿਆਂ ਵਿੱਚ 120 ਕਰੋੜ ਰੁਪਏ ਤੋਂ ਵੱਧ ਰੁਪਏ ਜਮ੍ਹਾ ਸਨ ਅਤੇ ਹਿੰਸਕ ਵਿਰੋਧ ਪ੍ਰਦਰਸ਼ਨ ਦੌਰਾਨ ਇਹ ਪੈਸਾ ਵਾਪਸ ਲੈ ਲਿਆ ਗਿਆ ਸੀ। ਇਸ ਤੋਂ ਪਹਿਲਾਂ ਸਪੈਸ਼ਲ ਸੈੱਲ ਨੇ ਪੀਐਫਆਈ ਨਾਲ ਜੁੜੇ ਇੱਕ ਵਿਅਕਤੀ ਨੂੰ ਸੀਏਏ ਅਤੇ ਐਨਆਰਸੀ ਵਿਰੁੱਧ ਪੋਸਟਰ ਵੰਡਣ ਅਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਦਾਨਿਸ਼ ਪੀਐਫਆਈ ਦੀ ਵਿੰਗ ' ਕਾਊਂਟਰ ਇੰਟੈਲੀਜੈਂਸ' ਦਾ ਮੁਖੀ ਹੈ ਅਤੇ ਜਾਮੀਆ 'ਚ ਸੀਏਏ ਵਿਰੁੱਧ ਪ੍ਰਦਰਸ਼ਨਾਂ ਦੇ ਤਾਲਮੇਲ 'ਚ ਸ਼ਾਮਲ ਸੀ। ਦਾਨਿਸ਼ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਦੇ ਖੁਲਾਸਿਆਂ ਤੋਂ ਬਾਅਦ ਪੁਲਿਸ ਨੇ ਪਰਵੇਜ਼ ਅਤੇ ਇਲਯਾਸ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਉਸ ਦੇ ਪਰਿਵਾਰ ਨੇ ਪੁਲਿਸ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੰਸਥਾ ਦਾ ਵਾਲੰਟੀਅਰ ਹੈ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਹੈ।
ਇੱਥੇ ਵੀ ਉਹ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਗਿਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਸੀਏਏ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਨ 'ਚ ਦਾਨਿਸ਼ ਅਤੇ ਉਸ ਨਾਲ ਜੁੜੇ ਨੈੱਟਵਰਕ ਦੇ ਲੋਕ ਕਿਵੇਂ ਕੰਮ ਕਰ ਰਹੇ ਹਨ। ਕਿਸ ਤਰੀਕੇ ਨਾਲ ਉਨ੍ਹਾਂ ਨੂੰ ਫੰਡ ਦਿੱਤੇ ਗਏ? ਇਹ ਪੈਸਾ ਕਿਸ ਤਰੀਕੇ ਨਾਲ ਦਿੱਲੀ 'ਚ ਚੱਲ ਰਹੇ ਸੀਏਏ ਪ੍ਰਦਰਸ਼ਨ ਲਈ ਵਰਤਿਆ ਜਾ ਰਿਹਾ ਸੀ? ਇਸ ਦੇ ਲਈ ਪੁਲਿਸ ਕਈ ਸ਼ੱਕੀ ਲੋਕਾਂ ਦੇ ਫ਼ੋਨ ਅਤੇ ਬੈਂਕ ਖਾਤਿਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਫੰਡਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਸੀਏਏ ਕਨੈਕਸ਼ਨ ਦੇ ਸਬੰਧ 'ਚ ਦਾਨਿਸ਼ ਸਮੇਤ ਇਹ ਤੀਜੀ ਗ੍ਰਿਫਤਾਰੀ ਹੈ। ਇਸ ਤੋਂ ਪਹਿਲਾਂ ਜਾਮੀਆ ਨਗਰ ਤੋਂ ਕਥਿਤ ਤੌਰ 'ਤੇ ਆਈਐਸਆਈਐਸ ਨਾਲ ਜੁੜੇ ਇੱਕ ਕਸ਼ਮੀਰੀ ਜੋੜੇ ਨੂੰ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਦੋਵਾਂ 'ਤੇ ਸੀਏਏ ਦੇ ਵਿਰੋਧ 'ਚ ਬੈਠੇ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਕਰਵਾਉਣ ਦਾ ਦੋਸ਼ ਹੈ। ਇਨ੍ਹਾਂ ਦੋਹਾਂ 'ਤੇ ਲੋਕਾਂ ਨੂੰ ਸੀਏਏ ਦੇ ਵਿਰੁੱਧ ਖੜੇ ਭੜਕਾਉਣ ਲਈ ਪੋਸਟਰ ਅਤੇ ਹੋਰ ਸਮੱਗਰੀ ਵੰਡਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਬਹੁਤ ਸਾਰੀ ਜਿਹਾਦੀ ਸਮੱਗਰੀ ਵੀ ਬਰਾਮਦ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।