ਰੁਪਏ ਨੂੰ ਬਚਾਉਣ ਲਈ ਸਰਕਾਰ ਨੇ ਵਧਾਈ ਐਕਸਾਈਜ਼ ਡਿਊਟੀ, ਮੰਹਿਗੇ ਹੋਣਗੇ ਇਹ ਸਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਕਸਾਈਜ਼ ਡਿਊਟੀ ਵਧਾਉਣ ਤੋਂ ਬਾਅਦ ਇਨਾਂ ਸਮਾਨਾਂ ਦੀਆਂ ਕੀਮਤਾਂ ਵੱਧ ਜਾਣਗੀਆਂ। ਹਾਲਾਂਕਿ ਆਯਾਤ ਘਟਣ ਨਾਲ ਸਥਾਨਕ ਨਿਰਮਾਤਾਵਾਂ ਨੂੰ ਲਾਭ ਹੋਵੇਗਾ।

Excise Duty

 ਨਵੀਂ ਦਿੱਲੀ, ( ਭਾਸ਼ਾ ) : ਸੰਤਬਰ ਦੌਰਾਨ 19 ਸਮਾਨਾਂ  ਤੇ ਐਕਸਾਈਜ਼ ਡਿਊਟੀ ਵਧਾਉਣ ਤੋਂ ਬਾਅਦ ਸਰਕਾਰ ਨੇ ਕਈ ਟੈਲੀਕਾਮ ਉਪਕਰਣਾਂ ਤੇ ਵੀ ਡਿਊਟੀ ਵਧਾ ਦਿਤੀ ਹੈ। ਚਾਲੂ ਖਾਤਾ ਘਾਟੇ ਵਿਚ ਕਮੀ ਨੂੰ ਪੂਰਾ ਕਰਨ ਲਈ ਇਹ ਐਕਸਾਈਜ਼ ਡਿਊਟੀ ਵਧਾਈ ਗਈ ਹੈ। ਐਕਸਾਈਜ਼ ਡਿਊਟੀ ਵਧਾਉਣ ਤੋਂ ਬਾਅਦ ਇਨਾਂ ਸਮਾਨਾਂ ਦੀਆਂ ਕੀਮਤਾਂ ਵੱਧ ਜਾਣਗੀਆਂ। ਹਾਲਾਂਕਿ ਆਯਾਤ ਘਟਣ ਨਾਲ ਸਥਾਨਕ ਨਿਰਮਾਤਾਵਾਂ ਨੂੰ ਲਾਭ ਹੋਵੇਗਾ। ਇਸ ਉਪਰਾਲੇ ਨਾਲ ਰੁਪਏ ਦੀ ਘਟਦੀ ਕੀਮਤ ਨੂੰ ਵੀ ਨਿਯੰਤਰਣ ਵਿਚ ਕੀਤਾ ਜਾ ਸਕਦਾ ਹੈ।

ਇਸ ਨਾਲ ਸਰਕਾਰ ਦੇ ਮਾਲ ਵਿਚ ਲਗਭਗ 4000 ਕਰੋੜ ਰੁਪਏ ਦਾ ਵਾਧਾ ਹੋਵੇਗਾ। ਬੇਸ ਸਟੇਸ਼ਨ, ਆਪਟੀਕਲ ਟਰਾਂਸਪੋਰਟ ਉਪਕਰਣ, ਸਵਿਚ ਅਤੇ ਆਈਪੀ ਰੇਡਿਓ ਵਰਗੇ ਸਾਮਨ ਤੇ ਐਕਸਾਈਜ਼ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਹੋ ਜਾਵੇਗਾ। ਮਦਰਬੋਰਡ ਤੇ ਵੀ ਐਕਸਾਈਜ ਡਿਊਟੀ ਵਧੇਗੀ ਜਿਸ ਨਾਲ ਬਜ਼ਾਰਾਂ ਵਿਚ ਫੋਨ ਮਹਿੰਗੇ ਹੋ ਸਕਦੇ ਹਨ। ਏਅਰ ਕੰਡੀਸ਼ਨਰਾਂ ਅਤੇ ਰੈਫਿਜਰੇਟਰਾਂ ਤੇ ਐਕਸਾਈਜ਼ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿਤੀ ਗਿਆ ਹੈ। ਹਾਲਾਂਕਿ ਗਰਮੀਆਂ ਖਤਮ ਹੋ ਗਈਆਂ ਹਨ

ਪਰ ਏਅਰ ਕੰਡੀਸ਼ਨਰਾਂ ਦੀਆਂ ਕੀਮਤਾਂ ਵਿਚ ਜਿਆਦਾ ਬਦਲਾਅ ਨਹੀਂ ਦਿਖੇਗਾ। 10 ਕਿਲੋ ਤੋ ਵੱਧ ਦੀ ਸਮਰਥਾ ਵਾਲੀ ਵਾਸ਼ਿੰਗ ਮਸ਼ੀਨ ਤੇ ਐਕਸਾਈਜ਼ ਡਿਊਟੀ ਵਧਾ ਕੇ 10 ਤੋਂ 20 ਪ੍ਰਤੀਸ਼ਤ ਕਰ ਦਿਤੀ ਗਈ ਹੈ। ਇਸਦੇ ਚਲਦਿਆਂ ਵਾਸ਼ਿੰਗ ਮਸ਼ੀਨਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਏਵੀਏਸ਼ਨ ਟਰਬਾਈਨ ਇੰਧਨ ਤੇ ਸਰਕਾਰ ਨੇ 5 ਫੀਸਦੀ ਐਕਸਾਈਜ਼ ਡਿਊਟੀ ਲਗਾ ਦਿਤੀ ਹੈ। ਇਸ ਤੋਂ ਬਾਅਦ ਏਵੀਏਸ਼ਨ ਇੰਡਸਟਰੀ ਟਿਕਟ ਦੀਆਂ ਕੀਮਤਾਂ ਵਧਾਉਣ ਜਾ ਰਹੀ ਹੈ।

ਹਾਲਾਂਕਿ ਸਰਕਾਰ ਨੇ ਜੇਟ ਇੰਧਨ ਤੇ ਐਕਸਾਈਜ਼ ਡਿਊਟੀ ਘਟਾ ਕੇ 14 ਤੋਂ 11 ਫੀਸਦੀ ਕਰ ਦਿਤੀ ਹੈ। ਇਸ ਤੋਂ ਯਾਤਰੀਆਂ ਨੂੰ ਕੁਝ ਰਾਹਤ ਮਿਲੇਗੀ। ਕੀਮਤੀ ਧਾਤਾਂ ਅਤੇ ਜਵੈਲਰੀ ਦੇ ਸਮਾਨ ਵਿਚ ਡਿਊਟੀ 15 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿਤੀ ਗਈ ਹੈ। ਇਸ ਕਾਰਨ ਜਵੈਲਰੀ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਿਆ ਜਾ ਸਕਦਾ ਹੈ। ਸਿੰਕ, ਵਾਸ਼ ਬੇਸਿਨ ਜਿਹੇ ਸਮਾਨਾਂ ਤੇ ਡਿਊਟੀ ਵਧਾ ਦਿਤੀ ਗਈ ਹੈ।

ਇਸ ਤੋਂ ਇਲਾਵਾ ਪਲਾਸਟਿਕ ਦੇ ਬਕਸੇ, ਕੇਸ, ਕੰਟੇਨਰ ਅਤੇ ਬੋਤਲਾਂ ਤੇ ਵੀ ਡਿਊਟੀ ਵਧਾ ਕੇ 10 ਤੋਂ 15 ਫੀਸਦੀ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਦਫਤਰੀ ਸਟੇਸ਼ਨਰੀ ਅਤੇ ਸਜ਼ਾਵਟੀ ਸ਼ੀਟਾਂ ਤੇ ਵੀ ਡਿਊਟੀ ਵਧਾ ਦਿਤੀ ਗਈ ਹੈ। ਸੂਟਕੇਸ, ਬਰੀਫਕੇਸ ਅਤੇ ਯਾਤਰਾ ਦੇ ਬੈਗਾਂ ਤੇ ਵੀ ਡਿਊਟੀ ਵਧਾ ਦਿਤੀ ਗਈ ਹੈ